ਜਮਸ਼ੇਦਪੁਰ:






































ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਿਤਪਾਲ ਸਿੱਧੂ ਪਰਿਵਾਰ ਵੱਲੋਂ ਵੀਰਵਾਰ ਨੂੰ ਤਪਦੀ ਗਰਮੀ ਦੇ ਮੱਦੇਨਜ਼ਰ ਸ਼ਬੀਲ ਦਾ ਆਯੋਜਨ ਕੀਤਾ ਗਿਆ. ਇਸ ਮੌਕੇ ਸਾਕਚੀ ਸਾਗਰ ਹੋਟਲ ਦੇ ਨੇੜੇ ਛੋਲੇ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਰਾਹਗੀਰਾਂ ਵਿੱਚ ਕੀਤੀ ਗਈ. ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸਾਕਚੀ ਦੇ ਗ੍ਰੰਥੀ ਸਾਹਿਬ ਨੇ ਅਰਦਾਸ ਕੀਤੀ. ਉਪਰੰਤ ਰਾਹਗੀਰਾਂ ਵਿੱਚ ਛੋਲੇ ਅਤੇ ਠੰਡਾ ਮਿੱਠਾ ਜਲ ਵਰਤਾਇਆ ਗਿਆ. ਇਸ ਮੌਕੇ ਸਾਬਕਾ ਵਿਧਾਇਕ ਕਮ ਭਾਜਪਾ ਦੇ ਸੂਬਾਈ ਬੁਲਾਰੇ ਕੁਨਾਲ ਸ਼ਾਡੰਗੀ , ਝਾਰਖੰਡ ਸੂਬਾ ਗੁਰੂਦਰਾ ਕਮੇਟੀ ਦੇ ਪ੍ਰਧਾਨ ਸਰਦਾਰ ਸ਼ੈਲੇਂਦਰ ਸਿੰਘ, ਸਾਕਚੀ ਗੁਰੂਦਾਰਾ ਦੇ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ ਕਾਲੇ, ਹਰਜੀਤ ਸਿੰਘ ਮੋਨੂ, ਇੰਦਰਜੀਤ ਸਿੰਘ, ਅਮਰੀਕ ਸਿੰਘ, ਸਿਮਰਨ ਸਿੱਧੂ, ਸੁਰਜੀਤ ਸਿੰਘ ਛਿਆਦਿ ਸੇਵਾ ਵਿਚ ਸ਼ਾਮਿਲ ਸਨ.