(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਕੇਂਦਰੀ ਟਰੇਡ ਯੂਨੀਅਨਾਂ ਅਤੇ ਸੁਤੰਤਰ ਫੈਡਰੇਸ਼ਨਾਂ ਦੇ ਸਾਂਝੇ ਪਲੇਟਫਾਰਮ ਨੇ 20 ਮਈ 2025 ਦੀ ਪ੍ਰਸਤਾਵਿਤ ਆਮ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਕੁੱਲ ਹਿੰਦ ਆਮ ਹੜਤਾਲ ਨੂੰ 9 ਜੁਲਾਈ 2025 ਤੱਕ ਦਾ ਸਮਾਂ ਦਿੱਤਾ ਹੈ। ਇਹ ਹੜਤਾਲ ਕਾਰਪੋਰੇਟ-ਪੱਖੀ 4 ਕਿਰਤ ਕੋਡਾਂ, ਜਨਤਕ ਖੇਤਰ ਦੇ ਨਿੱਜੀਕਰਨ ਦੇ ਵਿਰੁੱਧ ਅਤੇ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਹੈ।

ਐਸਕੇਐਮ ਵਲੋਂ ਮੀਡੀਆ ਨੂੰ ਜਾਰੀ ਕੀਤੇ ਬਿਆਨ ਰਾਹੀਂ ਦਸਿਆ ਗਿਆ ਕਿ ਐਸਕੇਐਮ ਆਮ ਹੜਤਾਲ ਪ੍ਰਤੀ ਇਕਜੁੱਟਤਾ ਅਤੇ ਸਮਰਥਨ ਪ੍ਰਗਟ ਕਰਦਾ ਹੈ ਅਤੇ 9 ਜੁਲਾਈ 2025 ਨੂੰ ਤਹਿਸੀਲ ਪੱਧਰ ‘ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਸੁਤੰਤਰ ਤੌਰ ‘ਤੇ ਅਤੇ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਮਜ਼ਦੂਰਾਂ ਨਾਲ ਤਾਲਮੇਲ ਕਰਕੇ ਉਠਾਉਣ ਲਈ ਵਿਸ਼ਾਲ ਕਾਰਵਾਈ ਦਾ ਸੱਦਾ ਦਿੰਦਾ ਹੈ।

9 ਜੁਲਾਈ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਦੀ ਪ੍ਰਕਿਰਤੀ ਸਥਾਨਕ ਪੱਧਰ ‘ਤੇ ਮਜ਼ਦੂਰਾਂ, ਕਿਸਾਨਾਂ ਅਤੇ ਖੇਤੀਬਾੜੀ ਕਾਮਿਆਂ ਦੇ ਸੰਗਠਨਾਂ ਵਿਚਕਾਰ ਸਲਾਹ-ਮਸ਼ਵਰੇ ਰਾਹੀਂ ਤੈਅ ਕੀਤੀ ਜਾਵੇਗੀ। ਐਸਕੇਐਮ ਭਾਰਤ ਭਰ ਦੇ ਕਿਸਾਨਾਂ ਅਤੇ ਖੇਤੀਬਾੜੀ ਕਾਮਿਆਂ ਨੂੰ ਆਮ ਹੜਤਾਲ ਦਾ ਪੂਰਾ ਸਮਰਥਨ ਕਰਨ ਅਤੇ ਤਹਿਸੀਲ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਲਈ ਵਿਸ਼ਾਲ ਰੈਲੀਆਂ ਕੱਢਣ ਦਾ ਸੱਦਾ ਦਿੰਦਾ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version