Breaking News
Jamshedpur : बारीडीह मार्केट में आर्ट वर्ल्ड स्टूडियो का भव्य शुभारंभ, फोटोग्राफी और कला को मिलेगी नई पहचान Ganesh Puja : सोनारी श्री गणेश पूजा पंडाल में बबन राय एवं अमित श्रीवास्तव ने की आराधना Jamui Sadar Hospital: जमुई सदर अस्पताल में ऑपरेशन के बीच गुल हुई बिजली, टॉर्च-मोबाइल की रोशनी में करनी पड़ी सर्जरी Jharkhand Illegal Mining: अवैध खनन पर झारखंड सरकार का बड़ा एक्शन! हर जिले में बनेगा टास्क फोर्स सेल, चेकनाकों से होगी खनिज लदे वाहनों की निगरानी Maoist Surrender : ‘बीमार है असीम, मौत मंजूर लेकिन सरेंडर नहीं’- सचिन मार्डी के खुलासे से माओवादी संगठन की अंदरूनी तस्वीर आई सामने Jamshedpur : स्वर्णरेखा नदी में बह रहे किशोर को स्थानीय लोगों ने बचाया
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Canada : ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਸਾਲਾਨਾ ਬਸੰਤ ਰਾਗ ਦਰਬਾਰ ਦੀ ਚੜਦੀਕਲਾ ਨਾਲ ਹੋਈ ਸੰਪੂਰਨਤਾ

SHARE:

ਪ੍ਰੋਗਰਾਮ ਵਿਚ ਗੁਰਮਤਿ ਸਕੂਲ ਦੀਆਂ 21 ਟੀਮਾਂ ਨੇ ਲਿਆ ਭਾਗ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੇਲਟਾ ਵਿਖੇ ਬੀਤੀ 15-16 ਫਰਵਰੀ ਨੂੰ ਸਾਲਾਨਾ ਬਸੰਤ ਰਾਗ ਕੀਰਤਨ ਦਰਬਾਰ ਜੋ ਕਿ ਹਰ ਸਾਲ ਉਲੀਕਿਆ ਜਾਂਦਾ ਹੈ, ਦੀ ਸੰਪੂਰਨਤਾ ਚੜਦੀਕਲਾ ਨਾਲ ਹੋਈ। ਦੱਸਣਯੋਗ ਹੈ ਕਿ ਇਸ ਸਾਲ ਕੀਰਤਨ ਅਕੈਡਮੀ ਭਾਈ ਹਰਦੀਪ ਸਿੰਘ ਨਿੱਝਰ ਗੁਰਮਤਿ ਸਕੂਲ ਦੀਆਂ 21 ਟੀਮਾਂ ਨੇ ਭਾਗ ਲਿਆ, ਇਸ ਦੇ ਨਾਲ-ਨਾਲ ਲੋਅਰ-ਮੇਨਲੈਂਡ ਦੀਆਂ ਵੱਖੋਂ-ਵੱਖ ਕੀਰਤਨ ਅਕੈਡਮੀਆਂ ਅਤੇ ਅਦਾਰਿਆਂ ਨੇ ਭਾਗ ਲਿਆ ਸੀ।

ਇੰਨ੍ਹਾ ਵਿੱਚ ਕੌਰ ਇੰਸਟੀਟਿਊਟ ਆਫ ਮਿਊਜ਼ਿਕ, ਗੁਰੂ ਅੰਗਦ ਦੇਵ ਜੀ ਸਕੂਲ, ਅੰਮ੍ਰਿਤ ਗੁਰਮਤਿ ਸੰਗੀਤ ਅਕੈਡਮੀ, ਦਸਮੇਸ਼ ਦਰਬਾਰ ਗੁਰਮਤਿ ਅਕੈਡਮੀ, ਦੁੱਖ ਨਿਵਾਰਨ ਗੁਰਮਤਿ ਸਕੂਲ, ਸਪਿਰੀਚੂਅਲ ਇੰਸਟੀਟਿਊਟ ਆਫ ਮਿਊਜ਼ਿਕ, ਸਿੱਖ ਅਕੈਡਮੀ, ਗੁਰਦੁਆਰਾ ਸੁਖ ਸਾਗਰ ਕੀਰਤਨ ਅਕੈਡਮੀ, ਨਾਨਕ ਨਿਰਮਲ ਪੰਥ ਅਕੈਡਮੀ ਅਤੇ ਵਿਸ਼ੇਸ਼ ਤੌਰ ਤੇ ਮੈਂਟਿਕਾ (ਕੈਲੀਫੋਰਨੀਆ) ਤੋਂ ਸਰੀ ਗੁਰੂ ਘਰ ਵਿਖੇ ਹਾਜ਼ਰੀ ਲਵਾਉਣ ਪੁੱਜੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੁਰਮਤਿ ਅਕੈਡਮੀ ਦੇ ਵਿਦਿਆਰਥੀ ਅਤੇ ਉਸਤਾਦ ਭਾਈ ਮਨਬੀਰ ਸਿੰਘ ਜੀ, ਇਸ ਦੋ-ਰੋਜ਼ਾ ਕੀਰਤਨ ਦਰਬਾਰ ਦੇ ਵਿੱਚ ਬੱਚਿਆਂ ਨੇ ਤੰਤੀ ਸਾਜਾਂ ਤੇ ਗੁਰਮਤਿ ਸ਼ੈਲੀ ਵਿੱਚ ਬਸੰਤ ਰਾਗ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲੋ-ਨਿਹਾਲ ਕਰ ਦਿੱਤਾ।

Gambhir Car Associate Gambhir Car Associate Motion Ads Motion Ads

ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬੱਚਿਆਂ, ਮਾਪਿਆਂ, ਪ੍ਰਬੰਧਕਾਂ ਅਤੇ ਉਸਤਾਦ ਸਾਹਿਬਾਂਨਾਂ ਦੀ ਕਈ-ਕਈ ਮਹੀਨਿਆਂ ਬੱਦੀ ਮਿਹਨਤ ਹੈ ਜਿਸ ਦਾ ਸਦਕਾ ਬੱਚੇਆਂ ਨੇ ਸਟੇਜ ਤੇ ਕੀਰਤਨ ਕਰਕੇ ਸਮਾਂ ਬੰਨ ਦਿੱਤਾ ਸੀ। ਜਿਕਰਯੋਗ ਹੈ ਕਿ ਕੌਮ ਦੇ ਮਹਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਸੁਪਨਾ ਸੀ ਕਿ ਸਿੱਖ ਕੌਮ ਦੇ ਬੱਚੇ ਗੁਰੂ ਪੰਥ ਨਾਲ, ਕੀਰਤਨ ਨਾਲ, ਗੁਰਬਾਣੀ ਨਾਲ ਜੁੜਨ। ਪ੍ਰੋਗਰਾਮ ਦੇਖਦਿਆਂ ਲਗ ਰਿਹਾ ਸੀ ਉਨ੍ਹਾਂ ਦਾ ਸੁਪਨਾ ਸਾਕਾਰ ਹੁੰਦਾ ਵਿਖਾਈ ਦਿੰਦਾ ਹੈ ਜਦੋਂ ਇਸ ਤਰਾਂ ਦੇ ਰਾਗ ਦਰਬਾਰ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਬੱਚੇ ਬਹੁਤ ਮਿਹਨਤ ਅਤੇ ਭਾਵਨਾ ਨਾਲ ਕੀਰਤਨ ਕਰਦੇ ਹਨ ਤੇ ਨਾਲ ਹੀ ਗੁਰੂ ਸਾਹਿਬ ਜੀ ਅਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।

ਬੱਚਿਆਂ ਦਾ ਸਨਮਾਨ ਗੁਰੂ ਘਰ ਦੇ ਪਹਿਲੇ ਹੈਡ-ਗ੍ਰੰਥੀ ਗਿਆਨੀ ਸਵਰਨ ਸਿੰਘ ਜੀ ਪਾਸੋਂ ਕਰਵਾਇਆ ਗਿਆ ਜਿੰਨਾਂ ਨੇ ਬੱਚਿਆਂ ਨੂੰ ਅਸੀਸਾਂ ਦਿੱਤੀਆਂ । ਇਸ ਦੌਰਾਨ ਗੁਰੂ ਘਰ ਦੇ ਪ੍ਰਬੰਧਕ ਵਾਇਸ ਪ੍ਰਧਾਨ ਭਾਈ ਗੁਰਮੀਤ ਸਿੰਘ ਗਿੱਲ , ਭਾਈ ਭਪਿੰਦਰ ਸਿੰਘ , ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ ਅਤੇ ਉਸਤਾਦ ਸਾਹਿਬਾਨ ਉਸਤਾਦ ਭਾਈ ਬਲਜਿੰਦਰ ਸਿੰਘ ਜੀ ਅਤੇ ਉਸਤਾਦ ਭਾਈ ਫ਼ਤਿਹ ਸਿੰਘ ਜੀ ਵੀ ਮੌਜੂਦ ਰਹੇ । ਗੁਰਮਤਿ ਸੰਗੀਤ ਅਕੈਡਮੀਆਂ ਤੋ ਪਹੁੰਚੇ ਸਮੂਹ ਉਸਤਾਦ ਸਾਹਿਬਾਨ ਦਾ ਵੀ ਸਨਮਾਨ ਕੀਤਾ ਗਿਆ ਜਿਹੜੇ ਸਾਡੀ ਅਮੀਰ ਵਿਰਾਸਤ ਗੁਰਮਤਿ ਸ਼ੈਲੀ ਜ਼ਿੰਦਾ ਰੱਖਣ ਅਤੇ ਪ੍ਰਚਾਰ ਪਸਾਰ ਵਾਸਤੇ ਯੋਗਦਾਨ ਪਾ ਰਹੇ ਹਨ।

ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਚਾਰ ਵੱਡੇ ਯੂਥ ਰਾਗ ਦਰਬਾਰ ਕਰਵਾਏ ਜਾਂਦੇ ਹਨ ਜਿਸ ਵਿੱਚ ਬਸੰਤ ਰਾਗ, ਮਲਹਾਰ ਰਾਗ, ਸ਼੍ਰੀ ਗੁਰੂ ਸਾਹਿਬਾਨਾਂ ਜੀ ਦੀ ਪਾਵਨ ਤੇ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਗਏ 31 ਰਾਗਾਂ ਤੇ ਅਧਾਰਤ ਰਾਗ ਦਰਬਾਰ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਉਪਰ ਅਧਾਰਤ ਰਾਗ ਪੁਰਾਤਨ ਤਾਂਤੀ ਸਾਜਾਂ ਦੇ ਨਾਲ ਰਾਗ ਦਰਬਾਰ ਅਤੇ ਹਰ ਐਤਵਾਰ 4 ਤੋਂ 7 ਫੈਮਿਲੀ ਯੂਥ ਦਰਬਾਰ ਸਜਾਇਆ ਜਾਂਦਾ ਹੈ। ਜਿਸ ਸਦਕਾ ਅੱਜ ਸੈਂਕੜਿਆਂ ਦੀ ਤਾਦਾਦ ਵਿੱਚ ਬੱਚੇ ਰਾਗਾਂ ਵਿੱਚ ਸਮੁੱਚੀ ਮਰਿਯਾਦਾ ਨਿਭਾਉਣ ਦੇ ਯੋਗ ਬਣ ਗਏ ਹਨ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर