(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਬੀਤੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇੱਕਤਰਤਾ ਵਿੱਚ ਗੁਰੂ ਰੂਪ ਸੰਗਤ ਸਾਹਮਣੇ ਕੌਮ ਦੇ ਆਗੂਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਆਪਣੀ ਸਿਆਸੀ ਜਿੰਮੇਵਾਰੀ ਵਿੱਚ ਪੰਥ ਨੂੰ ਅਣਗੌਲਿਆ ਕਰਨ ਲਈ ਸਮੂਹ ਸੰਗਤ ਸਾਹਮਣੇ ਜਵਾਬਦੇਹ ਹੋਣਾ ਪਿਆ। ਇਸ ਤੋਂ ਬਾਅਦ ਤਖ਼ਤ ਸਾਹਿਬ ਤੇ ਨਿਮਾਣੇ ਬਣਕੇ ਆਏ ਸਿੱਖ ‘ਤੇ ਕੀ ਕਾਰਵਾਈ ਹੁੰਦੀ ਹੈ ਅਤੇ ਸੇਵਾ ਤਨਖਾਹ ਦੀ ਤਰਤੀਬ ਸਿੱਖ ਰਹਿਤ ਮਰਿਆਦਾ ਅਨੁਸਾਰ ਕੀਤੀ ਗਈ।

ਇਹ ਵਿਧਾਨ ਗੁਰੂ ਦੀ ਸ਼ਰਨ ਵਿੱਚ ਆਏ ਸਿੱਖ ਨੂੰ ਆਪਣੇ ਕਿਰਦਾਰ ਅਤੇ ਕੌਮ ਪ੍ਰਤੀ ਮੁੜ ਜਵਾਬਦੇਹ ਬਣਾਉਣ ਦਾ ਵਿਧਾਨ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਸਿੱਖ ਕੌਮ ਦੀ ਵਿਲੱਖਣਤਾ ਤੇ ਪ੍ਰਭੂਸੱਤਾ ਸਾਡੇ ਖ਼ਾਲਸਾ ਰਾਜ ਦਾ ਸੰਕਲਪ ਗੁਰੂ ਮਹਾਰਾਜ ਦੇ ਸਿਧਾਂਤ ਦੀ ਵਿਲੱਖਣਤਾ ਪ੍ਰੋਰਿਤ ਜੁਗਤ ਸਿੱਖਣ ਚ ਹੀ ਸਮੋਇਆ ਹੋਇਆ ਹੈ ‘ਤੇ ਇਸ ਵਿਲੱਖਣ ਹੋਣ ਦੀ ਜੁਗਤ ਦੇ ਦਾਅਵੇ ਹੀ ਸਾਡੀ ਪ੍ਰਭੂਸੱਤਾ ਦੇ ਅਮਲ ਨੂੰ ਸਥਾਪਿਤ ਕਰਦੇ ਹਨ ਜਿਸ ਨਾਲ ਇਹ ਵਿਲੱਖਣ ਜੁਗਤ ਹੀ ਹੁਕਮ ਮੰਨਣ ਦੀ ਭੁਗਤ ਹੈ ਰਜ਼ਾ ਹੈ । ਜਦ ਇਸ ਜੁਗਤ ਦਾ ਮੂਲ ਸਿਧਾਂਤ ਸਾਡੀ ਨਿੱਜਤਾ ਚ ਪ੍ਰਗਟ ਹੁੰਦਾ ਹੈ ਤਾਂ ਨਿੱਜ ਬਲ ਦੀ ਪ੍ਰਾਪਤੀ ਹੁੰਦੀ ਹੈ।

ਜਿਸ ਨਿੱਜ ਬਲ ਨਾਲ ਰਾਜ ਭਾਗ ਸਮੇਤ ਕੁਝ ਵੀ ਹਾਸਿਲ ਕੀਤਾ ਜਾ ਸਕਦਾ ਹੈ। ਇਸ ਗੁਰੂ ਹੁਕਮ ਦੀ ਸਿਧਾਂਤਕ ਜੁਗਤ ਦੇ ਅਮਲ ਬਲ ਪ੍ਰਤਾਪ ਨਾਲ ਖ਼ਾਲਸਾ ਪੰਥ ਸਦਾ ਚੜਦ੍ਹੀਕਲਾ ਚ ਰਿਹਾ। ਇਸ ਗੱਲ ਦਾ ਪ੍ਰਤੱਖ ਬੀਤੇ ਕਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਗਏ ਫੈਸਲੇ ਹਨ ਜਿਨ੍ਹਾਂ ਸੰਸਾਰ ਭਰ ਨੂੰ ਦੱਸ ਦਿੱਤਾ ਕਿ ਸਿੱਖ ਲਈ ਅਕਾਲ ਤਖਤ ਸਾਹਿਬ ਜੀ ਇਲਾਹੀ ਤਖਤ ਹਨ ਤੇ ਇਸਦੇ ਅਗੇ ਹਰ ਕੌਈ ਸੀਸ ਝੂਕਾਂਦਾ ਹੈ ਤੇ ਇਸਦੇ ਫੈਸਲਿਆਂ ਨੂੰ ਬਿਨਾਂ ਕਿੰਤੂ ਪ੍ਰੰਤੂ ਕੀਤਿਆਂ ਮੰਨਦਾ ਹੈ।

ਅਸੀ ਅਕਾਲ ਤਖਤ ਸਾਹਿਬ ਵਲੋਂ ਕੀਤੇ ਗਏ ਫੈਸਲਿਆਂ ਦਾ ਸੁਆਗਤ ਕਰਦੇ ਹਾਂ ਤੇ ਇਕ ਅਪੀਲ ਕਰਦੇ ਹਾਂ ਕਿ ਤਖ਼ਤ ਸਾਹਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਕਾਲੀ ਦਲ ਦਾ ਜਿਹੜਾ ਢਾਂਚਾ ਨਵੇਂ ਸਿਰੇ ਤੋਂ ਬਣਾਉਣ ਦੀ ਹਦਾਇਤ ਹੈ ਉਸ ਵਿੱਚ ਹੁਣ ਇਹ ਪਾਰਟੀ ਕਮੇਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਦਾ ਸਾਬਤ ਸੂਰਤ ਅੰਮ੍ਰਿਤਧਾਰੀ ਹੋਣਾ ਯਕੀਨੀ ਬਣਾਏ। ਇਸ ਵਿੱਚ ਕੋਰ ਕਮੇਟੀ ਵਿੱਚ ਪਹਿਲੀ ਕਤਾਰ ਦੇ ਆਗੂਆਂ ਲਈ ਇਹ ਪਹਿਲੀ ਸ਼ਰਤ ਲਾਜ਼ਮੀ ਬਣਾਉਣੀ ਚਾਹੀਦੀ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version