(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਮੁਲਕਾਂ ਦੇ ਵੱਡੇ ਤੋ ਵੱਡੇ ਮਸਲੇ ਕਦੀ ਵੀ ਜੰਗਾਂ-ਯੁੱਧਾਂ ਰਾਹੀ ਹੱਲ ਨਹੀ ਹੁੰਦੇ, ਬਲਕਿ ਇਨਸਾਨੀਅਤ ਤੇ ਮਨੁੱਖਤਾ ਲਈ ਅਜਿਹੇ ਅਮਲ ਬਹੁਤ ਹੀ ਖਤਰਨਾਕ ਸਾਬਤ ਹੁੰਦੇ ਹਨ । ਸਮੁੱਚੇ ਸੰਸਾਰ ਨੂੰ ਇਜਰਾਇਲ-ਫਲਸਤੀਨੀਆਂ, ਰੂਸ-ਯੂਕਰੇਨ ਵਿਚ ਹੋਈ ਜੰਗ ਵਿਚ ਜਿਵੇ ਮਾਸੂਮ ਬੱਚੇ, ਔਰਤਾਂ, ਮਨੁੱਖਤਾ ਦਾ ਕਤਲੇਆਮ ਹੋਇਆ ਹੈ, ਉਸ ਤੋ ਸਬਕ ਲੈਦੇ ਹੋਏ ਇੰਡੀਆ ਅਤੇ ਪਾਕਿਸਤਾਨ ਦੇ ਹੁਕਮਰਾਨਾਂ ਨੂੰ ਜੰਗ ਵਰਗੇ ਮਾਹੌਲ ਤੋ ਦੂਰ ਰਹਿਣਾ ਬਣਦਾ ਹੈ। ਕਿਉਂਕਿ ਜੰਗ ਨਾਲ ਸਿਕਾਰ ਹੋਏ ਲੋਕ ਮਾਲੀ ਅਤੇ ਮਾਨਸਿਕ ਤੌਰ ਤੇ ਵੱਡੇ ਪੀੜ੍ਹਤ ਹੀ ਨਹੀ ਬਣ ਜਾਂਦੇ, ਲੇਕਿਨ ਵੱਡੀ ਗਿਣਤੀ ਵਿਚ ਮਨੁੱਖੀ ਜਾਨਾਂ ਇਸਦੀਆਂ ਬਿਨ੍ਹਾਂ ਵਜਹ ਭੇਟ ਚੜ ਜਾਂਦੀਆ ਹਨ।

ਇਸ ਲਈ ਇੰਡੀਆ ਤੇ ਪਾਕਿਸਤਾਨ ਦੀਆਂ ਹਕੂਮਤਾਂ ਨੂੰ ਲਹਿੰਦੇ ਅਤੇ ਚੜਦੇ ਪੰਜਾਬ ਦੇ ਇਲਾਕੇ ਨੂੰ ਜੰਗ ਦਾ ਅਖਾੜਾ ਬਣਾਉਣ ਤੋ ਜਿਥੇ ਗੁਰੇਜ ਕਰਨਾ ਚਾਹੀਦਾ ਹੈ, ਉਥੇ ਦੋਵਾਂ ਮੁਲਕਾਂ ਦੇ ਐਮ.ਪੀਜ ਨੂੰ ਮਜਬੂਤੀ ਨਾਲ ਇਸ ਜੰਗ ਦਾ ਵਿਰੋਧ ਕਰਕੇ ਹੋਣ ਵਾਲੇ ਮਨੁੱਖਤਾ ਦੇ ਨੁਕਸਾਨ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣੀ ਬਣਦੀ ਹੈ। ਕਿਉਂਕਿ ਜੰਗ ਲੱਗਣ ਨਾਲ ਦੋਵਾਂ ਮੁਲਕਾਂ ਵਿਚ ਵੱਸਣ ਵਾਲੇ ਪੰਜਾਬੀ, ਮੁਸਲਿਮ, ਪੰਜਾਬੀ ਸਿੱਖ, ਪੰਜਾਬੀ ਹਿੰਦੂ ਅਤੇ ਪੰਜਾਬੀ ਇਸਾਈ ਹੀ ਨਿਸ਼ਾਨਾਂ ਬਣਨਗੇ। ਜਿਨ੍ਹਾਂ ਦੀਆਂ ਜਿੰਦਗਾਨੀਆ ਤੇ ਮੰਡਰਾ ਰਹੇ ਖਤਰੇ ਨੂੰ ਸੰਜੀਦਗੀ ਨਾਲ ਦੂਰ ਕਰਨਾ ਸਾਡਾ ਸਭ ਦਾ ਇਖਲਾਕੀ ਤੇ ਇਨਸਾਨੀ ਫਰਜ ਹੈ।

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਮੋਦੀ, ਸ਼ਾਹ ਅਤੇ ਉਨ੍ਹਾਂ ਦੀ ਇਨਸਾਨੀਅਤ ਵਿਰੋਧੀ ਜਾਲਮ ਜੂੰਡਲੀ ਵੱਲੋ ਜੋ ਬਿਨ੍ਹਾਂ ਵਜਹ ਜ਼ਬਰੀ ਜੰਗ ਥੋਪੀ ਜਾ ਰਹੀ ਹੈ ਉਸਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੇ ਹੋਏ ਅਤੇ ਦੋਵਾਂ ਮੁਲਕਾਂ ਦੇ ਐਮ.ਪੀਜ ਨੂੰ ਇਸ ਗੰਭੀਰ ਵਿਸੇ ਤੇ ਆਪਣੇ ਫਰਜਾਂ ਦੀ ਪੂਰਤੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਬਨਿਟ ਸੁਰੱਖਿਆ ਕਮੇਟੀ ਵੱਲੋ ਜੋ ਇਹ ਖਤਰਨਾਕ ਫੈਸਲਾ ਕੀਤਾ ਗਿਆ ਹੈ, ਇਸ ਕਮੇਟੀ ਵਿਚ ਤਾਂ ਕੋਈ ਵੀ ਸਿੱਖ ਨੁਮਾਇੰਦਾ ਹੀ ਨਹੀ। ਫਿਰ ਪੰਜਾਬੀਆਂ ਤੇ ਸਿੱਖਾਂ ਦੀ ਸਹਿਮਤੀ ਤੋ ਬਿਨ੍ਹਾਂ ਇਹ ਜੰਗ ਥੋਪਣਾ ਗੈਰ ਇਨਸਾਨੀ ਕਾਰਵਾਈ ਹੈ।

ਦੂਸਰਾ ਜਦੋ ਹਿੰਦੂਤਵ ਹੁਕਮਰਾਨਾਂ ਕੋਲ ਪਹਿਲਗਾਮ ਦੁਖਾਂਤ ਦੇ ਜਿੰਮੇਵਾਰ ਹੋਣ ਵਾਲੀ ਕਿਸੇ ਤਾਕਤ ਪ੍ਰਤੀ ਕੋਈ ਸਬੂਤ ਹੀ ਨਹੀ ਹੈ ਕਿ ਇਹ ਕਾਰਵਾਈ ਪਾਕਿਸਤਾਨ ਨੇ ਕੀਤੀ ਹੈ, ਫਿਰ ਪਾਕਿਸਤਾਨ ਨਾਲ ਜੰਗ ਲਗਾਉਣ ਅਤੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਜਾਨ-ਮਾਲ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਸਾਡੇ ਕੋਲ ਤਾਂ ਸਬੂਤ ਹਨ ਕਿ ਹਿੰਦੂਤਵ ਹੁਕਮਰਾਨਾਂ, ਮੋਦੀ, ਸ਼ਾਹ, ਜੈਸੰਕਰ, ਰਾਜਨਾਥ ਸਿੰਘ, ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਚੰਡਾਲ ਚੌਕੜੀ ਵੱਲੋ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਕਤਲ ਕੀਤੇ ਗਏ।

ਜਿਸਦੇ ਸੱਚ ਨੂੰ ਅਮਰੀਕਾ ਤੇ ਕੈਨੇਡਾ ਨੇ ਆਪਣੀ ਪਾਰਲੀਮੈਟ ਵਿਚ ਰੱਖ ਕੇ ਪ੍ਰਤੱਖ ਕਰ ਦਿੱਤਾ ਕਿ ਉਪਰੋਕਤ ਸਿੱਖ ਨੌਜਵਾਨਾਂ ਦੇ ਕਤਲ ਇੰਡੀਅਨ ਹੁਕਮਰਾਨਾਂ ਨੇ ਕੀਤੇ ਹਨ। ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਜਿਸ ਨੂੰ ਅਮਰੀਕਾ ਦੀ ਐਫ.ਬੀ.ਆਈ ਨੇ ਅਸਫਲ ਬਣਾਇਆ ਅਤੇ ਇਸ ਕੇਸ ਵਿਚ ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਅਮਰੀਕਾ ਦੀਆਂ ਜੇਲ੍ਹਾਂ ਵਿਚ ਸਜਾਯਾਫਤਾ ਹਨ। ਇਨ੍ਹਾਂ ਹੋਏ ਕਤਲਾਂ ਦਾ ਇੰਡੀਅਨ ਹੁਕਮਰਾਨਾਂ ਤੇ ਉਪਰੋਕਤ ਜੁੰਡਲੀ ਕੋਲ ਕੀ ਜੁਆਬ ਹੈ ? ਉਨ੍ਹਾਂ ਕਿਹਾ ਫਿਰ ਜੰਗਲਾਂ ਤੇ ਪਹਾੜਾਂ ਵਿਚ ਮਿਹਨਤ, ਮੁਸੱਕਤ ਕਰਨ ਵਾਲੇ ਆਦਿਵਾਸੀਆਂ ਨੂੰ ਨਕਸਲਾਈਟ ਗਰਦਾਨਕੇ ਸਰਕਾਰ ਗੈਰ ਇਨਸਾਨੀ ਤੇ ਗੈਰ ਕਾਨੂੰਨੀ ਤੌਰ ਤੇ ਮਾਰਮੁਕਾ ਰਹੀ ਹੈ ਅਤੇ ਉਨ੍ਹਾਂ ਦੀ ਆਮਦਨ ਦੇ ਸਾਧਨਾਂ ਜੋ ਉਨ੍ਹਾਂ ਦੀ ਧਰਤੀ ਵਿਚ ਖਣਿਜ ਪਦਾਰਥ ਹਨ, ਉਨ੍ਹਾਂ ਨੂੰ ਲੁੱਟਣ ਹਿੱਤ, ਉਨ੍ਹਾਂ ਦੀਆਂ ਜਾਇਦਾਦਾਂ ਖੌਹ ਰਹੇ ਹਨ।

ਉਨ੍ਹਾਂ ਦੀਆਂ ਨਿਰਦੋਸ਼ ਮਾਸੂਮ ਬੱਚੀਆਂ ਨੂੰ ਕੇਵਲ ਵਗਾਰ ਦੀ ਤਰ੍ਹਾਂ ਆਪਣੇ ਘਰਾਂ ਵਿਚ ਦਾਸੀਆ ਬਣਾਕੇ ਮਜਦੂਰੀ ਕਰਵਾ ਹੀ ਨਹੀ ਰਹੇ, ਬਲਕਿ ਇਨ੍ਹਾਂ ਬੱਚੀਆਂ ਨਾਲ ਖੁਦ ਵੀ ਅਤੇ ਵੱਡੇ-ਵੱਡੇ ਸਹਿਰਾਂ ਦੇ ਵੈਅਸੀਘਰਾਂ ਵਿਚ ਜ਼ਬਰ-ਜਨਾਹ ਕਰਵਾਉਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਦੀ ਅਣਖ-ਗੈਰਤ ਅਤੇ ਮਾਲੀ ਸਾਧਨਾਂ ਦੀ ਲੁੱਟ ਖਸੁੱਟ ਕਰਨ ਤੋ ਵੀ ਗੁਰੇਜ ਨਹੀ ਕਰ ਰਹੇ। ਉਸ ਸਮੇ ਆਦਿਵਾਸੀ ਕਬੀਲਿਆ ਨਾਲ ਸੰਬੰਧਤ ਮੁਲਕ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਵੱਲੋ ਇਸ ਹੋ ਰਹੇ ਜ਼ਬਰ ਵਿਰੁੱਧ ਕੋਈ ਅਮਲੀ ਕਦਮ ਨਾ ਚੁੱਕਣਾ ਅਤਿ ਅਫਸੋਸਨਾਕ ਕਾਰਵਾਈ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version