(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖ ਸਿਆਸੀ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਪਿਛਲੇ 29 ਸਾਲਾਂ ਤੋਂ ਜੇਲ੍ਹ ਅੰਦਰ ਬੰਦ ਹਨ ਦੇ ਮਾਮਲੇ ਤੇ ਸੁਣਵਾਈ ਕਰਦਿਆਂ ਦੇਸ਼ ਦੀ ਸ਼ਿਖਰ ਅਦਾਲਤ ਨੇ ਕੇਂਦਰ ਸਰਕਾਰ ਨੂੰ ਜੁਆਬ ਦੇਣ ਲਈ ਕਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਮੁੱਖੀ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਅਸੀ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਭਾਈ ਰਾਜੋਆਣਾ ਦਾ ਮਾਮਲਾ ਅਤਿ ਸਵੇਦਨ ਸ਼ੀਲ ਹੋਣ ਕਰਕੇ ਅਤੇ ਸਿੱਖ ਪੰਥ ਦੀ ਮੰਗ ਅਨੁਸਾਰ ਉਨ੍ਹਾਂ ਵਲੋਂ ਲੰਮੀ ਸਜ਼ਾ ਭੁਗਤਣ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾ ਕਰਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਭਾਈ ਰਾਜੋਆਣਾ ਕੌਈ ਪੇਸੇਵਰ ਮੁਜਰਿਮ ਨਹੀਂ ਸਨ ਤੇ ਉਨ੍ਹਾਂ ਵਲੋਂ ਚੁਕਿਆ ਗਿਆ ਕਦਮ ਪੰਜਾਬ ਅੰਦਰ ਤਤਕਾਲੀ ਸਰਕਾਰ ਵਲੋਂ ਬੇਗੁਨਾਹ ਸਿੱਖ ਨੌਜੁਆਨੀ ਨੂੰ ਮਾਰ ਮੁਕਾਇਆ ਜਾ ਰਿਹਾ ਨੂੰ ਠੱਲ ਪਾਉਣ ਦਾ ਸੀ।
ਭਾਈ ਰਾਜੋਆਣਾ ਨੇ ਆਪਣੀ ਜਿੰਦਗੀ ਦੇ ਅਨਮੋਲ ਪਲ ਜੇਲ੍ਹ ਅੰਦਰ ਫਾਂਸੀ ਦੀ ਇੰਤਜਾਰ ਵਿਚ ਇਕੱਲਿਆਂ ਗੁਜਾਰੇ ਹਨ ਤੇ ਬਣਦੀ ਸਜ਼ਾ ਤੋਂ ਵੀ ਵੱਧ ਲੰਮੀ ਜੇਲ੍ਹ ਕਾਰਨ ਕਈ ਤਰ੍ਹਾਂ ਦੀ ਮਾਨਸਿਕ ਅਤੇ ਸ਼ਰੀਰਕ ਤਸੀਹੇ ਵੀ ਝੱਲ ਰਹੇ ਹਨ। ਮੌਜੂਦਾ ਸਰਕਾਰ ਨੂੰ ਇਸ ਗੰਭੀਰ ਮਸਲੇ ਤੇ ਉਦਾਰਤਾ ਦਿਖਾਂਦੇ ਹੋਏ ਉਨ੍ਹਾਂ ਦੀ ਰਿਹਾਈ ਦਾ ਉਪਰਾਲਾ ਕਰਨਾ ਚਾਹੀਦਾ ਹੈ । ਦੇਸ਼ ਦੇ ਪੀ ਐਮ ਮੋਦੀ ਜੀ ਨੇ ਵੀ ਭਾਈ ਰਾਜੋਆਣਾ ਦੀ ਫਾਂਸੀ ਮੁਆਫ ਕਰਣ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਪ੍ਰਕਾਸ਼ ਪੁਰਬ ਤੇ ਐਲਾਨ ਕੀਤਾ ਸੀ ਜੋ ਕਿ ਅਜ ਤਕ ਪੂਰਾ ਨਹੀਂ ਹੋਇਆ ਹੈ ।