(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਪਿਛਲੇ ਦਿਨਾਂ ਵਿੱਚ ਕਿਸੇ ਵਿਅਕਤੀ ਨੂੰ ਗੁਰੂ ਨਾਨਕ ਦੇਵ ਜੀ ਦਾ ਸੁਰੂਪ ਬਣਾਉਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਸਿੱਖ ਪੰਥ ਦੇ ਪ੍ਰਚਾਰਕਾਂ ਅਤੇ ਰਾਗੀ ਜਥਿਆਂ ਨੂੰ ਵੀ ਨਸੀਹਤ ਦਿਤੀ। ਉਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸਾਡੇ ਪ੍ਰਚਾਰ ਵਿੱਚ ਘਾਟਾ ਹੈ ਜਿਸ ਕਰਕੇ ਅਸੀਂ ਅੱਜ ਤੱਕ ਲੋਕਾਂ ਨੂੰ ਗੁਰੂ ਸਾਹਿਬਾਂ ਦੇ ਆਦਰਸ਼ਾਂ ਅਤੇ ਸਿੱਖ ਰਹਤ ਮਰਿਆਦਾ ਬਾਰੇ ਜ਼ਿਆਦਾ ਜਾਣਕਾਰੀ ਦੇਣ ਵਿੱਚ ਅਸਫਲ ਰਹੇ ਹਾਂ।

ਸ੍. ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਹ ਘਟਨਾ ਵੀ ਸ਼ਾਇਦ ਇਸੇ ਲਈ ਹੋਈ ਹੈ ਕਿਉਂਕਿ ਉਥੇ ਸਿੰਧੀ ਭਾਈਚਾਰਾ ਵੱਧ ਗਿਣਤੀ ਵਿੱਚ ਵੱਸਦਾ ਹੈ, ਜੋ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਇਸ਼ਟ ਤਾਂ ਮੰਨਦੇ ਹਨ ਪਰ ਗੁਰੂ ਸਾਹਿਬ ਦੇ ਆਦਰਸ਼ਾਂ ਅਤੇ ਸਿੱਖ ਮਰਿਆਦਾ ਤੋਂ ਅੰਜਾਨ ਹਨ। ਅੱਜ 555 ਸਾਲ ਬਾਅਦ ਵੀ ਅਸੀਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਤੇ ਸਿੱਖ ਮਰਿਆਦਾ ਸਹੀ ਢੰਗ ਨਾਲ ਨਹੀਂ ਦੱਸ ਸਕੇ, ਕਿਉਂਕਿ ਜੇ ਉਨ੍ਹਾਂ ਨੂੰ ਮਰਿਆਦਾ ਦਾ ਸਹੀ ਗਿਆਨ ਹੋ ਜਾਵੇ, ਤਾਂ ਸ਼ਾਇਦ ਕੋਈ ਵਿਅਕਤੀ ਹੋਵੇ ਜੋ ਉਸਦਾ ਪਾਲਣ ਨਾ ਕਰੇ।

ਸ੍. ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਸਾਡੇ ਪ੍ਰਚਾਰਕਾਂ ਅਤੇ ਰਾਗੀ ਜਥਿਆਂ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਜਾਵੇਂ, ਖਾਸ ਕਰਕੇ ਜਦੋਂ ਗੈਰ-ਸਿੱਖਾਂ ਦੇ ਕਾਰਜਕ੍ਰਮਾਂ ਵਿੱਚ ਜਾਵੇਂ ਤਾਂ ਸਿੱਖ ਰਹਤ ਮਰਿਆਦਾ ਅਤੇ ਸਿੱਖ ਇਤਿਹਾਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦਿੱਤੀ ਜਾਵੇ ਅਤੇ ਢੰਗ ਨਾਲ ਸਮਝਾਈ ਜਾਵੇ।

ਸ. ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਹਾਲਾਂਕਿ ਮੰਬਈ ਦੇ ਸਿੱਖਾਂ ਨੇ ਇਸ ਘਟਨਾ ਵਿੱਚ ਦੋਸ਼ੀ ਲੋਕਾਂ ਦੇ ਖਿਲਾਫ ਕਾਰਵਾਈ ਲਈ ਪੁਲਿਸ ਵਿੱਚ ਸ਼ਿਕਾਇਤ ਕੀਤੀ ਹੈ, ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਅਲੱਗ ਤੋਂ ਇਸ ਦੀ ਸ਼ਿਕਾਇਤ ਦਰਜ ਕਰਵਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version