WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਮਨਜਿੰਦਰ ਸਿਰਸਾ ਵਲੋਂ ਸਿੱਖ ਪੰਥ ਦੇ ਗੰਭੀਰ ਮੁੱਦੇ ਅਮਿਤ ਸ਼ਾਹ ਦੀ ਹਾਜ਼ਿਰੀ ਵਿਚ ਨਾਂ ਚੁੱਕਣਾ ਉਨ੍ਹਾਂ ਦੇ ਸਿੱਖ ਹੋਣ ਤੇ ਸੁਆਲ: ਰਮਨਦੀਪ ਸਿੰਘ ਸੋਨੂੰ

SHARE:

ਅਮਿਤ ਸ਼ਾਹ ਨੇ ਕੀਤਾ ਸੀ ਸਿਰਸਾ ਦੇ ਹਕ਼ ਵਿਚ ਪ੍ਰਚਾਰ ਪਰ ਸਿੱਖ ਮੁਦਿਆਂ ਤੇ ਇਕ ਲਫ਼ਜ ਵੀ ਨਹੀਂ ਸੀ ਬੋਲਿਆ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਬੀਤੇ ਇਕ ਦਿਨ ਪਹਿਲਾਂ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਮਨਜਿੰਦਰ ਸਿੰਘ ਸਿਰਸਾ ਦੇ ਹਕ਼ ਵਿਚ ਪ੍ਰਚਾਰ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਕੋਲੋਂ ਵੋਟ ਮੰਗਣ ਅਤੇ ਮੰਗਵਾਣ ਵਾਲਾ ਮਨਜਿੰਦਰ ਸਿਰਸਾ ਸਿੱਖ ਮਸਲੇਆਂ ਤੇ ਇਕ ਵੀ ਅੱਖਰ ਗ੍ਰਿਹ ਮੰਤਰੀ ਕੋਲੋਂ ਨਹੀਂ ਅਖਵਾ ਸਕਿਆ। ਹਵਾਈ ਸਫ਼ਰ ਅਤੇ ਏਅਰਪੋਰਟ ਤੇ ਕੰਮ ਕਰ ਰਹੇ ਸਿੱਖਾਂ ਨੂੰ ਕਕਾਰਾਂ ਕਰਕੇ ਤੰਗ ਕੀਤਾ ਜਾਣਾ, ਬੱਚਿਆਂ ਨੂੰ ਪੇਪਰ ਦੇਣ ਸਮੇਂ ਕਕਾਰ ਉਤਰਵਾਏ ਜਾਣੇ, ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੂੰ ਮੁੜ ਸਥਾਪਿਤ ਕਰਣਾ, ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਬਾਲ ਦਿਵਸ ਕਹਿਣਾ ਅਤੇ ਕਿਸਾਨੀ ਖਿੱਤੇ ਲਈ ਮੰਗਾ ਮੰਗ ਰਹੇ ਕਿਸਾਨ ਵੀਰਾਂ ਦੇ ਮਸਲੇ ਦਾ ਹੱਲ ਕੱਢਣਾ, ਇੰਨ੍ਹਾ ਤੋਂ ਅਲਾਵਾ ਹੋਰ ਵੀ ਬਹੁਤੇ ਗੰਭੀਰ ਮੁੱਦੇ ਹਨ ਪਰ ਮਨਜਿੰਦਰ ਸਿਰਸਾ ਵਲੋਂ ਇਕ ਵੀ ਮੁੱਦਾ ਉਨ੍ਹਾਂ ਦੀ ਹਾਜ਼ਿਰੀ ਵਿਚ ਨਾਂ ਚੁੱਕਣਾ ਉਨ੍ਹਾਂ ਦੇ ਸਿੱਖ ਹੋਣ ਤੇ ਸੁਆਲ ਚੁੱਕ ਰਿਹਾ ਹੈ।

ਪੰਥ ਦਾ ਇਕ ਅਹਿਮ ਮਸਲਾ ਲੰਮੇ ਸਮੇਂ ਤੋਂ ਵੱਖ ਵੱਖ ਦੇਸ਼ ਦੀਆਂ ਜੇਲ ਬੰਦ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਲੰਮੇ ਤੋਂ ਵਾਰ ਵਾਰ ਚਿੱਠੀਆਂ ਲਿਖ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਆਪਣੇ ਪਰਿਵਾਰ ਵਿੱਚ ਵਿਚਰਨ ਦਿੱਤਾ ਜਾਵੇ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਤੇ ਇਸ ਮਾਮਲੇ ਨੂੰ ਲੈ ਕੇ ਜੂੰ ਤੱਕ ਨਹੀਂ ਸਰਕ ਰਹੀ।

Gambhir Car Associate Motion Ads Motion Ads

ਉਹਨਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਸੰਗੀਨ ਦੋਸ਼ਾਂ ਦੇ ਸਾਹਮਣਾ ਕਰ ਰਹੇ ਲੋਕਾਂ ਨੂੰ ਵਾਰ ਵਾਰ ਪੈਰੋਲ ਅਤੇ ਅਤੇ ਫਰਲੋਆਂ ਦਿੱਤੀਆਂ ਜਾ ਰਹੀਆਂ ਹਨ ਤੇ ਉਹ ਜਦੋਂ ਮਰਜ਼ੀ ਜੇਲਾਂ ਤੋਂ ਬਾਹਰ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਕਿਹਾ ਕਿ ਇੱਕੋ ਹੀ ਦੇਸ਼ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ, ਇਸ ਲਈ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਕੇਂਦਰ ਸਰਕਾਰ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਉਨਾਂ ਨੂੰ ਵੀ ਆਜ਼ਾਦ ਫਿਜ਼ਾ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਨ ਦੀ ਆਜ਼ਾਦੀ ਦੇਣੀ ਚਾਹੀਦੀ ਹੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर