Breaking News
Jamshedpur Sports : राष्ट्रीय खेल दिवस पर जेआरडी टाटा स्पोर्ट्स कॉम्प्लेक्स में बिछी शतरंज की बिसात, अंडर-8 व अंडर-10 के 36 खिलाड़ियों ने दिखाया दम Nikhar Sablok Murder Case : आखिरकार कुख्यात अखिलेश गैंग कब-तक निखार सबलोक जैसे बेगुनाहों की करता रहेगा हत्या ! Jamshedpur Monthly Lok Adalat : 106 मामलों का निष्पादन, 20.02 लाख रुपये की रिकवरी व समझौता राशि दर्ज Jamshedpur: कीताडीह नीलकंठ अपार्टमेंट में साई संध्या भजन, देर रात तक भक्तिमय माहौल में झूमे श्रद्धालु Jamshedpur : शिक्षा जगत ने खोया समर्पित मार्गदर्शक, गुरु नानक स्कूल साकची की पूर्व प्रधानाचार्या प्रेम कौर आहूजा का निधन SE RAILWAY : रेल यात्रियों के लिए बड़ी खुशखबरी – घाटशिला और मनोहरपुर में तीन एक्सप्रेस ट्रेनों का ठहराव मंजूर, रेलवे बोर्ड ने दी स्वीकृति
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

ਖਾਲਸਾ ਕਾਲਜ ਵਿੱਚ ਡੀਯੂਐਸਯੂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਪਵਿਤ ਸਿੰਘ ਨਾਲ ਕੁੱਟਮਾਰ, ਓਸ ਦੀ ਪੱਗ ਉਤਾਰੀ

SHARE:

ਬੀਬੀ ਰਣਜੀਤ ਕੌਰ ਵਲੋਂ ਲਗਾਏ ਗਏ ਧਰਨੇ ਉਪਰੰਤ ਐਫਆਈਆਰ ਹੋਈ ਦਰਜ਼

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਐਤਵਾਰ ਨੂੰ ਖਾਲਸਾ ਕਾਲਜ ਵਿੱਚ ਡੀਯੂਐਸਯੂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਇਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਪਵਿਤ ਸਿੰਘ ਨਾਲ ਕੁੱਟਮਾਰ ਕਰਣ ਨਾਲ ਓਸ ਦੀ ਪੱਗ ਉਤਾਰ ਦਿੱਤੀ ਗਈ, ਤੇ ਓਸ ਨੂੰ ਕੇਸਾਂ ਤੋਂ ਫੜ ਖਿੱਚ ਧੂਹ ਕੀਤੀ ਗਈ। ਇਸ ਵਾਕਿਆਤ ਦੀ ਵੀਡੀਓ ਵਾਇਰਲ ਹੋਣ ਨਾਲ ਸਿੱਖ ਪੰਥ ਧਾਰਮਿਕ ਭਾਵਨਾਵਾਂ ਨੂੰ ਵਡੀ ਠੇਸ ਪੁੱਜੀ। ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਦੇ ਵਾਲ ਖਿੱਚੇ ਗਏ ਅਤੇ ਉਸ ਨੂੰ ਕੁੱਟਿਆ ਗਿਆ। ਇਸ ਘਟਨਾ ਨਾਲ ਕਾਲਜ ਵਿੱਚ ਤਣਾਅ ਦਾ ਮਾਹੌਲ ਬਣ ਗਿਆ।

Gambhir Car Associate Motion Ads Motion Ads

ਮਾਮਲੇ ਦਾ ਪਤਾ ਲਗਦੇ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਤੁਰੰਤ ਕਾਲਜ ਪੁੱਜ ਗਏ ਤੇ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਮੌਰੀਸ ਨਗਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਉਣ ਲਈ ਜਦੋ ਜਹਿਦ ਸ਼ੁਰੂ ਕਰ ਦਿੱਤੀ। ਠਾਣੇ ਬਾਹਰ ਵਡੀ ਗਿਣਤੀ ਅੰਦਰ ਸੰਗਤਾਂ ਦੇ ਕੀਤੇ ਗਏ ਇਕੱਠ ਅਤੇ ਧਰਨੇ ਨੂੰ ਦੇਖਦਿਆਂ ਮੋਰੀਸ ਨਗਰ ਠਾਣੇ ਵਲੋਂ ਐਫ ਆਈ ਆਰ ਦਰਜ਼ ਕੀਤੀ ਗਈ ਜਿਸ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਗੰਭੀਰ ਦੋਸ਼ ਲਾਏ ਗਏ ਹਨ।

ਐਫਆਈਆਰ ਵਿੱਚ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਕੰਮ), 115 (2) (ਸਵੈ-ਇੱਛਾ ਨਾਲ ਠੇਸ ਪਹੁੰਚਾਉਣਾ), ਅਤੇ 351 (2) (ਅਪਰਾਧਿਕ ਧਮਕੀ) ਸ਼ਾਮਲ ਹਨ। ਬੀਬੀ ਰਣਜੀਤ ਕੌਰ ਨੇ ਦਿੱਲੀ ਕਮੇਟੀ ਦੇ ਆਗੂਆਂ ਤੇ ਦੋਸ਼ ਲਗਾਏ ਹਨ ਕਿ ਓਹ ਸਿੱਖ ਪੰਥ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹਨ ਤੇ ਜਦੋ ਵੀ ਪੰਥ ਨਾਲ ਕੋਈ ਭਾਣਾ ਵਾਪਰਦਾ ਹੈ ਇਹ ਲੋਕ ਮੌਕੇ ਤੇ ਨਜਰ ਨਹੀਂ ਆਂਦੇ ਹਨ, ਮਸਲਾ ਹੱਲ ਹੋਣ ਉਪਰੰਤ ਵਾਹ ਵਾਹ ਖੱਟਣ ਲਈ ਇਕ ਦੋ ਦਿਨਾਂ ਬਾਅਦ ਅਖਬਾਰੀ ਬਿਆਨ ਜਰੂਰ ਲਗਾ ਦੇਂਦੇ ਹਨ।

ਜਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਅਧੀਨ ਚਲਦੇ ਕਾਲਜਾਂ ਨੂੰ ਡੀਯੂਐਸਯੂ ਤੋਂ ਵੱਖ ਕਰ ਲਿਆ ਹੈ, ਜਿਸਦਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅਤੇ ਕਾਂਗਰਸ ਦੀ ਨੈਸ਼ਨਲ ਸਟੂਡੈਂਟਸ ਯੂਨੀਅਨ (ਐਨਐਸਯੂਆਈ) ਦੇ ਵਿਦਿਆਰਥੀ ਇਸ ਫੈਸਲੇ ਵਿਰੁੱਧ ਆਪਣਾ ਇਤਰਾਜ਼ ਪ੍ਰਗਟ ਕਰ ਰਹੇ ਹਨ। ਏਬੀਵੀਪੀ ਨੇ ਇਸ ਮੁੱਦੇ ‘ਤੇ ਦਿੱਲੀ ਦੀ ਇੱਕ ਅਦਾਲਤ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਡੀਐਸਜੀਐਮਸੀ ਕਾਲਜਾਂ ਨੂੰ ਡੀਯੂਐਸਯੂ ਤੋਂ ਵੱਖ ਕਰਨ ਨੂੰ ਚੁਣੌਤੀ ਦਿੱਤੀ ਗਈ ਹੈ।

ਦੋਸ਼ੀਆਂ ਵਿਰੁੱਧ ਐਫਆਈਆਰ ਕਰਵਾਉਣ ਲਈ ਲਗੇ ਧਰਨੇ ਵਿਚ ਬੀਬੀ ਰਣਜੀਤ ਕੌਰ ਦੇ ਨਾਲ ਰਮਨਦੀਪ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਿੰਟਾ, ਅਵਤਾਰ ਸਿੰਘ ਮਾਕਨ ਸਮੇਤ ਵਡੀ ਗਿਣਤੀ ਅੰਦਰ ਸਿੱਖ ਸੰਗਤਾਂ ਦੇ ਨਾਲ ਕਾਲਜ ਦੇ ਵਿਦਿਆਰਥੀ ਵੀ ਸ਼ਾਮਿਲ ਸਨ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर