(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਤਖਤ ਸਾਹਿਬਾਨ ਦੇ ਜਥੇਦਾਰ ਲਾਉਣ ਅਤੇ ਲਹਾਉਣਾ ਦਾ ਤਰੀਕਾ ਤੇ ਸਿਆਸੀ ਲੋਕਾਂ ਦੀ ਘੁਸਪੈਠ ਹੋਣ ਕਰਕੇ ਬਿਲਕੁਲ ਗਲਤ ਹੋ ਗਿਆ ਹੈ ਇਸ ਲਈ ਇਸਨੂੰ ਸਿੱਖੀ ਸਿਧਾਂਤਾਂ ਅਨੁਸਾਰ ਕਰਣ ਦੀ ਸਖ਼ਤ ਜਰੂਰਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ‘ਤੇ ਬੇਤੁਕੇ ਇਲਜਾਮ ਲਾ ਕੇ ਜਲੀਲ ਕਰਕੇ ਉਹਨਾਂ ਨੂੰ ਸਨਮਾਨਯੋਗ ਅਹੁਦੇ ਤੋਂ ਹਟਾਇਆ ਗਿਆ ਹੈ ਇਹ ਸਿੱਖੀ ਪਰੰਪਰਾ ਦਾ ਘਾਣ ਹੈ।

ਉਹਨਾਂ ਇਹ ਵੀ ਆਖਿਆ ਕਿ ਜਿੰਨੇ ਵੀ ਜਥੇਦਾਰ ਇਸ ਤੋਂ ਪਹਿਲਾਂ ਹਟਾਏ ਗਏ ਜਾਂ ਹੋਰ ਸੱਚਮੁੱਚ ਜਥੇਦਾਰ ਅਹੁਦੇ ਦੇ ਯੋਗ ਨੇ ਉਹਨਾਂ ਸਭ ਨੂੰ ਰਲ ਕੇ ਇਹ ਗੈਰ-ਸਿੱਖੀ ਸਿਧਾਂਤਾਂ ਵਾਲਾ ਤਰੀਕਾ ਰੱਦ ਕਰਨਾ ਚਾਹੀਦਾ ਹੈ ਤੇ ਇਸ ਦਾ ਫੈਸਲਾ ਸੰਗਤੀ ਰੂਪ ਵਿੱਚ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਿੱਖ ਸੰਸਥਾਵਾਂ ਵਿੱਚ ਸਿਆਸੀ ਘੁਸਪੈਠ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਖਾਸ ਕਰ ਉਸ ਸਿਆਸੀ ਪਾਰਟੀ ਦੀ ਜਿਹੜੀ ਕਿ ਇਖ਼ਲਾਕ ਹੀਣ ਤੇ ਸਿੱਖੀ ਸਿਧਾਂਤਾਂ ਤੋਂ ਵਿਰਵੀ ਹੈ।

ਉਹਨਾਂ ਕਿਹਾ ਕਿ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣ ਤੋਂ ਬਚਾਉਣ ਲਈ ਜਿਹੜੀਆਂ ਵੀ ਸੰਸਥਾਵਾਂ, ਜਥੇਬੰਦੀਆਂ ਕੰਮ ਕਰ ਰਹੀਆਂ ਹਨ ਉਹਨਾਂ ਦਾ ਹੋਰ ਜਥੇਬੰਦੀਆਂ ਤੇ ਸੰਗਤ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਪੰਥ ਸੇਵਕ ਜਥਾ ਪਿਛਲੇ ਸਮੇਂ ਤੋਂ ਸਾਰੇ ਕਾਰਜ ਸਿੱਖ ਸਿਧਾਂਤਾਂ ਅਨੁਸਾਰ ਤੇ ਸੰਗਤੀ ਰੂਪ ਦੇ ਵਿੱਚ ਫੈਸਲਾ ਲੈਣਾ ਵਾਲੇ ਕਰ ਰਿਹਾ ਹੈ ਇਸੇ ਕੜੀ ਤਹਿਤ ਪੰਥ ਸੇਵਕ ਜਥਾ ਗੁਰਮਤੇ ਸੋਧਣੇ ਤੇ ਹੋਰ ਸਾਰੀ ਸੇਵਾ ਸਿਧਾਤਾਂ ਤੇ ਸਿੱਖੀ ਪਰੰਪਰਾਵਾਂ, ਰਵਾਇਤਾਂ ਨੂੰ ਬਚਾਉਣ ਤੇ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version