ਐਡਵੋਕੇਟ ਧਾਮੀ ਵਰਗੇ ਸਾਦਗੀ ਭਰਪੂਰ ਇਮਾਨਦਾਰ “ਪ੍ਰਧਾਨ” ਅਜੋਕੇ ਸਮੇਂ ਮਿਲਣੇਂ ਅਸੰਭਵ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਭਿੰਡਰਾਂਵਾਲਿਆਂ ਵਲੋਂ ਅਤਿ ਸਤਿਕਾਰਯੋਗ ਸਖਸ਼ੀਅਤ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹੋਣਾ ਵਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਥ ਦੀਆਂ ਸਿਰਮੌਰ ਸੰਸਥਾਵਾਂ ਵਿਚ ਪੈਦਾ ਹੋਏ ਨਿਰਾਸ਼ਾਜਨਕ ਮਾਹੌਲ ਤੇ ਚਿੰਤਨ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਭਾਈ ਸ਼ਮਸ਼ੇਰ ਸਿੰਘ ਜੇਠੂਵਾਲ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਬਾਬਾ ਧੂੰਮਾ ਜੀ ਨੇ ਕਿਹਾ ਕਿ ਧਾਮੀ ਸਾਹਿਬ ਸਿੱਖੀ ਭਾਵਨਾ ਵਾਲੇ ਨਿਤਨੇਮੀ ਗੁਰਸਿੱਖ ਹਨ। ਸ੍ਰੋਮਣੀ ਕਮੇਟੀ ਦੇ ਇਤਿਹਾਸ ਵਿਚ ਏਨੀ ਸਾਦਗੀ ਭਰਪੂਰ ਸਖਸ਼ੀਅਤ ਅਤੇ ਇਮਾਨਦਾਰ ਪ੍ਰਧਾਨ ਅੱਜ ਦੇ ਸਮੇਂ ਵਿਚ ਮਿਲਣਾ ਬਹੁਤ ਮੁਸ਼ਕਿਲ ਹੈ।
ਸਰਦਾਰ ਧਾਮੀ ਜੀ ਇਕ ਅਜਿਹੇ ਪ੍ਰਧਾਨ ਰਹੇ ਹਨ ਜਿਹਨਾਂ ਦਾ ਸਿੱਖ ਜਥੇਬੰਦੀਆਂ, ਸੰਪ੍ਰਦਾਂਵਾ ਅਤੇ ਸਮੂਹ ਸੰਤ ਮਹਾਂਪੁਰਸ਼ ਬਹੁਤ ਸਤਿਕਾਰ ਕਰਦੇ ਹਨ,1984 ਤੋਂ ਬਾਅਦ ਸਿਖ ਸੰਘਰਸ਼ ਦੇ ਸਮੇਂ ਆਪ ਜੀ ਦੀਆਂ ਸੇਵਾਵਾਂ ਲਾ-ਮਿਸਾਲ ਰਹੀਆਂ ਹਨ । ਜਥੇਬੰਦੀ ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਵਲੋਂ ਆਪਣੀ ਦਿਲੀ ਇੱਛਾ ਜਾਹਰ ਕਰਦਿਆਂ ਕਿਹਾ ਕਿ “ਪ੍ਰਧਾਨ ਸਾਹਿਬ” ਇਸ ਮੁਸ਼ਕਿਲ ਸਮੇਂ ਵਿੱਚ ਸਿਖ ਪੰਥ ਦੀ ਸਿਰਮੌਰ ਸੰਸਥਾ ਦੀ ਅਗਵਾਈ ਆਪ ਜੀ ਕਰੋ ਤਾਂ ਜੋ ਇਹਨਾਂ ਮੁਸ਼ਕਿਲ ਹਲਾਤਾ ਨਾਲ ਨਜਿੱਠਿਆ ਜਾ ਸਕੇ।