Author: फतेह लाइव • एडिटर
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਸਾਨੀ ਹੱਕਾਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਅਤੇ ਅੜੀਅਲ ਰਵੱਈਏ ਖ਼ਿਲਾਫ਼ ਮਰਨ ਵਰਤ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਸ. ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹੋ ਰਹੀ ਸਿਹਤ ਸਥਿਤੀ ਨੂੰ ਬੇਹੱਦ ਚਿੰਤਾਜਨਕ ਕਰਾਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਬੇਸ਼ੱਕ ਮਰਨ ਵਰਤ ਅਤੇ ਭੁੱਖ ਹੜਤਾਲ ਵਰਗਾ ਸਿੱਖ ਪਰੰਪਰਾ ਵਿਚ ਕੋਈ ਸੰਕਲਪ ਨਹੀਂ ਹੈ ਪਰ ਇਕ ਜਮਹੂਰੀਅਤ ਸਰਕਾਰ ਲਈ ਇਹ ਬੇਹੱਦ ਸ਼ਰਮਨਾਕ ਹੈ ਕਿ ਕਿਸੇ ਲੋਕਤੰਤਰ ਵਿਚ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪੰਜਾਬ ਦੇ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮਹੱਤਵਪੂਰਨ ਰਾਜ ਮਾਰਗਾਂ ਅਤੇ ਆਵਾਜਾਈ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਿਹਾ। ਡਾ: ਸਾਹਨੀ ਨੇ ਜੀ.ਟੀ.ਰੋਡ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਨਾਲ ਜੋੜਨ ਲਈ ਮਾਸ ਰੈਪਿਡ ਟਰਾਂਜ਼ਿਟ ਸਿਸਟਮ (ਐੱਮ.ਆਰ.ਟੀ.ਐੱਸ.) ਦੀ ਫੌਰੀ ਲੋੜ ਬਾਰੇ ਗੱਲ ਕੀਤੀ। ਹਰ ਰੋਜ਼ ਡੇਢ ਲੱਖ ਤੋਂ ਵੱਧ ਸ਼ਰਧਾਲੂ ਦਰਬਾਰ ਸਾਹਿਬ ਆਉਂਦੇ ਹਨ ਅਤੇ ਇੱਥੇ ਟਰੈਫਿਕ ਦੀ ਕਾਫੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਅੰਮ੍ਰਿਤਸਰ ਦੇ ਹੀਥਰੋ ਹਵਾਈ ਅੱਡੇ ਅਤੇ ਹੋਰ ਥਾਵਾਂ ’ਤੇ ਚੱਲ ਰਹੀ ਪੌਡ ਸਰਵਿਸ…
ਸਿੱਖਾਂ ਦੇ ਕਤਲ ਕਰਵਾਣ, ਮਰਿਆਦਾ ਦਾ ਘਾਣ ਕਰਣ ਵਾਲਿਆਂ ਨੂੰ ਪੰਥ ਵਿੱਚੋ ਛੇਕੇ ਜਾਣ ਦੀ ਲੋੜ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਅੰਮ੍ਰਿਤਸਰ ਵਿਖ਼ੇ ਸੁਖਬੀਰ ਗੋਲੀ ਕਾਂਡ ਨਾਲ ਸੰਬੰਧਤ ਸ. ਨਰੈਣ ਸਿੰਘ ਚੌੜਾ ਜੋ 72 ਸਾਲਾਂ ਦੇ ਬਜੁਰਗ ਵਿਦਵਾਨ ਤੇ ਖਾਲਸਾ ਪੰਥ ਦੇ ਆਗੂ ਹਨ, ਉਨ੍ਹਾਂ ਨਾਲ ਸੈਂਟਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਕਿਸੇ ਮੰਦਭਾਵਨਾ ਭਰੀ ਸੋਚ ਅਧੀਨ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਢੰਗਾਂ ਰਾਹੀ ਵਿਵਹਾਰ ਕਰਨ ਦੇ ਅਮਲ ਅਤਿ ਦੁੱਖਦਾਇਕ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਨਿੰਦਣਯੋਗ ਹਨ। ਜਿਸ ਜੱਜ ਨੇ ਉਨ੍ਹਾਂ ਦਾ ਤੀਜੀ ਵਾਰ ਰਿਮਾਂਡ ਦੇ ਕੇ ਮੁਤੱਸਵੀ ਸੋਚ ਵਾਲਾ ਹੁਕਮ ਕੀਤਾ ਹੈ, ਉਨ੍ਹਾਂ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਕਿਸਾਨਾਂ ਦੀ ਹੱਕੀ ਮੰਗਾਂ ਲਈ ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਸ. ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਸਿਹਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣਾ ਹਠੀ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕਿਸਾਨਾਂ ਨੂੰ ਅੰਨਦਾਤਾ ਕਹਿ ਕੇ ਸੰਬੋਧਨ ਕਰਦੇ ਹਨ ਜਦਕਿ ਜਮੀਨੀ ਸਥਿਤੀ ਇਹ ਹੈ ਕਿ ਦੇਸ਼ ਦੇ ਅੰਨਦਾਤਾ…
ਭਾਰਤ ਸਰਕਾਰ ਦੇ ਅੰਤਰਰਾਸ਼ਟਰੀ ਜਬਰ ਨੂੰ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪਛਾਣਨ ਅਤੇ ਇਸਦਾ ਮੁਕਾਬਲਾ ਕਰਨ ਦੀ ਸਖ਼ਤ ਲੋੜ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਅਮਰੀਕਾ ਦੇ ਮੁੜ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਰਮੀਤ ਕੌਰ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਨਾਗਰਿਕ ਅਧਿਕਾਰਾਂ ਦੇ ਮਾਮਲਿਆਂ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਹੈ ਜਿਸਦਾ ਸਿੱਖ ਫੈਡਰੇਸ਼ਨ ਯੂਕੇ ਵਲੋਂ ਤਹਿ ਦਿਲੋਂ ਸਵਾਗਤ ਕਰਦੇ ਹਾਂ । ਭਾਰਤ ਸਰਕਾਰ ਦੁਆਰਾ ਨਿਯੰਤਰਿਤ ਮੀਡੀਆ ਉਸਦੀ ਨਾਮਜ਼ਦਗੀ ਦੀ ਨਿੰਦਾ ਕਰ ਰਿਹਾ ਹੈ ਕਿਉਂਕਿ ਉਸਨੇ ਭਾਰਤ ਸਰਕਾਰ ਦੇ ਅੰਤਰ-ਰਾਸ਼ਟਰੀ ਦਮਨ, ਪੰਜਾਬ ਦੇ ਸਿੱਖ, ਭਾਰਤ ਵਿੱਚ ਕਿਸਾਨਾ ਦੇ ਵਿਰੋਧ ਵਿੱਚ ਉਸਦੀ ਹਮਾਇਤ ਅਤੇ 9/11 ਦੇ ਹਮਲੇ ਤੋਂ ਬਾਅਦ…
ਕਿਸਾਨੀ ਹਕਾਂ ਲਈ ਭਾਈ ਡਲੇਵਾਲ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਏ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਕਿਸਾਨਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਹਕਾਂ ਲਈ ਆਵਾਜ਼ ਚੁਕੀ ਜਾ ਰਹੀ ਹੈ ਤੇ ਦੇਸ਼ ਦੀ ਵੱਖ ਵੱਖ ਸਰਹਦਾ ਤੇ ਲਗੇ ਕਿਸਾਨੀ ਮੋਰਚੇ ਨੂੰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾ ਮਨਣ ਦਾ ਭਰੋਸਾ ਦੇ ਕੇ ਖ਼ਤਮ ਕਰਵਾਇਆ ਸੀ ਪਰ ਹਾਲੇ ਤਕ ਉਨ੍ਹਾਂ ਦੀਆਂ ਮੰਗਾ ਮੰਨੀ ਨਹੀਂ ਗਈਆਂ ਹਨ। ਸਰਕਾਰ ਦੀ ਬੇਰੁਖੀ ਨੂੰ ਦੇਖਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਕੁਝ ਦਿਨਾਂ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਰਣਜੀਤ ਕੌਰ…
अब डीएसपी से सिख समाज के विवादित मसले गुरुद्वारा और सेंट्रल में भेजे जाने का नया मुद्दा गरमाया अवतार सिंह भाटिया समेत विभिन्न सिख प्रतिनिधियों की आ रही कड़ी प्रतिक्रिया कुलविंदर सिंह ने भी मौके पे मारा चौका, की कड़ी टिप्पणी ग्रुप के मार्फत विपक्ष किसी भी मुद्दे को तूल देने में नहीं है पीछे, संगत का भी मिल रहा समर्थन फतेह लाइव, रिपोर्टर. अगर आप सोच रहे हैं कि जमशेदपुर में सिख राजनीति में सब कुछ ठीक ठाक चल रहा है. विपक्ष शांत हो गया है. सीजीपीसी के पूर्व प्रधान गुरमुख सिंह मुखे भी चुप क्यों बैठे हैं, तो…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰਾਂ ਵਲੋਂ ਗੁਨਾਹਗਾਰ ਸੁਖਬੀਰ ਬਾਦਲ ਅਤੇ ਬਾਦਲ ਦਲ ਦੇ ਬਾਕੀ ਗੁਨਾਹਗਾਰ ਆਗੂਆਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਕਰਵਾਈ ਬੇਅਦਬੀ, ਗੋਲੀਆਂ ਚਲਾ ਕੇ ਮਾਰੇ ਸਿੱਖਾਂ, ਸੌਦਾ ਸਾਧ ਨੂੰ ਦਿਤੀ ਮੁਆਫੀ, ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਨ ਵਾਲੇ ਅਫਸਰਾਂ ਦੀ ਪੁਸ਼ਤ ਪਨਾਹੀ, ਸਿੱਖ ਕੌਮ ਨਾਲ ਕਮਾਏ ਧ੍ਰੋਹ ਅਤੇ ਹੋਰ ਬੱਜਰ ਗੁਨਾਹਾਂ ਨੂੰ ਛੋਟੀ ਮੋਟੀ ਸ਼ਖਸ਼ੀ ਗਲਤੀ ਤੁਲ ਮੰਨਕੇ, ਸੁਖਬੀਰ ਬਾਦਲ ਅਤੇ ਉਸਦੇ ਬਾਕੀ ਗੁਨਾਹਗਾਰ ਸਾਥੀਆਂ ਨੂੰ ਆਮ ਜਿਹੀ ਸਜਾ ਲਾ ਕੇ ਸਿੱਖ ਕੌਮ ਵਿਚ ਮੁੜ ਸਥਾਪਿਤ ਕਰਨ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬੰਗਲਾਦੇਸ਼ ਵਿੱਚ ਹਿੰਦੂਆਂ ‘ਤੇ ਵੱਧ ਰਹੇ ਹਮਲਿਆਂ ‘ਤੇ ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਬੰਗਲਾਦੇਸ਼ ‘ਚ ਹਿੰਦੂਆਂ ਨੂੰ ਇਕ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹ ਸਭ ਪਾਕਿਸਤਾਨ ਅਤੇ ਆਈਐਸਆਈ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਸ. ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਜਿਸ ਤਰ੍ਹਾਂ ਬੰਗਲਾਦੇਸ਼ ਵਿੱਚ ਹਿੰਦੂਆਂ ‘ਤੇ ਅੱਤਿਆਚਾਰ ਵੱਧ ਰਹੇ ਹਨ, ਮੰਦਰਾਂ ਨੂੰ ਢਾਹਿਆ ਜਾ ਰਿਹਾ ਹੈ ਅਤੇ ਕਤਲ ਹੋ ਰਹੇ ਹਨ, ਬੰਗਲਾਦੇਸ਼ ਵਿਰੁੱਧ ਕੌਮਾਂਤਰੀ ਪੱਧਰ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਸ. ਪੰਮਾ ਨੇ ਕਿਹਾ ਕਿ ਜਲਦੀ ਹੀ ਨੈਸ਼ਨਲ ਅਕਾਲੀ ਦਲ ਬੰਗਲਾਦੇਸ਼ ਸਫ਼ਾਰਤਖ਼ਾਨੇ ਦੇ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਾਲਡੇਫ (ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ) ਅਮਰੀਕਾ ਦੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਦੁਆਰਾ ਯੂਐਸ ਡਿਪਾਰਟਮੈਂਟ ਆਫ ਜਸਟਿਸ ਵਿਖੇ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਦੇ ਤੌਰ ‘ਤੇ ਹਰਮੀਤ ਕੌਰ ਢਿੱਲੋਂ ਦੀ ਇਤਿਹਾਸਕ ਨਾਮਜ਼ਦਗੀ ਨੂੰ ਮਾਣ ਨਾਲ ਮਾਨਤਾ ਦਿੰਦਾ ਹੈ। ਸ਼੍ਰੀਮਤੀ ਢਿੱਲੋਂ ਇਸ ਅਹਿਮ ਅਹੁਦੇ ‘ਤੇ ਰਹਿਣ ਵਾਲੀ ਪਹਿਲੀ ਸਿੱਖ ਅਮਰੀਕੀ ਹੋਵੇਗੀ, ਜੋ ਕਿ ਜਨਤਕ ਸੇਵਾ ਵਿੱਚ ਸਿੱਖ ਪ੍ਰਤੀਨਿਧਤਾ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਉਸਨੇ ਡਾਰਟਮਾਊਥ ਕਾਲਜ ਤੋਂ ਆਪਣੀ ਬੈਚਲਰ ਆਫ਼ ਆਰਟਸ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ਼ ਲਾਅ ਤੋਂ ਆਪਣੀ ਜੂਰੀਸ ਡਾਕਟਰ ਦੀ ਡਿਗਰੀ…