(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪਿਛਲੇ ਦਿਨੀਂ ਯੂਕੇ ਦੇ ਨੌਜਵਾਨਾਂ ਦੀ ਜਥੇਬੰਦੀ ਸਿੱਖ ਯੂਥ ਯੂਕੇ ਦੇ ਮੁੱਖੀ ਭਾਈ ਦੀਪਾ ਸਿੰਘ ਅਤੇ ਉਨ੍ਹਾਂ ਦੀ ਭੈਣ ਰਾਜਵਿੰਦਰ ਕੌਰ ਨੂੰ ਕਰਾਊਨ ਕੋਰਟ ਬ੍ਰਮਿੰਘਮ ਵਲੋਂ ਫਰਾਡ ਦੇ ਕੇਸ ਵਿੱਚ ਕ੍ਰਮਵਾਰ 18 ਮਹੀਨੇ ਦੀ ਮੁਅੱਤਲ ਜੇਲ੍ਹ ਅਤੇ ਦੋ ਸਾਲ ਅੱਠ ਮਹੀਨੇ ਦੀ ਕੈਦ ਦੀ ਸਜਾ ਸੁਣਾਈ ਗਈ ਹੈ । ਯੂਨਾਈਟਿਡ ਖਾਲਸਾ ਦਲ ਯੂਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਸਿੱਖ ਯੂਥ ਯੂਕੇ ਇਕ ਜਥੇਬੰਦੀ ਹੈ ਨਾ ਕਿ ਕੋਈ ਚੈਰੀਟੀ ਹੈ ਅਤੇ ਕੁਲਦੀਪ ਸਿੰਘ ਉਰਫ ਭਾਈ ਦੀਪਾ ਸਿੰਘ ਇਸਦਾ ਮੁੱਖ ਸੇਵਾਦਾਰ ਹੈ। ਭਾਈ ਦੀਪਾ ਵਲੋਂ ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਵਾਸਤੇ ਚਲ ਰਹੀ ਮੁਹਿੰਮ ਦੀ ਅਗਵਾਈ ਕੀਤੀ ਜਾ ਰਹੀ ਸੀ।
ਯੂਕੇ ਅੰਦਰ ਜਿਹੜੀਆਂ ਸਿੱਖ ਲੜਕੀਆਂ ਨੂੰ ਵਰਗਲਾ ਕੇ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾਂਦਾ ਸੀ ਉਹਨੂੰ ਭਾਈ ਦੀਪਾ ਸਿੰਘ ਨੇ ਨੌਜਵਾਨ ਸਾਥੀਆਂ ਨਾਲ ਠੱਲ ਪਾਈ। ਦੋਸ਼ੀਆਂ ਦੇ ਵੱਢਾਂਗੇ ਤੱਕ ਦੇ ਉਪਰਾਲੇ ਵੀ ਕੀਤੇ ਗਏ ਅਤੇ ਲੜਕੀਆਂ ਨੂੰ ਵਾਪਿਸ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਜਾਂਦਾ ਰਿਹਾ।
ਜਿਕਰਯੋਗ ਹੈ ਕਿ ਯੂਕੇ ਅੰਦਰ ਇਕ ਸਾਜ਼ਿਸ਼ ਤਹਿਤ ਸਿੱਖ ਬੱਚੀਆਂ ਨੂੰ ਮੁਸਲਮਾਨ ਨੌਜਵਾਨਾਂ ਵਲੋ ਹੱਥਾਂ ਵਿੱਚ ਕੜੇ ਤੱਕ ਪਾ ਕੇ ਵਲਗਲਾਇਆ ਜਾਂਦਾ ਰਿਹਾ, ਮਗਰੋਂ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾਂਦਾ ਅਤੇ ੳਹਦੀ ਇੱਜਤ ਆਬਰੂ ਨੂੰ ਰੋਲਿਆ ਜਾਂਦਾ ਰਿਹਾ ਹੈ। ਜਿਸ ਨੂੰ ਭਾਈ ਦੀਪਾ ਸਿੰਘ ਨੇ ਆਪਣੀ ਜੱਥੇਬੰਦੀ ਦੇ ਸਹਿਯੋਗ ਨਾਲ ਨੱਥ ਪਾਈ। ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਵਾਸਤੇ ਮੁਹਿੰਮ ਚਲਾਣ ਵਾਲੇ ਭਾਈ ਦੀਪਾ ਸਿੰਘ ਸਮੇਤ ਪੰਜ ਨੌਜਵਾਨਾਂ ਦੇ ਘਰਾਂ ਤੇ ਬ੍ਰਿਟਿਸ਼ ਪੁਲਿਸ ਨੇ ਛਾਪੇਮਾਰੀ ਕਰਕੇ ਬਦਸਲੂਕੀ ਕੀਤੀ, ਘਰਾਂ ਦੇ ਦਰਵਾਜੇ ਤੋੜ ਕੇ ਪੁਲਿਸ ਦਾਖਲ ਹੋਈ ਤਾਂ ਇਸ ਦੇ ਰੋਸ ਵਜੋਂ ਪੁਲਿਸ ਅਧਿਕਾਰੀਆਂ ਦਾ ਗੁਰਦਵਾਰਿਆਂ ਦਾਖਲਾ ਬੰਦ ਕੀਤਾ ਗਿਆ।
ਪੁਲਿਸ ਅਧਿਕਾਰਕਾਰੀਆਂ ਤੇ ਪਬੰਦੀ ਲਗਾਈ ਗਈ ਕਿ ਉਹਨਾਂ ਨੂੰ ਗੁਰਦਵਾਰਾ ਸਾਹਿਬ ਦੀ ਸਟੇਜ ਤੋਂ ਸਨਮਾਨਿਤ ਨਹੀਂ ਕੀਤਾ ਜਾਵੇਗਾ, ਉਹ ਸਟੇਜ ਤੋਂ ਬੋਲ ਨਹੀ ਸਕਣਗੇ ਅਤੇ ਨਾ ਹੀ ਉਹ ਗੁਰਦਵਾਰਿਆਂ ਜਾਂ ਸਿੱਖ ਪ੍ਰੋਗਰਾਮਾਂ ਦੌਰਾਨ ਰੰਗਰੂਟ ਭਰਤੀ ਕਰ ਸਕਣਗੇ। ਭਾਈ ਦੀਪਾ ਸਿੰਘ ਦਾ ਹੋਰ ਦੋਸ਼ ਇਹ ਸੀ ਕਿ ਉਹ ਸਿੱਖ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਗੁਰਮਤਿ ਕੈਂਪ ਲਗਾਉਂਦਾ ਸੀ । ਉਹਨਾਂ ਵਿੱਚ ਸਿੱਖ ਸਪਿਰਟ ਅਤੇ ਕੌਮੀ ਆਜਾਦੀ ਦਾ ਜਜਬਾ ਭਰਦਾ ਸੀ । ਵਰਤਮਾਨ ਸਿੱਖ ਇਤਿਹਾਸ ਦੀਆਂ ਗੌਰਵਮਈ ਸਾਖੀਆਂ ਨੂੰ ਲਿਖ ਕੇ ਅਤੇ ਬੋਲ ਪ੍ਚਾਰਦਾ ਸੀ।
ਖਾਲਸਾ ਰਾਜ ਦੇ ਕੌਮੀ ਨਿਸ਼ਾਨੇ ਦੀ ਪੂਰਤੀ ਵਾਸਤੇ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਇਹਨਾਂ ਗਤੀਵਿਧੀਆਂ ਦਾ ਭਾਰਤ ਸਰਕਾਰ ਅਤੇ ਭਾਰਤ ਸਰਕਾਰ ਪੱਖੀ ਲੋਕਾਂ ਨੂੰ ਇਸ ਕੋਲੋਂ ਡਾਹਢੀ ਤਕਲੀਫ ਸੀ । ਭਾਰਤ ਸਰਕਾਰ ਅਤੇ ਬ੍ਰਿਟਿਸ਼ ਸਰਕਾਰ ਦੀ ਕੋਈ ਵੀ ਧੱਕੇਸ਼ਾਹੀ ਭਾਈ ਦੀਪਾ ਸਿੰਘ ਦਾ ਹੌਸਲਾ ਪਸਤ ਨਾ ਕਰ ਸਕੀ ਤਾਂ ਚਾਣਕੀਆ ਨੀਤੀ ਦਾ ਸਹਾਰਾ ਲਿਆ ਗਿਆ। ਇੰਗਲੈਂਡ ਦੇ ਇੱਕ ਅਦਾਰੇ ਨੇ ਸਿੱਖ ਯੂਥ ਯੂਕੇ ਅਤੇ ਚਾਰ ਚੈਰਟੀਆਂ ਵਾਸਤੇ ਫੰਡ ਇਕੱਤਰ ਕਰ ਲਿਆ। ਫੰਡ ਇਕੱਠਾ ਕਰਨ ਵਾਲੇ ਉਸ ਅਦਾਰੇ ਦੇ ਪ੍ਰਬੰਧਕਾਂ ਨੂੰ ਤਾਂ ਕੁਝ ਨਹੀ ਕਿਹਾ ਗਿਆ, ਨਾ ਹੀ ਬਾਕੀ ਚਾਰ ਚੈਰਿਟੀਆਂ ਨੂੰ ਕਿਸੇ ਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ ਪਰ ਸਿੱਖ ਯੂਥ ਯੂਕੇ ਜੋ ਕੇ ਇਕ ਜਥੇਬੰਦੀ ਹੈ, ਚੈਰਿਟੀ ਕਮਿਸ਼ਨ ਦਾ ਉਸਦੇ ਨਾਲ ਕੋਈ ਵਾਹ ਵਾਸਤਾ ਵੀ ਨਹੀ ਹੈ, ਉਹ ਚੈਰਿਟੀ ਕਮਿਸ਼ਨ ਕੋਲ ਰਜਿਸਟਰਡ ਵੀ ਨਹੀਂ ਹੈ । ਫੇਰ ਵੀ ਚੈਰਿਟੀ ਕਮਿਸ਼ਨ ਵਲੋਂ ਜਾਣ-ਬੁੱਝ ਕੇ ਦਖਲ ਅੰਦਾਜ਼ੀ ਕੀਤੀ ਗਈ। ਦਰਅਸਲ ਬਾਣੀ ਅਤੇ ਬਾਣੇ ਵਿੱਚ ਪ੍ਰਪੱਕ ਯੂਕੇ ਦੇ ਸਿੱਖ ਨੌਜਵਾਨ ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਦੇ ਹਨ । ਸਿੱਖੀ ਅਤੇ ਕੌਮੀ ਆਜਾਦੀ ਦੀ ਬੁਲੰਦ ਹੋ ਰਹੀ ਲਹਿਰ ਨੂੰ ਦਬਾਉਣ ਵਾਸਤੇ ਚਾਣਕੀਆ ਨੀਤੀ ਦਾ ਸਹਾਰਾ ਲਿਆ ਗਿਆ ਹੈ ਕਿ “ਸ਼ਸ਼ਤਰ ਨਾਲ ਮਾਰੋ ਨਾ ਮਰੇ ਤਾਂ ਸ਼ਾਸਤਰ ਨਾਲ ਮਾਰੋ “।
ਪਰ ਭਾਰਤ ਸਰਕਾਰ ਅਤੇ ਇਸਦੇ ਫੀਲਿਆਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਖਾਲਸਾ ਰਾਜ ਦੀ ਪ੍ਰਾਪਤੀ ਦਾ ਸੰਘਰਸ਼ ਜਾਰੀ ਰਹੇਗਾ। ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਭਾਈ ਦੀਪਾ ਸਿੰਘ ਦੇ ਨਾਲ ਇਸ ਧਕੇਸ਼ਾਹੀ ਵਿਰੁੱਧ ਡੱਟ ਕੇ ਖੜੀਆਂ ਹਨ। ਸਿੱਖੀ ਦੀ ਚੜਦੀ ਕਲਾ ਵਾਸਤੇ ਉਸ ਵਲੋਂ ਕੀਤੇ ਗਏ ਸਮੂਹ ਉਪਰਾਲਿਆਂ, ਯਤਨਾਂ ਦੀ ਸ਼ਲਾਘਾ ਅਤੇ ਸਮਰਥਨ ਕਰਦੇ ਹਾਂ । ਭਾਈ ਦੀਪਾ ਸਿੰਘ ਨੂੰ 18 ਮਹੀਨੇ ਵਾਸਤੇ ਮੁਅੱਤਲ ਜੇਲ੍ਹ ਅਤੇ ੳਸਦੀ ਭੈਣ ਨੂੰ ਦੋ ਸਾਲ ਅੱਠ ਮਹੀਨੇ ਦੀ ਕੈਦ ਹੋਈ ਹੈ। ਜੋ ਕਿ ਬਿਲਕੁਲ ਨਜਾਇਜ ਹੈ ਤੇ ਅਜਿਹੀਆਂ ਕਾਰਵਾਈਆਂ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਸੰਘਰਸਸ਼ੀਲ ਸਿੱਖਾਂ ਦੇ ਰਾਹ ਦਾ ਰੋੜਾ ਨਹੀਂ ਬਣ ਸਕਣਗੀਆਂ।