WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

DSGPC : ਪਾਰਟੀ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲੇ ਮੈਂਬਰਾਂ ਨੂੰ ਅੰਤਰ ਝਾਤ ਦੀ ਲੋੜ : ਜਤਿੰਦਰ ਸਿੰਘ ਸੋਨੂੰ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂ ਸ. ਜਤਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਪਾਰਟੀ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲੇ ਮੈਂਬਰਾਂ ਨੂੰ ਅੰਤਰ ਝਾਤ ਦੀ ਲੋੜ ਹੈ । ਉਹ ਅੱਜ ਹਰ ਔਖ ਸੌਖ ਵੇਲੇ ਪਾਰਟੀ ਦੀ ਅਗਵਾਈ ਕਰਨ ਵਾਲੇ ਪੰਥਕ ਹਿੱਤਾਂ ਲਈ ਸਰਕਾਰਾਂ ਨਾਲ ਟੱਕਰ ਲੈਣ ਵਾਲੇ ਪਾਰਟੀ ਆਗੂਆਂ ਬਾਰੇ ਕਿਸ ਮੂੰਹ ਨਾਲ ਬਿਆਨਬਾਜ਼ੀ ਕਰ ਰਹੇ ਹਨ।

ਉਹਨਾਂ ਕਿਹਾ ਕਿ ਅਕਸਰ ਪਾਰਟੀ ਵਿਚ ਕੁਝ ਮਸਲਿਆਂ ਨੂੰ ਲੈ ਕੇ ਗ਼ਲਤ ਫ਼ਹਿਮੀਆਂ ਜਾਂ ਮਤਭੇਦ ਹੁੰਦੇ ਰਹਿੰਦੇ ਹਨ ਪਰ ਆਪਸੀ ਸੰਵਾਦ ਰਾਹੀਂ ਇਨ੍ਹਾਂ ਮਤਭੇਦਾਂ ਨੂੰ ਦੂਰ ਕਰਕੇ ਪਾਰਟੀ ਦੀ ਮਜਬੂਤੀ ਕਾਇਮ ਰੱਖੀ ਜਾ ਸਕਦੀ ਹੈ ਪਰ ਜਿਹੜੇ ਲੋਕ ਮੀਡੀਆ ਵਿਚ ਜਾ ਕੇ ਪਾਰਟੀ ਅਤੇ ਇਸ ਦੇ ਆਗੂਆਂ ਖਿਲਾਫ ਬੇਲੋੜੀ ਬਿਆਨਬਾਜੀ ਕਰਨ ਲੱਗ ਜਾਣ ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਖੁਦ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਹੁਣ ਪਾਰਟੀ ਤੋਂ ਉਨ੍ਹਾਂ ਦਾ ਦਿਲ ਭਰ ਚੁੱਕਾ ਹੈ ਅਤੇ ਨਿੱਜੀ ਤੇ ਸਿਆਸੀ ਸਵਾਰਥਾਂ ਵਾਸਤੇ ਹੁਣ ਉਹ ਕਿਸੀ ਹੋਰ ਪਾਰਟੀ ਦਾ ਬੂਹਾ ਖੜਕਾਉਣਾ ਚਾਹੁੰਦੇ ਹਨ।

Gambhir Car Associate Motion Ads Motion Ads

ਉਹਨਾਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਪਾਰਟੀ ਦਿੱਲੀ ਇਕਾਈ ਦੇ ਮੁਖੀਆਂ ਖਿਲਾਫ ਬੇਲੋੜੀ ਬਿਆਨਬਾਜੀ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਆਪਣੇ ਸਿਆਸੀ ਤੇ ਨਿੱਜੀ ਸਵਾਰਥ ਪੂਰੇ ਕਰਨ ਲਈ ਇਨ੍ਹਾਂ ਨੇ ਆਪਣੇ ‘ਤਾਰ’ ਕਿਧਰੇ ਹੋਰ ਜੋੜ ਲਏ ਹਨ ਜਾਂ ਫਿਰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਲਈ ਸਿੱਧੇ-ਅਸਿੱਧੇ ਤਰੀਕੇ ਨਾਲ ਇਹ ਵਿਰੋਧੀਆਂ ਦੇ ਇਸ਼ਾਰੇ ’ਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕਵਾਇਦ ਵਿਚ ਜੁਟੇ ਹੋਏ ਹਨ। ਜਤਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਜਿਹੜੇ ਲੋਕ ਦਾ ਦਾਅਵਾ ਹੈ ਕਿ ਇਹ ਹਮੇਸ਼ਾ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਰਹੇ ਹਨ।

ਪਰ ਉਹਨਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਕੁੱਝ ਸਮਾਂ ਪਹਿਲਾਂ ਹੀ ਸਿਆਸੀ ਸਵਾਰਥਾਂ ਵਾਸਤੇ ਯਾਨੀ ਐਮ.ਸੀ.ਡੀ. ਦੀ ਟਿਕਟ ਲੈਣ ਵਾਸਤੇ ਇਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸੀ । ਇਨ੍ਹਾਂ ਨੂੰ ਜਨਤਕ ਤੌਰ ’ਤੇ ਦੱਸਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਸਮੇਂ ਇਨ੍ਹਾਂ ਦੀ ਅਕਾਲੀ ਦਲ ਨਾਲ ਵਫਾਦਾਰੀ ਕਿੱਥੇ ਚਲੀ ਗਈ ਸੀ ? ਫਿਰ ਜਦੋਂ ਆਮ ਆਦਮੀ ਪਾਰਟੀ ਤੋਂ ਟਿਕਟ ਨਹੀਂ ਮਿਲੀ ਤਾਂ ਇਹ ਦੁਬਾਰਾ ਅਕਾਲੀ ਦਲ ਵਿਚ ਆ ਗਏ ਤੇ ਖੁੱਦ ਨੂੰ ਵਫਾਦਾਰ ਸਿਪਾਹੀ ਦੱਸਣ ਲੱਗ ਪਏ

ਇਸ ਲਈ ਇਹ ਲੋਕ ਹੁਣ ਆਪਣੀਆਂ ਨਿੱਜੀ ਲਾਲਸਾਵਾਂ ਨੂੰ ਪੂਰੀਆਂ ਕਰਨ ਲਈ ਹੋਰ ਰਾਹ ਲੱਭ ਰਹੇ ਹਨ। ਪਰ ਸੰਗਤ ਨੂੰ ਆਪਣੇ ਸੱਚੇ ਹੋਣ ਦਾ ਭੁਲੇਖਾ ਪਾਉਣਾ ਚਾਹੁੰਦੇ ਹਨ। ਪਰ ਦਿੱਲੀ ਦੀ ਸਿੱਖ ਸੰਗਤ ਇਹਨਾਂ ਲੋਕਾਂ ਦੇ ਦੋਹਰੇ ਕਿਰਦਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर