ਗੁਰਦੁਆਰਾ ਸਾਹਿਬ ਵਲੋਂ ਜਰੂਰਤਮੰਦ ਸੰਗਤਾਂ ਲਈ ਚਲ ਰਹੀਆਂ ਹਨ ਵੱਖ ਵੱਖ ਖੇਤਰ ਦੀ ਸੇਵਾਵਾਂ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਫਤਹਿ ਨਗਰ ਵਿਖ਼ੇ ਕਾਰ ਸੇਵਾ ਮੁੱਖੀ ਬਾਬਾ ਬੱਚਨ ਸਿੰਘ ਜੀ ਨੇ ਬੀਬੀ ਸ਼ਰਨ ਕੌਰ ਨਿਵਾਸ ਦਾ ਉਦਘਾਟਨ ਕੀਤਾ। ਬੀਬੀ ਸ਼ਰਨ ਕੌਰ ਨਿਵਾਸ ਜੋ ਕਿ ਤਕਰੀਬਨ ਡੇਢ ਸਾਲ ਵਿਚ ਬਣ ਕੇ ਤਿਆਰ ਹੋਇਆ ਹੈ ਵਿਖ਼ੇ ਮਿੱਤੀ 16 ਮਈ ਨੂੰ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਜਿਨ੍ਹਾਂ ਦੀ ਸਮਾਪਤੀ ਅਜ 18 ਮਈ ਨੂੰ ਸਵੇਰੇ 10 ਵਜੇ ਕੀਤੀ ਗਈ ਉਪਰੰਤ ਭਾਈ ਜਸਕਰਨ ਸਿੰਘ ਪਟਿਆਲਾ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸੀ।

ਇਸ ਮੌਕੇ ਗੁਰਦੁਆਰਾ ਸਾਹਿਬ ਵਿਖ਼ੇ ਹਜੂਰੀ ਰਾਗੀ ਭਾਈ ਮੱਖਣ ਸਿੰਘ ਆਸਟ੍ਰੇਲਿਆ ਵਾਲੇ, ਭਾਈ ਦਵਿੰਦਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਬਰਨ ਸਿੰਘ ਅਤੇ ਹੋਰ ਹਜੂਰੀ ਰਾਗੀ ਜਥੇਆਂ ਨੇ ਵੀਂ ਹਾਜ਼ਿਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਇਕਬਾਲ ਸਿੰਘ ਨੇ ਅਰਦਾਸ ਕੀਤੀ ਸੀ ਅਤੇ ਗਿਆਨੀ ਅਮਰਜੀਤ ਸਿੰਘ ਨੇ ਹੁਕਮਨਾਮਾ ਲਿਆ ਸੀ। ਗਿਆਨੀ ਇਕਬਾਲ ਸਿੰਘ ਨੇ ਦਸਿਆ ਕਿ ਬੀਬੀ ਸ਼ਰਨ ਕੌਰ ਨਿਵਾਸ ਵਿਚ ਸੰਗਤਾਂ ਦੀ ਸਹੁਲੀਅਤ ਲਈ 25 ਕਮਰਿਆਂ ਦਾ ਏਸੀ ਨਿਵਾਸ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਦੋ ਵੱਡੇ ਹਾਲ ਵੀਂ ਬਣਾਏ ਗਏ ਹਨ।

ਗਿਆਨੀ ਪ੍ਰੀਤਮ ਸਿੰਘ ਚੱਕਪਖੀ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਸਰਪ੍ਰਸਤੀ ਹੇਠ ਸੰਗਤਾਂ ਦੀ ਸਿਹਤ ਸੇਵਾਵਾਂ ਦੀ ਦੇਖਭਾਲ ਲਈ ਦਸ਼ਮੇਸ਼ ਹਸਪਤਾਲ ਚਲ ਰਿਹਾ ਹੈ ਜਿਸ ਵਿਚ ਆਧੁਨਿਕ ਪ੍ਰਬੰਧ ਡਾਕਟਰੀ ਸੇਵਾਵਾਂ ਦਾ ਦਿਨ/ਰਾਤ ਪ੍ਰਬੰਧ, ਓ.ਪੀ.ਡੀ. ਸੇਵਾ ਅਤੇ ਮਾਹਰ ਡਾਕਟਰ, ਮੈਡੀਕਲ ਕੈਂਪ, ਰਿਆਇਤੀ ਦਰਾਂ ਤੇ ਟੈਸਟ/ਇਲਾਜ ਕੀਤਾ ਜਾਂਦਾ ਹੈ ਤੇ ਇਸਦੇ ਨਾਲ ਹੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਬੱਚਿਆਂ ਵਾਸਤੇ ਰਿਆਯਤੀ ਦਰਾਂ ਤੇ ਕੰਪਿਊਟਰ ਕੋਰਸ ਐਨਆਈਆਈਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ, ਹੁਣ ਤੱਕ 4 ਹਜਾਰ ਤੋਂ ਵੱਧ ਵਿਦਿਆਰਥੀ ਕੰਪਿਊਟਰ ਕੋਰਸ ਕਰ ਚੁੱਕੇ ਹਨ ਅਤੇ ਵੱਖ-ਵੱਖ ਅਦਾਰਿਆ ਵਲੋਂ 15 ਸੌ ਤੋਂ ਵੱਧ ਵਿਦਿਆਰਥੀਆਂ ਨੂੰ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਲੋਂ ਗੁਰਮਤਿ ਕੈਂਪ, ਕੋਚਿੰਗ ਕਲਾਸਾਂ, ਕੈਰਿਅਰ ਕਾਉਂਸਲਿੰਗ, ਇੰਗਲਿਸ਼ ਵਿਆਕਰਣ ਅਤੇ ਬੋਲਣਾ, ਸਮਰ ਕੈਂਪ, ਵਿੰਟਰ ਕੈਂਪ ਆਦਿਕ ਦਾ ਆਯੋਜਨ ਕੀਤਾ ਜਾਂਦਾ ਹੈ। ਬੀਬੀ ਸ਼ਰਨ ਕੌਰ ਨਿਵਾਸ ਦੇ ਉਦਘਾਟਨ ਮੌਕੇ ਬਾਬਾ ਬੱਚਨ ਸਿੰਘ ਜੀ ਕਾਰ ਸੇਵਾ ਵਾਲੇ, ਦਿੱਲੀ ਦੇ ਕੈਬਿਨੇਟ ਮਨਿਸਟਰ ਆਸ਼ਿਸ਼ ਸੂਦ, ਐਮਐਲਏ ਸ਼ਾਮ ਸ਼ਰਮਾ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ, ਰਮਨਦੀਪ ਸਿੰਘ ਥਾਪਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਿੰਟਾ, ਗੁਰਦੁਆਰਾ ਕਮੇਟੀ ਮੈਂਬਰ ਮਨਮੋਹਨ ਸਿੰਘ, ਰਮਿੰਦਰਪਾਲ ਸਿੰਘ ਬਖਸ਼ੀ ਸਮੇਤ ਵਡੀ ਗਿਣਤੀ ਵਿਚ ਪਤਵੰਤੇ ਸੱਜਣ ਅਤੇ ਸੰਗਤਾਂ ਹਾਜਿਰ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version