Breaking News
Germany : ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹਾਦਤ ਦਿਹਾੜੇ ’ਤੇ ਸਮਾਗਮ ਸਜਾਉਣ ਵਾਲੇ ਪ੍ਰਬੰਧਕਾਂ ਤੇ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ : ਪੰਥਕ ਜੱਥੇਬੰਦੀਆਂ ਜਰਮਨੀ Delhi : 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਦੀ ਸ਼ੋਕ ਸਭਾ ‘ਚ ਸ਼ਮੂਲੀਅਤ, ਭਾਜਪਾ ਸੰਸਦ ਮੈਂਬਰਾਂ ਦੀ ਕਰਤੂਤ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ : ਇੰਦਰਜੀਤ ਸਿੰਘ ਵਿਕਾਸਪੁਰੀ DSGPC : ਸੱਜਣ ਕੁਮਾਰ ਦੇ ਘਰ ਜਾਣ ਵਾਲੇ ਭਾਜਪਾ ਐਮ.ਪੀਜ਼ ’ਤੇ ਸਰਨਾ-ਜੀ.ਕੇ. ਦੀ ਚੁੱਪੀ, ਦਿੱਲੀ ਕਮੇਟੀ ’ਤੇ ਹੀ ਸਵਾਲ ਚੁੱਕਣ ’ਤੇ ਕਾਲਕਾ-ਕਾਹਲੋਂ ਨੇ ਘੇਰਿਆ Delhi : ਪਰਮਜੀਤ ਸਿੰਘ ਵੀਰਜੀ ਦੇ ਉਪਰਾਲੇ ਸਦਕਾ ਗੁਰਬਾਣੀ ਦੇ ਪਾਠ ਤੇ ਕੀਰਤਨੀ ਧੁਨਾਂ ਨਾਲ ਦਿੱਲੀ ਦੀਆਂ ਸੰਗਤਾਂ ਨੇ ਕੀਤੇ ਪੰਜਾਬ ਦੇ ਪਾਵਨ ਗੁਰਧਾਮਾਂ ਦੇ ਦਰਸ਼ਨ Amritsar : ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਕੌਮ ਦੀ ਯਾਦ ’ਚ ਸਦੀਵੀ ਜਿਊਂਦਾ ਰੱਖਿਆ ਜਾਵੇ, ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ’ਤੇ ਮਨਾਈ ਜਾਵੇ ਸ਼ਹੀਦੀ ਯਾਦ : ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ Canada Scam : ਇਮੀਗ੍ਰੇਸ਼ਨ ਦੇ ਨਾਮ ’ਤੇ ਕਥਿਤ ਧੋਖਾਧੜੀ – ਪੀੜਤ ਪਰਿਵਾਰਾਂ ਦੀ ਮਦਦ ਲਈ ਗੁਰਦੁਆਰਾ ਕਮੇਟੀ ਨੇ ਚੁੱਕਿਆ ਕਦਮ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਦੀ ਸ਼ੋਕ ਸਭਾ ‘ਚ ਸ਼ਮੂਲੀਅਤ, ਭਾਜਪਾ ਸੰਸਦ ਮੈਂਬਰਾਂ ਦੀ ਕਰਤੂਤ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ : ਇੰਦਰਜੀਤ ਸਿੰਘ ਵਿਕਾਸਪੁਰੀ

SHARE:

ਮਨਪ੍ਰੀਤ ਸਿੰਘ ਖਾਲਸਾ।

ਨਵੰਬਰ 1984 ਦੇ ਭਿਆਨਕ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਪੱਛਮੀ ਦਿੱਲੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕਮਲਜੀਤ ਸਹਿਰਾਵਤ ਅਤੇ ਦੋ ਹੋਰ ਭਾਜਪਾ ਸੰਸਦ ਮੈਂਬਰਾਂ ਵੱਲੋਂ ਉਸ ਦੇ ਅੰਤਿਮ ਸੰਸਕਾਰ ਅਤੇ ਸ਼ੋਕ ਸਭਾ ਵਿੱਚ ਸ਼ਾਮਲ ਹੋ ਕੇ ਦੋਸ਼ੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨ ਦੀ ਕਾਰਵਾਈ ਨੇ ਸਮੁੱਚੇ ਸਿੱਖ ਜਗਤ ਵਿੱਚ ਭਾਰੀ ਰੋਸ ਅਤੇ ਸੰਤਾਪ ਦੀ ਲਹਿਰ ਦੌੜਾ ਦਿੱਤੀ ਹੈ।

ਭਾਜਪਾ ਆਗੂਆਂ ਦੀ ਇਸ ਸ਼ਰਮਨਾਕ ਕਰਤੂਤ ਦੀ ਜਿੰਨੀ ਵੀ ਕਰੜੀ ਨਿੰਦਾ ਕੀਤੀ ਜਾਵੇ, ਘੱਟ ਹੈ। ​13 ਆਸਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸ ਪੁਰੀ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਪੱਛਮੀ ਦਿੱਲੀ ਦੇ ਸਿੱਖ ਵੋਟਰਾਂ ਨੇ ਭਾਰੀ ਭਰੋਸਾ ਜਤਾ ਕੇ ਕਮਲਜੀਤ ਸਹਿਰਾਵਤ ਨੂੰ ਲੋਕ ਸਭਾ ਵਿੱਚ ਭੇਜਿਆ ਸੀ। ਪ੍ਰੰਤੂ, ਸਹਿਰਾਵਤ ਨੇ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਾਤਲ ਦੇ ਘਰ ਹਾਜ਼ਰੀ ਭਰ ਕੇ 1984 ਦੇ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਅਤੇ ਸਿੱਖਾਂ ਦੇ ਵਿਸ਼ਵਾਸ ਦਾ ਸ਼ਰੇਆਮ ਕਤਲ ਕੀਤਾ ਹੈ।

Gambhir Car Associate Motion Ads Motion Ads

​ਉਨ੍ਹਾਂ ਕਿਹਾ ਕਿ ਤਿਲਕ ਵਿਹਾਰ ਦੀ 1984 ਪੀੜਤ ਵਿਧਵਾ ਕਾਲੋਨੀ ਦੀਆਂ ਮਾਵਾਂ-ਭੈਣਾਂ ਦੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ, ਜਿਨ੍ਹਾਂ ਦੇ ਅੱਖਾਂ ਸਾਹਮਣੇ ਉਨ੍ਹਾਂ ਦੇ ਪਤੀ, ਪੁੱਤ ਅਤੇ ਭਰਾ ਬੇਰਹਿਮੀ ਨਾਲ ਸ਼ਹੀਦ ਕੀਤੇ ਗਏ, ਘਰ-ਬਾਰ ਲੁੱਟ ਕੇ ਸਵਾਹ ਕਰ ਦਿੱਤੇ ਗਏ। ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਯਾਫਤਾ ਦੋਸ਼ੀ ਸੱਜਣ ਕੁਮਾਰ ਵਰਗੇ ਦਰਿੰਦੇ ਦੀ ਪੁਸ਼ਤਪਨਾਹੀ ਕਰਨਾ ਅਤੇ ਉਸ ਦੀ ਮੌਤ ‘ਤੇ ਦਰਦ ਪ੍ਰਗਟਾਉਣਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ। ​ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਕੋਈ ਸਧਾਰਨ ਮਾਮਲਾ ਨਹੀਂ, ਸਗੋਂ ਸਿੱਖ ਕੌਮ ਦੇ ਨਿਆਂ ਲਈ ਲੜੇ ਗਏ ਚਾਲੀ ਸਾਲਾਂ ਦੇ ਲੰਬੇ ਸੰਘਰਸ਼ ਅਤੇ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਹੈ।

ਜਨਤਕ ਪ੍ਰਤੀਨਿਧਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਕਾਤਲਾਂ ਦੀ ਹਮਾਇਤ ਕਰਨ ਦੀ ਬਜਾਏ ਪੀੜਤਾਂ ਦੇ ਨਾਲ ਖੜ੍ਹਦੇ। ਅੰਤ ਵਿਚ ਓਨ੍ਹਾ ਕਿਹਾ ​ਅਮਨ-ਪਸੰਦ ਸਿੱਖ ਸਮਾਜ ਅਤੇ 1984 ਦੇ ਪੀੜਤ ਪਰਿਵਾਰ ਮੰਗ ਕਰਦੇ ਹਨ ਕਿ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਅਤੇ ਹੋਰ ਭਾਜਪਾ ਨੇਤਾ ਆਪਣੀ ਇਸ ਗੰਭੀਰ ਭੁੱਲ ਲਈ ਸਿੱਖ ਕੌਮ ਤੋਂ ਤੁਰੰਤ ਜਨਤਕ ਤੌਰ ‘ਤੇ ਮਾਫ਼ੀ ਮੰਗਣ ਅਤੇ ਆਪਣਾ ਸਪਸ਼ਟੀਕਰਨ ਦੇਣ, ਨਹੀਂ ਤਾਂ ਸਿੱਖ ਸਮਾਜ ਆਪਣੇ ਪੱਧਰ ‘ਤੇ ਇਸ ਦਾ ਕਰਾਰਾ ਜਵਾਬ ਦੇਵੇਗਾ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर