WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Sikh Big Topic : ਦੇਸ਼ ਦੀ ਸੱਤਾ ਤੇ ਕਾਬਜ਼ ਧਿਰ ਜਦੋਂ ਗੁਰਦੁਆਰਾ ਸਾਹਿਬਾਨ ਨੂੰ ਨਸੂਰ ਕਹੇਗੀ ਤਾਂ ਸਿੱਖਾਂ ਤੇ ਨਸਲੀ ਹਮਲੇ ਤਾਂ ਵਧਣਗੇ ਹੀ : ਗਿਆਨੀ ਹਰਪ੍ਰੀਤ ਸਿੰਘ

SHARE:

Fateh Live, Reporter.

ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੇ ਕੁਝ ਭਾਗਾਂ ਵਿਚ ਸਿੱਖਾਂ ਤੇ ਨਸਲੀ ਹਮਲੇ ਹੋਣ ਦੀਆਂ ਚਰਚਿਤ ਵੀਡੀਓ ਤੇ ਟਿਪਣੀ ਕਰਦਿਆਂ ਕਿਹਾ ਕਿ ਜਦ ਦੇਸ਼ ਦੀ ਸਤ੍ਹਾ ਤੇ ਕਾਬਜ ਲੋਕ ਸਟੇਜਾਂ ਤੇ ਬੈਠ ਕੇ ਗੁਰਦਵਾਰਾ ਸਾਹਿਬਾਨ ਨੂੰ ਨਾਸੂਰ ਦਸਣਗੇ ਤਾਂ ਅਜਿਹੀਆਂ ਘਟਨਾਵਾਂ ਵਾਪਰਣੀਆ ਹੀ ਹਨ। ਇਨਾਂ ਘਟਨਾਵਾਂ ਲਈ ਉਹ ਲੋਕ ਹੀ ਜਿੰਮੇਵਾਰ ਹਨ ਜੋ ਗੁਰੂ ਘਰਾਂ ਨੂੰ ਨਾਸੂਰ ਦਸਣ ਦੀ ਹਿਮਾਕਤ ਕਰਦੇ ਹਨ। ਅਜਿਹੇ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਹੈ।

ਜਥੇਦਾਰ ਨੇ ਕਿਹਾ ਕਿ ਜਬਲਪੁਰ ਵਿਚ ਵਾਪਰੀ ਘਟਨਾ ਬੇਹਦ ਦੁਖਦਾਈ ਤੇ ਨਿੰਦਣਯੋਗ ਹੈ।ਸਿਆਸੀ ਲੋਕਾਂ ਵਲੋ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਸਦੀਆਂ ਹਨ ਕਿ ਦੇਸ਼ ਵਿਚ ਲੋਕ ਰਾਜ ਤੇ ਕਾਨੂੰਨ ਦੀ ਵਿਵਸਥਾ ਨਹੀ ਰਹਿ ਗਈ। ਅਜਿਹੀਆਂ ਘਟੀਆਂ ਕਰਤੂਤਾਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਘਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਦੇ ਹਨ।ਉਨਾਂ ਕਿਹਾ ਕਿ ਜਬਰਦਸਤੀ ਕਿਸੇ ਨੂੰ ਗਲ ਮਨਵਾਉਣੀ ਗਲਤ ਹੈ।

Gambhir Car Associate Motion Ads Motion Ads

ਸਿੱਖ ਲੀਡਰਸ਼ਿਪ ਤੇ ਖਾਸਕਰ ਸ਼ੋ੍ਰਮਣੀ ਅਕਾਲੀ ਦਲ ਨੂੰ ਇਨਾਂ ਘਟਨਾਵਾਂ ਦਾ ਨੋਟਿਸ ਲੈ ਕੇ ਸਰਕਾਰ ਨਾਲ ਗਲ ਕਰਨੀ ਚਾਹੀਦੀ ਹੈ।ਸ੍ਰੀ ਕਰਤਾਰਪੁਰ ਸਾਹਿਬ ਵਿਖੇ ਯਾਤਰਾ ਕਰਨ ਲਈ ਜਾਣ ਵਾਲੇ ਵਿਦੇਸ਼ੀ ਯਾਤਰੀਆਂ ਕੋਲੋ ਪੰਜ ਡਾਲਰ ਵਾਧੂ ਲੈਣ ਬਾਰੇ ਜਥੇਦਾਰ ਨੇ ਕਿਹਾ ਕਿ ਇਹ ੁਿਬਲਕੁਲ ਗਲਤ ਫੈਸਲਾ ਹੈ। ਉਨਾਂ ਕਿਹਾ ਕਿ ਇਹ ਜੰਜੀਆ ਟੈਕਸ ਹੈ ਜੋ ਬਰਦਾਸ਼ਤ ਨਹੀ ਕੀਤਾ ਜਾ ਸਕਦਾ।

ਇਹ ਯਾਤਰੀ ਗੋਲਕ ਵਿਚ ਹਜਾਰਾਂ ਡਾਲਰ ਪਾਉਦੇ ਹਨ। ਦਿੱਲੀ ਕਮੇਟੀ ਦੇ ਮੈਂਬਰਾਂ ਦਾ ਭਾਜਪਾ ਦੇ ਸਮਰਥਨ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਜਾਣ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਧਾਰਮਿਕ ਵਿਅਕਤੀਆਂ ਲੂੰ ਧਾਰਮਿਕ ਕੰਮਾਂ ਵਲ ਹੀ ਧਿਆਨ ਦੇਣਾ ਚਾਹੀਦਾ ਹੈ। ਇਸ ਤੋ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਤੋ ਆਏ ਹੁਕਮਨਾਮੇ ਦੀ ਕਥਾ ਕੀਤੀ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर