Breaking News
Wave of grief in Jamshedpur : काशीडीह की सामाजिक पहचान से जुड़ा एक चेहरा खामोश, निर्भय सिंह का निधन Former Minister’s convoy meets with an accident : छह शिकायतें, सरकारी पत्र और फिर हादसा! चौका में अर्जुन मुंडा के सुरक्षा काफिले की गाड़ियां आपस में टकराईं, अब व्यवस्था पर सवाल Jamshedpur : जुगसलाई पार्क में पटाखा बाजार पर प्रशासन की चुप्पी! SDO के आदेशों की अनदेखी, DC कार्यालय पहुंची स्थानीय लोगों की लिखित शिकायत Jamshedpur : न्यू सीरीज के 7,500 कर्मचारियों के एरियर पर यूनियन में उठे सवाल, भुगतान में देरी से ₹37.48 करोड़ के नुकसान का दावा Tata Steel Canteen New Rate : टाटा स्टील कैंटीन में 1.50 रुपये की कॉफी, 20 रुपये में डबल एग लंच; 16 नवंबर से नया मेनू लागू Jamshedpur : भाजपा की ‘लोकतंत्र बचाओ’ रैली पर कांग्रेस का पलटवार, परविंदर सिंह बोले—सत्ता में रहते हुए संविधान की रक्षा क्यों नहीं?
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਜਹਾਂਗੀਰਪੁਰੀ ’ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ, ਚੋਣੀ ਮੈਦਾਨ ਗਰਮਾਇਆ, ਭਰਵੇਂ ਇਕੱਠ ਨੇ ਵਿਰੋਧੀਆਂ ਦੀ ਉਡਾਈ ਨੀਂਦ

SHARE:

ਬੰਦੀ ਸਿੰਘਾਂ ਦੀ ਰਿਹਾਈ, ਕਰੋੜਾਂ ਦਾ ਕਰਜਾ, ਕਮੇਟੀ ਦੇ ਸਕੂਲਾਂ, ਬਾਲਾ ਸਾਹਿਬ ਹਸਪਤਾਲ, ਪੰਥਕ ਸੰਪਤੀਆਂ ਅਤੇ ਕਥਿਤ ਪਰਿਵਾਰਵਾਦ ’ਤੇ ਪ੍ਰਬੰਧਕਾਂ ਉਪਰ ਉਠੇ ਤਿੱਖੇ ਸਵਾਲ

ਮਨਪ੍ਰੀਤ ਸਿੰਘ ਖਾਲਸਾ।

ਜਹਾਂਗੀਰਪੁਰੀ ਦੇ ਲਾ ਮੋਰੇਆ ਬੈਂਕੁਏਟ ਹਾਲ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਰੂਪ ਨਗਰ ਵਾਰਡ ਨੰਬਰ 2 ਤੋਂ ਸਰਗਰਮ ਮੈਂਬਰ ਭਾਈ ਰਵਿੰਦਰ ਸਿੰਘ ਸਭਰਵਾਲ ਵੱਲੋਂ ਕਰਵਾਇਆ ਗਿਆ ਵੱਡਾ ਸ਼ਕਤੀ ਪ੍ਰਦਰਸ਼ਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹੁਕਮਰਾਨਾਂ ਲਈ ਵੱਡੀ ਸਿਆਸੀ ਬੁਝਾਰਤ ਬਣ ਗਿਆ ਹੈ। ਬਾਹਰੀ ਦਿੱਲੀ ਦੇ ਵੱਖ ਵੱਖ ਇਲਾਕਿਆਂ ਅਤੇ ਪਿੰਡਾਂ ਤੋਂ ਬੱਸਾਂ ਭਰ ਭਰ ਕੇ ਪੁੱਜੇ ਆਪ ਮੁਹਾਰੀ ਸੰਗਤੀ ਹੜ੍ਹ ਨੇ ਦਿੱਲੀ ਕਮੇਟੀ ਦੇ ਮੌਜੂਦਾ ਚੌਧਰੀਆਂ ਦੇ ਹੋਸ਼ ਉਡਾ ਦਿੱਤੇ ਹਨ। ਭਾਈ ਰਵਿੰਦਰ ਸਿੰਘ ਸਭਰਵਾਲ ਦੀ ਅਗਵਾਈ ਹੇਠ ਹੋਏ ਇਸ ਵਿਸ਼ਾਲ ਇਕੱਠ ਨੇ ਤਾਲਕਟੋਰਾ ਹਾਲ ਦੇ ਪ੍ਰੋਗਰਾਮ ਨੂੰ ਵੀ ਵੱਡੀ ਮਾਤ ਦੇ ਕੇ ਪੰਥਕ ਤਾਕਤ ਦਾ ਲੋਹਾ ਮਨਵਾਇਆ ਹੈ। ਸਮਾਗਮ ਦੌਰਾਨ ਪੰਥਕ ਦਰਦ ਨਾਲ ਲਬਰੇਜ਼ ਲੀਡਰਸ਼ਿਪ ਨੇ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਕਾਰਗੁਜ਼ਾਰੀਆਂ ਦੀਆਂ ਧੱਜੀਆਂ ਉਡਾਉਂਦਿਆਂ ਤਿੱਖੇ ਸਵਾਲ ਦਾਗੇ।

Gambhir Car Associate Motion Ads

ਬੁਲਾਰਿਆਂ ਨੇ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਦਾਅਵਾ ਕਰਨ ਵਾਲੇ ਅੱਜ ਸਰਕਾਰੀ ਮੰਤਰੀਆਂ ਦੀ ਖੁਸ਼ਾਮਦ ਵਿਚ ਲੀਨ ਹਨ। ਕਮੇਟੀ ਮੈਂਬਰਾਂ ਦੀ ਯੋਗਤਾ ਪਰਖਦਿਆਂ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਵਰਗੇ ਸੂਝਵਾਨ ਪੰਥਕ ਜਰਨੈਲਾਂ ਦੀ ਅਗਵਾਈ ਵਿਚ ਲੀਡਰਾਂ ਨੇ ਸਿੱਧਾ ਹਮਲਾ ਬੋਲਿਆ ਕਿ ਮੌਜੂਦਾ ਕਮੇਟੀ ਦੇ ਕਈ ਮੈਂਬਰਾਂ ਨੂੰ ਗੁਰਮੁਖੀ ਤੱਕ ਪੜ੍ਹਨੀ ਨਹੀਂ ਆਉਂਦੀ। ਜਿਹੜੇ ਲੋਕ ਗੁਰਬਾਣੀ ਅਤੇ ਗੁਰਮੁਖੀ ਤੋਂ ਅਣਜਾਣ ਹਨ ਉਹ ਪੰਥਕ ਸੰਸਥਾਵਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਅਮਿਤ ਸ਼ਾਹ ਨਾਲ ਕੀਤੀਆਂ ਨਿੱਜੀ ਮੁਲਾਕਾਤਾਂ ਵਿੱਚ ਪੰਥਕ ਹਿੱਤਾਂ ਦੀ ਬਲੀ ਚਾੜ੍ਹ ਦਿੱਤੀ ਗਈ—ਸਰਕਾਰਾਂ ਦੀਆਂ ਦੇਹਲੀਆਂ ‘ਚ ਨੱਕ ਰਗੜਨ ਵਾਲਿਆਂ ਨੇ ਨਾ ਤਾਂ ਕੋਈ ਪੰਥਕ ਮਸਲਾ ਚੁੱਕਣ ਦੀ ਜੁਰਅੱਤ ਕੀਤੀ ਅਤੇ ਨਾ ਹੀ ਕੌਮ ਦਾ ਕੋਈ ਮਸਲਾ ਹੱਲ ਕਰਵਾਇਆ। ਬੰਦੀ ਸਿੰਘਾਂ ਦੀ ਰੁਕੀ ਰਿਹਾਈ, ਕਮੇਟੀ ਸਿਰ ਚੜ੍ਹਿਆ ਕਰੋੜਾਂ ਦਾ ਕਰਜਾ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਾੜੀ ਦਸ਼ਾ, ਦਾਖਲਿਆਂ ਵਿਚ ਗਿਰਾਵਟ ਅਤੇ ਆਮਦਨ ਦੇ ਖੋਰੇ ਦੇ ਨਾਲ ਵੱਡੇ ਪੱਧਰ ਤੇ ਆਈ ਗਿਰਾਵਟ ਉੱਤੇ ਪ੍ਰਬੰਧਕਾਂ ਨੂੰ ਨੰਗਾ ਕੀਤਾ ਗਿਆ।

ਬਾਲਾ ਸਾਹਿਬ ਹਸਪਤਾਲ ਦੇ ਮੁੱਦੇ ਉੱਤੇ ਬੋਲਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਮੌਜੂਦਾ ਪ੍ਰਬੰਧਕ ਇਕ ਮਾਮੂਲੀ ਡਿਸਪੈਂਸਰੀ ਨੂੰ ਵੱਡਾ ਹਸਪਤਾਲ ਦੱਸ ਕੇ ਸੰਗਤ ਅੱਖੀਂ ਘੱਟਾ ਪਾ ਰਹੇ ਹਨ। ਇਸ ਦੇ ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀਆਂ ਦੇਣ ਅਤੇ ਜਮਨਾਪਾਰ ਦੀਆਂ ਪੰਥਕ ਜ਼ਮੀਨਾਂ ਉੱਤੇ ਮੰਡਰਾ ਰਹੇ ਖਤਰੇ ਬਾਰੇ ਸੰਗਤ ਨੂੰ ਹੋਕਾ ਦਿੱਤਾ ਗਿਆ। ਇਸ ਵਿਸ਼ਾਲ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਆਪਣੀ ਤਜਰਬੇਕਾਰ ਅਤੇ ਦੂਰਅੰਦੇਸ਼ ਸੋਚ ਨਾਲ ਸਮੁੱਚੀ ਸੰਗਤ ਵਿਚ ਨਵਾਂ ਰੂਹਾਨੀ ਅਤੇ ਸਿਆਸੀ ਜੋਸ਼ ਭਰ ਦਿੱਤਾ। ਸਰਨਾ ਭਰਾਵਾਂ ਨੇ ਪੰਥਕ ਸੰਪਤੀਆਂ ਦੀ ਸੰਭਾਲ ਅਤੇ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਸੰਗਤ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ।

ਸਰਨਾ ਭਰਾਵਾਂ ਦੀ ਮਜ਼ਬੂਤ ਪੰਥਕ ਪਹੁੰਚ ਅਤੇ ਬੇਬਾਕ ਲੀਡਰਸ਼ਿਪ ਨੇ ਇਹ ਸਾਫ ਕਰ ਦਿੱਤਾ ਕਿ ਦਿੱਲੀ ਦੀ ਪੰਥਕ ਸਿਆਸਤ ਨੂੰ ਮੁੜ ਸਹੀ ਦਿਸ਼ਾ ਵੱਲ ਮੋੜਨ ਲਈ ਅਕਾਲੀ ਦਲ ਪੂਰੀ ਤਾਕਤ ਨਾਲ ਮੈਦਾਨ ਵਿਚ ਨਿੱਤਰ ਚੁੱਕਾ ਹੈ। ਸਮਾਗਮ ਦੌਰਾਨ ਸਰਦਾਰ ਕਰਤਾਰ ਸਿੰਘ ਵਿਕੀ ਚਾਵਲਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਵੀਰਜੀ, ਬੀਬੀ ਮਨਦੀਪ ਕੌਰ ਬਖਸ਼ੀ, ਸਰਦਾਰ ਸੰਤ ਮੀਤ ਸਿੰਘ, ਸਰਦਾਰ ਸਤਨਾਮ ਸਿੰਘ ਖੀਵਾ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮੰਜੀਤ ਸਿੰਘ ਜੀਕੇ ਨੇ ਵੀ ਆਪਣੇ ਵਿਚਾਰ ਰੱਖ ਕੇ ਮੌਜੂਦਾ ਹੁਕਮਰਾਨਾਂ ਖਿਲਾਫ ਮੋਰਚਾ ਖੋਲ੍ਹਿਆ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੀਆਂ ਦਿੱਲੀ ਕਮੇਟੀ ਚੋਣਾਂ ਸਿਰਫ ਕੁਰਸੀ ਦੀ ਲੜਾਈ ਨਹੀਂ ਸਗੋਂ ਪੰਥਕ ਸਰਮਾਏ ਅਤੇ ਗੁਰੂ ਘਰਾਂ ਦੀ ਪਵਿੱਤਰਤਾ ਬਚਾਉਣ ਦਾ ਫੈਸਲਾਕੁੰਨ ਇਮਤਿਹਾਨ ਹਨ।

ਜਹਾਂਗੀਰਪੁਰੀ ਦੇ ਇਸ ਵੱਡੇ ਸ਼ਕਤੀ ਪ੍ਰਦਰਸ਼ਨ ਨੇ ਦਿੱਲੀ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਸਪੱਸ਼ਟ ਚੇਤਾਵਨੀ ਦੇ ਦਿੱਤੀ ਹੈ ਕਿ ਹੁਣ ਸੰਗਤ ਪੰਥਕ ਸਰਮਾਇਆ ਖੇਰੂੰ-ਖੇਰੂੰ ਅਤੇ ਗਿਰਵੀ ਰੱਖਣ ਵਾਲੇ, ਨਿੱਜ ਖਾਤਿਰ ਸਰਕਾਰਾਂ ਅੱਗੇ ਡਿਗਣ ਵਾਲਿਆਂ ਦੇ ਫੈਸਲਿਆਂ ਨੂੰ ਰੱਦ ਕਰਕੇ ਚੋਣਾਂ ਵਿਚ ਪੂਰਾ ਹਿਸਾਬ ਕਿਤਾਬ ਲਵੇਗੀ। ਅੰਤ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੈਂਬਰ ਅਤੇ ਪ੍ਰੋਗਰਾਮ ਦੇ ਆਯੋਜਕ ਭਾਈ ਰਵਿੰਦਰ ਸਿੰਘ ਸਭਰਵਾਲ ਨੇ ਹਾਜ਼ਰੀਨ ਸੰਗਤਾਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਨ ਦੇ ਨਾਲ ਸਭ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर