ਬਿਨ੍ਹਾਂ ਵਜਹ ਪੰਜਾਬ ਨੂੰ ਜੰਗ ਦੇ ਮੂੰਹ ਵਿਚ ਧਕੇਲਣ ਵਾਲੇ ਹੁਕਮਰਾਨ ਚੀਨ ਮਾਮਲੇ ਤੇ ਚੁੱਪ ਕਿਉਂ..?

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਅਰੁਣਾਚਲ ਪ੍ਰਦੇਸ਼ ਇੰਡੀਆਂ ਦਾ ਸਟੇਂਟ ਹੈ। ਲੇਕਿਨ ਚੀਨ ਨੇ ਕੌਮਾਂਤਰੀ ਪੱਧਰ ਤੇ ਅਰੁਣਾਚਲ ਨੂੰ ਆਪਣੇ ਚੀਨ ਮੁਲਕ ਦਾ ਹਿੱਸਾ ਗਰਦਾਨਦੇ ਹੋਏ ਅਤੇ ਆਪਣੇ ਚੀਨ ਦੇ ਨਕਸੇ ਵਿਚ ਅਰੁਣਾਚਲ ਨੂੰ ਦਿਖਾਉਦੇ ਹੋਏ ਉਸਦਾ ਨਾਮ ਵੀ ਬਦਲ ਦਿੱਤਾ ਹੈ ਅਤੇ ਉਸਦੇ ਸ਼ਹਿਰਾਂ ਦੇ ਨਾਮ ਵੀ ਬਦਲ ਦਿੱਤੇ ਹਨ। ਪੰਜਾਬ ਸੂਬੇ ਨਾਲ ਲੱਗਦੀ ਸਰਹੱਦ ਉਤੇ ਕੋਈ ਥੋੜ੍ਹੀ ਬਹੁਤੀ ਹਿੱਲਜੁਲ ਜਾਂ ਯੋਜਨਾਬੰਧ ਢੰਗ ਨਾਲ ਕੋਈ ਸ਼ਰਾਰਤ ਹੋ ਜਾਵੇ ਤਾਂ ਇਹ ਹੁਕਮਰਾਨ ਅਤੇ ਬਹੁਗਿਣਤੀ ਹਿੰਦੂ ਕੌਮ ਜੰਗਾਂ-ਯੁੱਧਾਂ ਦੀ ਗੱਲ ਕਰਨੀ ਸੁਰੂ ਕਰ ਦਿੰਦੇ ਹਨ ਅਤੇ ਇਕਦਮ ਮਾਹੌਲ ਵਿਚ ਕੁੜੱਤਣ ਪੈਦਾ ਕਰ ਦਿੰਦੇ ਹਨ ਅਤੇ ਲੱਖਾਂ ਦੀ ਗਿਣਤੀ ਵਿਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਅਮਨ ਚੈਨ ਚਾਹੁੰਣ ਵਾਲੇ ਪੰਜਾਬੀਆਂ ਤੇ ਇਸ ਵਿਚ ਰਹਿਣ ਵਾਲੇ ਹਰ ਵਰਗ ਦੇ ਜੀਵਨ ਨੂੰ ਡੂੰਘੇ ਕਸਟ ਵਿਚ ਪਾ ਦਿੰਦੇ ਹਨ।

ਪਰ ਦੁੱਖ ਤੇ ਅਫਸੋਸ ਹੈ ਕਿ ਚੀਨ ਜੋ ਅੱਜ ਕੌਮਾਂਤਰੀ ਪੱਧਰ ਤੇ ਵੱਡੇ ਮੁਲਕਾਂ ਦੀ ਕਤਾਰ ਵਿਚ ਆ ਚੁੱਕਾ ਹੈ ਅਤੇ ਜਿਸ ਨੇ ਪਹਿਲੇ ਵੀ ਇੰਡੀਆਂ ਦੇ ਸਾਡੇ ਲਾਹੌਰ ਖਾਲਸਾ ਰਾਜ ਦਰਬਾਰ ਵੱਲੋ ਜਿੱਤੇ ਹੋਏ ਲਦਾਖ ਅਤੇ ਕਸਮੀਰ ਦੇ ਇਲਾਕਿਆ ਨੂੰ ਚੀਨ ਨੇ ਆਪਣੇ ਕਬਜੇ ਵਿਚ ਲਿਆ ਹੋਇਆ ਹੈ। ਜਿਸਦਾ ਖੇਤਰਫਲ 39000 ਸਕੇਅਰ ਵਰਗ ਕਿਲੋਮੀਟਰ ਅਤੇ 2000 ਸਕੇਅਰ ਵਰਗ ਕਿਲੋਮੀਟਰ ਹੁਣੇ ਹੀ 2020 ਤੇ 2022 ਵਿਚ ਕਬਜੇ ਵਿਚ ਲਏ ਹਨ । ਹੁਣ ਚੀਨ ਨੇ ਪੂਰੇ ਅਰੁਣਾਚਲ ਅਤੇ ਉਸਦੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ ਹਨ, ਜਿਸ ਨੂੰ ਚੀਨ ਮੁਲਕ ਦੇ ਨਕਸੇ ਵਿਚ ਦਰਜ ਕਰਕੇ ਦਿਖਾਇਆ ਹੋਇਆ ਹੈ, ਉਸ ਵਿਰੁੱਧ ਹੁਣ ਇੰਡੀਅਨ ਹੁਕਮਰਾਨ ਜਾਂ ਹਿੰਦੂਤਵ ਸੋਚ ਵਾਲੇ ਅਮਲ ਕਿਉਂ ਨਹੀਂ ਕਰਦੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਵੱਲੋ ਇੰਡੀਆਂ ਦੇ ਅਰੁਣਾਚਲ ਸਟੇਟ ਦਾ ਨਾਮ ਬਦਲਣ ਅਤੇ ਉਸਦੇ ਸਮੁੱਚੇ ਸ਼ਹਿਰਾਂ ਦੇ ਨਾਮ ਬਦਲਣ ਉਤੇ ਕੋਈ ਵੀ ਅਮਲ ਨਾ ਹੋਣ ਅਤੇ ਬਿਨ੍ਹਾਂ ਵਜਹ ਪੰਜਾਬ ਨੂੰ ਜੰਗ ਦੇ ਮੂੰਹ ਵਿਚ ਧਕੇਲਣ ਦੀਆਂ ਕਾਰਵਾਈਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਪੰਜਾਬੀਆਂ, ਸਿੱਖਾਂ ਨਾਲ ਮੰਦਭਾਵਨਾ ਅਧੀਨ ਜ਼ਬਰ ਜੁਲਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version