(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬਠਿੰਡਾ ਕਚਹਿਰੀ ਦੇ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਲੋਕ ਸਭਾ ਚੋਣਾਂ ਵਿੱਚ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਹੋਈ ਇਤਹਾਸਿਕ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਸਬੰਧੀ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿਸਨੂੰ ਕਿ ਬਿਨਾਂ ਕਿਸੇ ਗੱਲੋਂ ਐਨ.ਐਸ.ਏ ਲਗਾ ਡਿੱਬਡੂਗੜ ਵਿਖੇ ਪਿਛਲੇ ਲੰਮੇ ਸਿਰ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ, ਉਹਨਾਂ ਕਿਹਾ ਜਿਸ ਨੂੰ ਵਿਰੋਧੀ ਧਿਰ ਖ਼ਾਲਸਤਾਨੀ ਜਾ ਵੱਖਵਾਦੀ ਕੇ ਬਲਾਉਂਦੀ ਹੈ ਉਸ ਨੂੰ ਹੁਣ ਦੇਖ ਲੋ ਕੌਮ ਕਿੰਨਾ ਪਸੰਦ ਕਰ ਰਹੀ ਹੈ, ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਸ਼੍ਰੀ ਖਡੂਰ ਸਾਹਿਬ ਹਲਕਾ ਤੋਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਕੇ 1,97,210 ਵੋਟਾਂ ਦੇ ਵੱਡੇ ਮਾਰਜਨ ਨਾਲ ਇਤਹਾਸਕ ਜਿੱਤ ਹਾਸਲ ਕੀਤੀ ਹੈ। ਓਹਨਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਹਲਕਾ ਸ੍ਰੀ ਖਡੂਰ ਸਾਹਿਬ ਵਿਖੇ ਪ੍ਰਚਾਰ ਦੌਰਾਨ ਲੋਕਾਂ ਤੋਂ ਪਿੰਡ ਪਿੰਡ ਇਹਨਾਂ ਪਿਆਰ ਤੇ ਸਤਿਕਾਰ ਮਿਲਿਆ ਜਿਸ ਤੋਂ ਜਿੱਤ ਪਹਿਲੇ ਦਿਨ ਤੋਂ ਹੀ ਯਕੀਨੀਂ ਲੱਗ ਰਹੀ ਸੀ ਅਤੇ ਹੋਇਆ ਵੀ ਅਜਿਹਾ ਹਕੀਕਤ ਵਿੱਚ।
ਉਹਨਾਂ ਇਹ ਵੀ ਕਿਹਾ ਘੱਲੂਘਾਰੇ ਦੀ 40 ਵੀਂ ਵਰ੍ਹੇਗੰਢ ਕਰਕੇ ਜਿੱਤ ਤੋਂ ਬਾਅਦ ਕੋਈ ਵੀ ਜਸ਼ਨ ਮਨਾਉਣ ਤੋਂ ਇੰਨਕਾਰ ਕੀਤਾ ਸੀ ਤਾਂ ਉਹਨਾਂ ਨੇ ਆਪਣੀ ਟੀਮ ਸਮੇਤ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਵਿੱਚੋ ਐਡਵੋਕੇਟ ਰਣਜੋਧ ਸਿੰਘ ਭੁੱਲਰ, ਜੀਵਨ ਜੋਤ ਸਿੰਘ ਸੇਠੀ, ਗੁਰਜੋਤ ਸਿੰਘ ਸਿੱਧੂ, ਅਰਸ਼ਦੀਪ ਸ਼ਰਮਾ, ਰੋਹਿਤ ਸ਼ਰਮਾ, ਰਵੀ ਕੁਮਾਰ ਬਾਂਸਲ, ਗੁਰਲਾਲ ਸਿੰਘ, ਅਮਨ ਸੋਨਾਰੀਆ, ਹਰਪਾਲ ਸਿੰਘ, ਦਿਸ਼ਾਂਤ ਨਾਗਪਾਲ ਅਤੇ ਕਲਰਕ ਸੁਖਪਾਲ ਸਿੰਘ ਪਾਲਾ, ਗੁਰਜੰਟ ਸਿੰਘ ਕੋਟਫੱਤਾ, ਜਗਮੋਹਨ ਸਿੰਘ, ਜਲਵਿੰਦਰ ਸਿੰਘ ਆਦਿ ਹਾਜ਼ਰ ਸਨ।