(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਤਤਕਾਲੀਨ ਸਰਕਾਰ ਵਲੋਂ ਸਿੱਖ ਪੰਥ ਤੇ ਵਰਪਾਏ ਗਏ ਕਹਿਰ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਬੈਰਕਾ ਛੱਡ ਕੇ ਵਿਰੋਧ ਪ੍ਰਗਟ ਕਰਣ ਵਾਲੇ ਧਰਮੀ ਫੌਜੀ ਮਰਹੂਮ ਬਰਿੰਦਰ ਸਿੰਘ ਧਨੋਆ ਦੇ ਸਪੁੱਤਰ ਹਰਜੋਤ ਸਿੰਘ ਪੁਲਿਸ ਦੀਆਂ ਨਜਰਾਂ ਵਿਚ ਰੜਕ ਰਹੇ ਹਨ। ਜਿਕਰਯੋਗ ਹੈ ਕਿ ਹਰਜੋਤ ਸਿੰਘ ਉਰਫ ਜੋਤ ਧਨੋਆ ਉਪਰ ਝੂਠੇ ਕੇਸ ਦਰਜ਼ ਕਰਕੇ ਓਸ ਨੂੰ ਜੇਲ੍ਹ ਅੰਦਰ ਡੱਕ ਦਿੱਤਾ ਗਿਆ ਸੀ. ਉਪਰੰਤ ਅਦਾਲਤਾਂ ਦੀਆਂ ਲੰਬੀਆਂ ਪੈਰਵਾਈ ਵਿਚ ਜਾਇਦਾਦ ਦਾ ਵੱਡਾ ਹਿੱਸਾ ਖ਼ਤਮ ਹੋ ਗਿਆ। ਵੱਡਾ ਭਰਾ ਵਾਰ ਵਾਰ ਹੁੰਦੇ ਪੁਲਿਸ ਤਸ਼ੱਦਦ ਕਾਰਣ ਵਿਦੇਸ਼ ਚਲਾ ਗਿਆ ਤੇ, ਓਥੇ ਮਜਦੂਰੀ ਕਰਕੇ ਜਿੰਦਗੀ ਬਤੀਤ ਕਰ ਰਿਹਾ ਹੈ, ਦੇ ਬਾਵਜੂਦ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਕੋਲੋਂ ਹਰਜੋਤ ਸਿੰਘ ਜੋ ਕਿ ਹੁਣ ਜਮਾਨਤ ਤੇ ਚਲ ਰਹੇ ਹਨ ਤੇ ਆਪਣੇ ਵਸੀਲਿਆਂ ਰਾਹੀਂ ਵਿਦੇਸ਼ ਚਲਾ ਗਿਆ ਹੈ, ਬਾਰੇ ਲਗਾਤਾਰ ਪੁੱਛਗਿਚ ਕਰ ਰਹੀ ਹੈ।
ਇਥੇ ਧਿਆਣਦੇਣ ਯੋਗ ਹੈ ਕਿ ਹਰਜੋਤ ਸਿੰਘ ਉਰਫ ਜੋਤ ਧਨੋਆ ਨੂੰ ਲਿਬਰੇਸ਼ਨ ਫੋਰਸ ਦੇ ਸਾਬਕਾ ਮੁੱਖੀ ਮਰਹੂਮ ਸ਼ਹੀਦ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਨਾਲ ਨਾਭਾ ਜੇਲ੍ਹ ਬ੍ਰੇਕ ਕਾਂਡ ਸਣੇ ਹੋਰ ਕੇਸਾਂ ਵਿਚ ਯੂਏਪੀਏ ਅਤੇ ਹੋਰ ਸਖ਼ਤ ਧਾਰਾਵਾਂ ਹੇਠ ਨਾਮਜਦ ਕੀਤਾ ਗਿਆ ਹੈ। ਹਰਜੋਤ ਦਾ ਪਰਿਵਾਰ ਪਹਿਲਾਂ ਹੀ ਪੰਥ ਉਪਰ ਹੁੰਦੀਆਂ ਵਧੀਕੀਆਂ ਵਿਰੁੱਧ ਆਵਾਜ਼ ਚੱਕਦਾ ਰਿਹਾ ਹੈ ਤੇ ਉਨ੍ਹਾਂ ਦੇ ਪਿਤਾ ਜੀ ਧਰਮੀ ਫੌਜੀ ਮਰਹੂਮ ਬਰਿੰਦਰ ਸਿੰਘ ਨੇ ਵੀ ਆਪਣੀ ਜਿੰਦਗੀ ਦੇ ਬਹੁਤੇ ਵਰ੍ਹੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬਿਤਾਏ ਸਨ ਜਿਸ ਕਰਕੇ ਇਹ ਪਰਿਵਾਰ ਪੁਲਿਸ ਦੀਆਂ ਨਜਰਾਂ ਵਿਚ ਪਹਿਲਾਂ ਤੋਂ ਹੀ ਰੜਕਦਾ ਆ ਰਿਹਾ ਹੈ ਇਸ ਲਈ ਜ਼ੇਕਰ ਹਰਜੋਤ ਸਿੰਘ ਉਰਫ ਜੋਤ ਧਨੋਆ ਵਾਪਿਸ ਹਿੰਦੁਸਤਾਨ ਪਰਤਦੇ ਹਨ ਤਾਂ ਉਨ੍ਹਾਂ ਨੂੰ ਮੁੜ ਜੇਲ੍ਹ ਅੰਦਰ ਬੰਦ ਕੀਤਾ ਜਾ ਸਕਦਾ ਹੈ, ਜਦਕਿ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਅਨਮੋਲ ਵਰ੍ਹੇ ਪਹਿਲਾਂ ਹੀ ਝੂਠੇ ਕੇਸਾਂ ਤਹਿਤ ਜੇਲ੍ਹ ਅੰਦਰ ਬਿਤਾਏ ਹਨ।