ਫਤੇਹ ਲਾਈਵ, ਰਿਪੋਰਟਰ.
ਤੁਹਾਨੂੰ ਦੱਸ ਦੇਈਏ ਕਿ ਇੱਕ ਵਾਰ ਫਿਰ ਦਿਲ ਦਹਿਲਾ ਦੇਣ ਵਾਲਾ ਰੇਲ ਹਾਦਸਾ ਸਾਹਮਣੇ ਆਇਆ ਹੈ। ਨਵੀਂ ਦਿੱਲੀ ਤੋਂ ਬਿਹਾਰ ਦੇ ਦਰਭੰਗਾ ਜਾ ਰਹੀ ਕਲੋਨ ਸਪੈਸ਼ਲ ਟਰੇਨ ‘ਚ ਯੂਪੀ ਦੇ ਇਟਾਵਾ ਨੇੜੇ ਭਿਆਨਕ ਅੱਗ ਲੱਗ ਗਈ। ਇਸ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰੇਲਵੇ ਵੱਲੋਂ ਜਾਰੀ ਬਿਆਨ ਮੁਤਾਬਕ ਅੱਗ ਸ਼ਾਮ 5.30 ਵਜੇ ਦੇ ਕਰੀਬ ਲੱਗੀ ਅਤੇ ਫਿਲਹਾਲ ਰਸਤਾ ਬੰਦ ਹੈ।
ਕਿਸੇ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।ਰੇਲਵੇ ਵੱਲੋਂ ਦੱਸਿਆ ਗਿਆ ਕਿ ਇਹ ਅੱਗ ਇਟਾਵਾ ਦੇ ਸਰਾਇਭੂਪਤ ਸਟੇਸ਼ਨ ਦੇ ਨੇੜੇ ਲੱਗੀ। ਹਾਲਾਂਕਿ, ਖੁਸ਼ਕਿਸਮਤੀ ਰਹੀ ਕਿ ਸਾਰੇ ਯਾਤਰੀ ਬੋਗੀ ਵਿੱਚੋਂ ਸੁਰੱਖਿਅਤ ਬਾਹਰ ਨਿਕਲ ਗਏ।
ਟਰੇਨ ਨੰਬਰ 02570 ਦਰਭੰਗਾ ਕਲੋਨ ਸਪੈਸ਼ਲ ਟਰੇਨ ਜਦੋਂ ਸਰੈਭੂਪਤ ਰੇਲਵੇ ਸਟੇਸ਼ਨ ਤੋਂ ਗੁਜ਼ਰ ਰਹੀ ਸੀ ਤਾਂ ਸਟੇਸ਼ਨ ਮਾਸਟਰ ਨੇ ਐੱਸ1 ਕੋਚ ਵਿੱਚੋਂ ਧੂੰਆਂ ਉੱਠਦਾ ਦੇਖਿਆ। ਇਸ ਤੋਂ ਬਾਅਦ ਟਰੇਨ ਨੂੰ ਤੁਰੰਤ ਉੱਥੇ ਖੜ੍ਹਾ ਕਰ ਦਿੱਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।ਰੇਲਵੇ ਵੱਲੋਂ ਦੱਸਿਆ ਗਿਆ ਕਿ ਕੁਝ ਸਮੇਂ ਵਿੱਚ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਫਿਲਹਾਲ ਕਿਸੇ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਘਟਨਾ ਤੋਂ ਬਾਅਦ ਰੇਲਵੇ ਵਿਭਾਗ ‘ਚ ਹੜਕੰਪ ਮਚ ਗਿਆ ਹੈ। ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।