(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਬਲੂਮਬਰਗ ਅਖਬਾਰ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ “ਬਰੈਂਪਟਨ, ਕਨੇਡਾ ਵਿੱਚ ਬੀਤੇ ਸਾਲ 3 ਨਵੰਬਰ ਨੂੰ ਹਥਿਆਰਾਂ ਸਮੇਤ ਫੜੇ 5 ਭਾਰਤੀਆਂ ਦਾ ਨਿਸ਼ਾਨਾ ਸਿੱਖਸ ਫੋਰ ਜਸਟਿਸ ਦੇ ਜਰਨਲ ਕੌਂਸਲ ਗੁਰਪੱਤਵੰਤ ਸਿੰਘ ਪੰਨੂੰ ਹੋ ਸਕਦਾ ਸੀ। ਹਥਿਆਰਾਂ ਸਮੇਂਤ ਫੜੇ 5 ਭਾਰਤੀਆਂ ਨੂੰ 2 ਵੱਖ ਵੱਖ ਥਾਵਾਂ ਤੇ ਰੋਕ ਕੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ.

ਜਦੋ ਗੁਰਪੱਤਵੰਤ ਸਿੰਘ ਪੰਨੂੰ ਇੱਕ ਵਿਆਹ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ, ਜਦੋ ਕਿ ਅਖੀਰਲੇ ਵਖਤ ਤੇ ਵਕੀਲ ਪੰਨੂੰ ਵੱਲੋਂ ਇਹ ਦੋਰਾ ਰੱਦ ਕਰ ਦਿੱਤਾ ਗਿਆ ਸੀ। ਅਖ਼ਬਾਰ ਮੁਤਾਬਿਕ ਅਮਰੀਕਾ ਵਿੱਚ ਵਕੀਲ ਪੰਨੂੰ ਤੇ ਮਾਰਨ ਦੀ ਸ਼ਾਜਿਸ ਵਿਚ ਭਾਰਤ ਦੀ ਖੁਫੀਆ ਏਜੰਸੀ “ਰਾਅ” ਨੇ ਵਿਰਕਮ ਯਾਦਵ ਤੋ ਬਾਅਦ ਰਾਅ ਦੇ ਹੋਰ ਅਧਿਕਾਰੀ ਵੀ ਗਾਇਬ ਕੀਤੇ ਗਏ ਹਨ।

ਵਕੀਲ ਪੰਨੂੰ ਨੇ ਮੋਦੀ ਸਰਕਾਰ ਨੂੰ ਜਵਾਬ ਦੇਂਦਿਆਂ ਕਿਹਾ ਕਿ ਭਾਰਤੀ ਗੋਲੀਆਂ ਦੀ ਪ੍ਰਵਾਹ ਨਹੀਂ, ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਜਾਰੀ ਰਹੇਗੀ ਅਤੇ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਨਿਊਜੀਲੈਂਡ ਵਿਖੇ ਨਵੰਬਰ 2024 ਵਿਚ ਕਰਵਾਇਆ ਜਾਏਗਾ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version