Breaking News
Chandigarh : ਜਰਮਨੀ ਤੋਂ ਪੰਥਕ ਜਥੇਬੰਦੀਆਂ ਦੀ ਲਲਕਾਰ, ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਚੰਡੀਗੜ੍ਹ ਗਵਰਨਰ ਹਾਊਸ ਦੇ ਘਿਰਾਓ ਦੀ ਹਮਾਇਤ Jamshedpur : टाटा वर्कर्स यूनियन ने तीन स्थानों पर किया झंडोत्तोलन, देशभक्ति के रंग में रंगा स्वतंत्रता दिवस समारोह Jamshedpur : आरईओ कार्यालय में 160 बच्चों के बीच पाठ्य सामग्री का वितरण Delhi : ਗੁਰੂਘਰ ਦੀ ਪਵਿੱਤਰਤਾ ਭੰਗ ਕਰਕੇ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਬਖ਼ਸ਼ਣਯੋਗ ਨਹੀਂ; ਮਹਾਰਾਸ਼ਟਰ ਸਰਕਾਰ ਕਰਵਾਏ ਉੱਚ-ਪੱਧਰੀ ਜਾਂਚ: ਭਾਈ ਪਰਮਜੀਤ ਸਿੰਘ ਵੀਰਜੀ Haryana/Amritsar : ਹਰਿਆਣਾ ਪੁਲਿਸ ਵੱਲੋਂ ਸਿੱਖਾਂ ’ਤੇ ਕੀਤੇ ਲਾਠੀਚਾਰਜ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ Punjab : ਨਾਂਦੇੜ ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ, ਕਿਹਾ—ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਅੱਗੇ ਨਹੀਂ ਝੁਕਾਂਗੇ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਦਿੱਲੀ ਕਮੇਟੀ ਪ੍ਰਧਾਨ, ਸਕੱਤਰ ਅਤੇ ਉਨ੍ਹਾਂ ਦੇ ਮੈਂਬਰਾਂ ਦੀਆਂ ਪ੍ਰਾਪਰਟੀਆਂ ਵੇਚ ਕੇ ਸਕੂਲਾਂ ਦਾ ਕਰਜ਼ਾ ਉਤਰਵਾਇਆ ਜਾਏ: ਪਰਮਜੀਤ ਸਿੰਘ ਵੀਰਜੀ

SHARE:

ਦਿੱਲੀ ਕਮੇਟੀ ਮੈਂਬਰਾਂ ਵਿਰੁੱਧ ਰਣਨੀਤੀ ਬਣਾ ਕੇ ਪੰਥ ਦਾ ਸਰਮਾਇਆ ਕੁਰਕ ਹੋਣ ਤੋਂ ਬਚਾਉਣ ਲਈ ਪੰਥ ਅਗੇ ਆਏ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਕਮੇਟੀ ਵਲੋਂ ਬੀਤੇ ਦਿਨ ਹਾਈ ਕੋਰਟ ਅੰਦਰ ਲੋਨੀ ਰੋਡ ਸਕੂਲ ਅਤੇ ਫ਼ਤਿਹਾਬਾਦ ਦੀ ਕਮੇਟੀ ਅਧੀਨ ਜਾਇਦਾਦ ਕੁਰਕ ਕਰਕੇ ਸਟਾਫ ਦਾ ਪਿਛਲਾ ਬਕਾਇਆ ਦੇਣ ਲਈ ਅਦਾਲਤ ਵਿਚ ਲਗਾਈ ਗਈ ਅਪੀਲ ਤੇ ਨੌਟਿਸ ਲੈਣ ਲਈ ਤਿਆਰ ਹੋ ਗਈ ਹੈ ਤੇ ਹੁਣ ਗੁਰੂਘਰ ਦੀ ਜਾਇਦਾਦਾਂ ਦੀ ਕੁਰਕੀ ਹੋਵੇਗੀ। ਇਹ ਬਹੁਤ ਹੀ ਦੁਖਦਾਈ ਅਤੇ ਮੌਜੂਦਾ ਪ੍ਰਬੰਧਕਾਂ ਵਲੋਂ ਸਿੱਖ ਇਤਿਹਾਸ ਵਿਚ ਆਪਣਾ ਨਾਮ ਕਾਲੇ ਅੱਖਰਾਂ ਵਿਚ ਲਿਖਵਾਣ ਦਾ ਕੀਤਾ ਗਿਆ ਕਾਰਾ ਹੈ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਦਿੱਲੀ ਕਮੇਟੀ ਅਧੀਨ ਚਲ ਰਹੇ ਸਕੂਲਾਂ ਦੀਆਂ ਫੀਸਾਂ ਅਤੇ ਏਰੀਅਰ ਦਾ ਅਦਾਲਤ ਅੰਦਰ ਚਲ ਰਹੇ ਮਾਮਲੇ ਵਿਚ ਦਿੱਲੀ ਕਮੇਟੀ ਵਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਲੋਨੀ ਰੋਡ ਅਤੇ ਫਤਿਹਾਬਾਦ ਦੀਆਂ ਪ੍ਰਾਪਰਟੀਆਂ ਦੀ ਕੁਰਕੀ ਦਾ ਨੌਟਿਸ ਜਾਰੀ ਕਰਣ ਲਈ ਕਿਹਾ ਹੈ।

Gambhir Car Associate Motion Ads Motion Ads

ਸਿੱਖ ਪੰਥ ਦੇ ਇਤਿਹਾਸ ਵਿਚ ਮੌਜੂਦਾ ਪ੍ਰਬੰਧਕਾ ਦੀਆਂ ਨਾਕਾਮੀਆਂ ਕਰਕੇ ਗੁਰੂਘਰ ਦੀ ਜਾਇਦਾਦ ਖਤਰੇ ਵਿਚ ਆ ਗਈ ਹੈ ਤੇ ਉਨ੍ਹਾਂ ਨੂੰ ਕੌਈ ਹਕ਼ ਨਹੀਂ ਹੈ ਕਿ ਓਹ ਆਪਣੀਆਂ ਗਲਤੀਆਂ ਕਰਕੇ ਪੰਥ ਦਾ ਸਰਮਾਇਆ ਵੇਚਣ । ਜਦੋ ਉਨ੍ਹਾਂ ਕੋਲੋਂ ਪ੍ਰਬੰਧ ਸੰਭਾਲਿਆ ਨਹੀਂ ਜਾ ਰਿਹਾ ਤਦ ਉਨ੍ਹਾਂ ਨੂੰ ਕਮੇਟੀ ਪ੍ਰਬੰਧ ਪੰਥ ਹਵਾਲੇ ਕਰ ਦੇਣਾ ਚਾਹੀਦਾ ਹੈ।

ਹੁਣ ਉਨ੍ਹਾਂ ਦੀਆਂ ਗਲਤੀਆਂ ਨਾਲ ਪੰਥ ਦਾ ਸਰਮਾਇਆ ਕੁਰਕ ਹੋਣ ਜਾ ਰਿਹਾ ਹੈ ਜਦਕਿ ਉਨ੍ਹਾਂ ਨੂੰ ਪਹਿਲਾਂ ਆਪਣੀਆਂ ਜਾਇਦਾਦਾ ਵੇਚਣ ਦਾ ਉਪਰਾਲਾ ਕਰਨਾ ਚਾਹੀਦਾ ਹੈ । ਸਾਡੀ ਪੰਥ ਦੀਆਂ ਸਮੂਹ ਧਾਰਮਿਕ, ਰਾਜਸੀ ਜਥੇਬੰਦੀਆਂ, ਕਮੇਟੀਆਂ ਨੂੰ ਅਪੀਲ ਹੈ ਕਿ ਇਸ ਅਤਿ ਗੰਭੀਰ ਮਸਲੇ ਲਈ ਇਕੱਠੇ ਹੋਕੇ ਕਮੇਟੀ ਮੈਂਬਰਾਂ ਵਿਰੁੱਧ ਰਣਨੀਤੀ ਬਣਾ ਕੇ ਪੰਥ ਦਾ ਸਰਮਾਇਆ ਕੁਰਕ ਹੋਣ ਤੋਂ ਬਚਾਇਆ ਜਾਏ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर