Patna Saheb : ਤਖਤ ਪਟਨਾ ਸਾਹਿਬ ਵਿੱਚ ਸੰਗਤ ਦੀ ਸੁਵਿਧਾ ਲਈ ਪੰਜਾਬ ਨੇਸ਼ਨਲ ਬੈਂਕ ਦੁਆਰਾ ਬੱਸ ਕੀਤੀ ਗਈ ਭੇਟ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿੱਚ ਸੰਗਤ ਦੀ ਸੁਵਿਧਾ ਲਈ ਪੰਜਾਬ ਨੇਸ਼ਨਲ ਬੈਂਕ ਦੁਆਰਾ ਸੀਐਸਆਰ ਅਧੀਨ ਵਾਤਾਨਕੁਲਿਤ ਬੱਸ ਭੇਟ ਕੀਤੀ ਗਈ। ਬੈਂਕ ਦੇ ਚੇਅਰਮੈਨ ਅਤੁਲ ਕੁਮਾਰ ਗੋਯਲ ਨੇ ਪਹੁੰਚ ਕੇ ਬੱਸ ਦੀ ਚਾਬੀ ਪ੍ਰਬੰਧਕਾਂ ਨੂੰ ਭੇਟ ਕੀਤੀ। ਤਖਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਦੁਆਰਾ ਅਰਦਾਸ ਕੀਤੀ ਗਈ ਅਤੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਦਲੀਪ ਸਿੰਘ ਦੁਆਰਾ ਸਿਰੋਪਾ ਭੇਟ ਕੀਤਾ ਗਿਆ।

ਤਖਤ ਸਾਹਿਬ ਦੇ ਅਧਿਐਕ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਪ੍ਰਬੰਧਕਾਂ ਦੀ ਮੰਗ ‘ਤੇ ਪੰਜਾਬ ਨੇਸ਼ਨਲ ਬੈਂਕ ਦੁਆਰਾ ਸੀਐਸਆਰ ਅਧੀਨ ਵਾਤਾਨਕੁਲਿਤ ਬੱਸ ਤਖਤ ਸਾਹਿਬ ਨੂੰ ਭੇਟ ਕੀਤੀ ਗਈ ਹੈ ਜਿਸ ਨਾਲ ਸੰਗਤ ਨੂੰ ਦਰਸ਼ਨਾਂ ਲਈ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਬੈਂਕਾਂ ਦੁਆਰਾ ਬੱਸਾਂ, ਜਨਰੇਟਰ ਅਤੇ ਹੋਰ ਕਈ ਤਰਾਂ ਦਾ ਸਾਮਾਨ ਸੀਐਸਆਰ ਅਧੀਨ ਤਖਤ ਸਾਹਿਬ ਨੂੰ ਭੇਟ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰਿਲਾਇੰਸ ਕੰਪਨੀ ਦੁਆਰਾ ਵੀ ਇੱਕ ਬੱਸ ਤਖਤ ਸਾਹਿਬ ਨੂੰ ਭੇਟ ਕੀਤੀ ਜਾਣੀ ਹੈ।

Gambhir Car Associate Motion Ads Motion Ads

ਸਹਿ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਅੱਜ ਬੈਂਕ ਦੇ ਚੇਅਰਮੈਨ ਅਤੁਲ ਕੁਮਾਰ ਗੋਯਲ ਆਪਣੀ ਪੂਰੀ ਟੀਮ ਦੇ ਨਾਲ ਤਖਤ ਸਾਹਿਬ ਪਹੁੰਚੇ। ਲੰਗਰ ਪ੍ਰਸਾਦੀ ਗ੍ਰਹਿਣ ਕਰਨ ਤੋਂ ਬਾਅਦ ਤਖਤ ਸਾਹਿਬ ਪਹੁੰਚ ਕੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ, ਕੀਰਤਨ ਸ਼ਰਵਣ ਕੀਤਾ। ਤਖਤ ਸਾਹਿਬ ਕਮੇਟੀ ਦੇ ਅਧਿਐਕ ਜਗਜੋਤ ਸਿੰਘ ਸੋਹੀ, ਉਪ ਅਧਿਐਕ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ, ਸਦੱਸ ਮਹਿੰਦਰਪਾਲ ਸਿੰਘ ਢਿੱਲੋ, ਹਰਪਾਲ ਸਿੰਘ ਜੋਹਲ, ਮੀਡੀਆ ਪ੍ਰਭਾਰੀ ਸੁਦੀਪ ਸਿੰਘ, ਦਮਨਦੀਪ ਸਿੰਘ ਰਾਨੂ, ਸੁਪਰਿੰਟੈਂਡੈਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ ਦੁਆਰਾ ਸ਼ਾਲ, ਸਮ੍ਰਿਤੀ ਚਿਨ੍ਹ, ਅਤੇ ਕ੍ਰਿਪਾਣ ਭੇਟ ਕੀਤੇ ਗਏ।

[ays_poll id=1]
सबसे ज्यादा पढ़ी गई

Horoscope

Weather

और पढ़ें