WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Sikh Network : ਯੂਕੇ ਵਿੱਚ ਸਿੱਖ ਵਿਰੋਧੀ ਨਫ਼ਰਤ ਚਿੰਤਾਜਨਕ ਪੱਧਰ ‘ਤੇ, ਸੁਰੱਖਿਆ ਅਤੇ ਪੁਲਿਸ ਪ੍ਰਤੀ ਭਰੋਸੇ ‘ਤੇ ਉੱਠੇ ਸਵਾਲ

SHARE:

ਮਨਪ੍ਰੀਤ ਸਿੰਘ ਖਾਲਸਾ.

ਯੂਕੇ ਅਧਾਰਿਤ ਸਿੱਖ ਨੈੱਟਵਰਕ ਵੱਲੋਂ ਜਾਰੀ ਦੇਸ਼-ਵਿਆਪੀ ਸਰਵੇਖਣ ਨੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਸਾਹਮਣੇ ਰੱਖੀਆਂ ਹਨ। ਸਰਵੇਖਣ ਅਨੁਸਾਰ 14 ਮਈ 2026 ਤੋਂ ਬਾਅਦ ਯੂਕੇ ਵਿੱਚ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਵਿੱਚ ਤੇਜ਼ ਵਾਧਾ ਹੋਇਆ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸਿੱਖ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

1,000 ਤੋਂ ਵੱਧ ਸਿੱਖਾਂ ਦੀ ਭਾਗੀਦਾਰੀ ਵਾਲੇ ਸਰਵੇਖਣ ਵਿੱਚ 40 ਫੀਸਦੀ ਉੱਤਰਦਾਤਾਵਾਂ ਨੇ ਦੱਸਿਆ ਕਿ ਉਹ ਖੁਦ ਸਿੱਖ ਵਿਰੋਧੀ ਨਫ਼ਰਤ ਦਾ ਸ਼ਿਕਾਰ ਹੋਏ ਹਨ ਜਾਂ ਅਜਿਹੀਆਂ ਘਟਨਾਵਾਂ ਦੇ ਗਵਾਹ ਬਣੇ ਹਨ। ਸਰਵੇਖਣ ਦੌਰਾਨ 500 ਤੋਂ ਵੱਧ ਨਫ਼ਰਤੀ ਘਟਨਾਵਾਂ ਦਰਜ ਕੀਤੀਆਂ ਗਈਆਂ। ਲਗਭਗ 90 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਮਈ ਦੇ ਮੱਧ ਤੋਂ ਬਾਅਦ ਨਫ਼ਰਤ ਵਿੱਚ ਸਪੱਸ਼ਟ ਵਾਧਾ ਹੋਇਆ ਹੈ, ਜਦਕਿ 61 ਫੀਸਦੀ ਨੇ ਸਥਿਤੀ ਨੂੰ ਬੇਹੱਦ ਗੰਭੀਰ ਕਰਾਰ ਦਿੱਤਾ। ਦੋ- ਤਿਹਾਈ ਤੋਂ ਵੱਧ ਉੱਤਰਦਾਤਾਵਾਂ ਨੇ ਮੰਨਿਆ ਕਿ ਕੁਝ ਸਿਆਸਤਦਾਨਾਂ ਵੱਲੋਂ ਸਿੱਖਾਂ ਦੇ ਪਵਿੱਤਰ ਕਿਰਪਾਨ ਬਾਰੇ ਕੀਤੀਆਂ ਗਈਆਂ ਗੈਰ-ਜ਼ਿੰਮੇਵਾਰਾਨਾ ਜਨਤਕ ਟਿੱਪਣੀਆਂ ਨੇ ਸਿੱਖ ਵਿਰੋਧੀ ਮਾਹੌਲ ਨੂੰ ਹੋਰ ਭੜਕਾਇਆ।

Gambhir Car Associate Motion Ads Motion Ads

53 ਫੀਸਦੀ ਲੋਕਾਂ, ਖ਼ਾਸ ਕਰਕੇ ਬਜ਼ੁਰਗ ਸਿੱਖਾਂ, ਨੇ ਕਿਹਾ ਕਿ ਉਹ ਹੁਣ ਜਨਤਕ ਥਾਵਾਂ ‘ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਜਦਕਿ 84 ਫੀਸਦੀ ਨੂੰ ਆਪਣੀ ਸੁਰੱਖਿਆ ਲਈ ਰੋਜ਼ਾਨਾ ਜੀਵਨ ਵਿੱਚ ਵਾਧੂ ਸਾਵਧਾਨੀਆਂ ਅਪਣਾਉਣੀਆਂ ਪੈ ਰਹੀਆਂ ਹਨ। ਦਰਜ ਮਾਮਲਿਆਂ ਵਿੱਚ ਕਰੀਬ 50 ਫੀਸਦੀ ਜਨਤਕ ਥਾਵਾਂ ‘ਤੇ ਮੌਖਿਕ ਦੁਰਵਿਵਹਾਰ, 25 ਫੀਸਦੀ ਆਨਲਾਈਨ ਨਫ਼ਰਤ, 15 ਫੀਸਦੀ ਧਮਕੀਆਂ ਅਤੇ ਡਰਾਉਣ-ਧਮਕਾਉਣ ਨਾਲ ਸਬੰਧਤ ਸਨ, ਜਦਕਿ ਲਗਭਗ 10 ਫੀਸਦੀ ਮਾਮਲਿਆਂ ਵਿੱਚ ਤੋੜਫੋੜ, ਸਰੀਰਕ ਹਮਲੇ ਅਤੇ ਗੰਭੀਰ ਸੱਟਾਂ ਸ਼ਾਮਲ ਸਨ। ਸਰਵੇਖਣ ਨੇ ਪੁਲਿਸ ਪ੍ਰਤੀ ਭਰੋਸੇ ਦੀ ਘਾਟ ਵੀ ਉਜਾਗਰ ਕੀਤੀ ਹੈ।

ਭਾਵੇਂ 60 ਫੀਸਦੀ ਲੋਕਾਂ ਨੂੰ ਨਫ਼ਰਤੀ ਅਪਰਾਧ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਜਾਣਕਾਰੀ ਹੈ, ਪਰ ਕੇਵਲ 6 ਫੀਸਦੀ ਘਟਨਾਵਾਂ ਹੀ ਪੁਲਿਸ ਤੱਕ ਪਹੁੰਚੀਆਂ। ਕਰੀਬ 70 ਫੀਸਦੀ ਉੱਤਰਦਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਕਿ ਪੁਲਿਸ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਨਾਲ ਲੋੜੀਂਦੀ ਗੰਭੀਰਤਾ ਨਾਲ ਨਜਿੱਠਦੀ ਹੈ।ਸਿੱਖ ਨੈੱਟਵਰਕ ਨੇ ਯੂਕੇ ਸਰਕਾਰ, ਪੁਲਿਸ ਅਤੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਭਾਈਚਾਰੇ ਦੀ ਸੁਰੱਖਿਆ, ਭਰੋਸੇ ਦੀ ਬਹਾਲੀ ਅਤੇ ਨਫ਼ਰਤੀ ਅਪਰਾਧਾਂ ‘ਤੇ ਪ੍ਰਭਾਵਸ਼ਾਲੀ ਰੋਕ ਲਈ ਤੁਰੰਤ ਅਤੇ ਸਖ਼ਤ ਕਦਮ ਚੁੱਕੇ ਜਾਣ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर