WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Punjab : ਭਾਈ ਜਸਵੰਤ ਸਿੰਘ ਖਾਲੜਾ ਨੂੰ ਮਾਰ ਕੇ ਸੱਚ ਨੂੰ ਮਾਰਨ ਦੀ ਹੋਈ ਕੋਸ਼ਿਸ਼

SHARE:

ਪਰ ਸ਼ਹਾਦਤ ਨੇ ਜ਼ੁਲਮ ਦਾ ਚਿਹਰਾ ਦੁਨੀਆ ਸਾਹਮਣੇ ਕਰ ਦਿੱਤਾ ਨੰਗਾ : ਭਾਈ ਪਰਮਜੀਤ ਸਿੰਘ ਭਿਓਰਾ

ਮਨਪ੍ਰੀਤ ਸਿੰਘ ਖਾਲਸਾ।

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਮਹਾਨ ਕੁਰਬਾਨੀ ਸਿੱਖ ਕੌਮ ਦੇ ਇਤਿਹਾਸ ਵਿਚ ਹੱਕ, ਸੱਚ ਅਤੇ ਮਨੁੱਖੀ ਅਧਿਕਾਰਾਂ ਲਈ ਲੜੀ ਗਈ ਲੜਾਈ ਦਾ ਇਕ ਅਮਰ ਪ੍ਰਤੀਕ ਹੈ। ਤਤਕਾਲੀਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਵਿਚ ਹਜ਼ਾਰਾਂ ਅਣਪਛਾਤੀਆਂ ਦੇਹਾਂ ਦੇ ਨਾਮ ਹੇਠ ਝੂਠੇ ਪੁਲਿਸ ਮੁਕਾਬਲਿਆਂ ਵਿਚ ਨਿਰਦੋਸ਼ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ। ਜਦੋਂ ਸਾਰਾ ਦੇਸ਼ ਅਤੇ ਅਦਾਲਤਾਂ ਇਸ ਸਰਕਾਰੀ ਜ਼ੁਲਮ ਉਪਰ ਚੁੱਪ ਧਾਰੀ ਬੈਠੀਆਂ ਸਨ, ਉਦੋਂ ਭਾਈ ਖਾਲੜਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸਰਕਾਰੀ ਜ਼ੁਲਮਾਂ ਦੇ ਪੁਖਤਾ ਸਬੂਤ ਇਕੱਠੇ ਕੀਤੇ ਅਤੇ ਦੁਨੀਆ ਦੇ ਸਾਹਮਣੇ ਪੰਜਾਬ ਵਿਚ ਹੋ ਰਹੇ ਨਸਲਕੁਸ਼ੀ ਦੇ ਭਿਆਨਕ ਸੱਚ ਨੂੰ ਉਜਾਗਰ ਕੀਤਾ।

ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬੁੜੈਲ ਜੇਲ੍ਹ ਅੰਦਰ ਬੰਦ ਖਾੜਕੂ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਨੇ ਕਿਹਾ ਤਤਕਾਲੀਨ ਹਾਕਮਾਂ ਨੇ ਆਪਣੇ ਜ਼ੁਲਮਾਂ ਅਤੇ ਗੁਨਾਹਾਂ ਨੂੰ ਛੁਪਾਉਣ ਲਈ ਭਾਈ ਖਾਲੜਾ ਨੂੰ ਅਗਵਾ ਕਰਕੇ ਅੰਨ੍ਹਾ ਤਸ਼ੱਦਦ ਢਾਹਿਆ ਅਤੇ ਅੰਤ ਵਿਚ ਓਹਨਾਂ ਨੂੰ ਸ਼ਹੀਦ ਕਰ ਦਿੱਤਾ। ਸਰਕਾਰ ਸੋਚਦੀ ਸੀ ਕਿ ਭਾਈ ਖਾਲੜਾ ਨੂੰ ਖਤਮ ਕਰਕੇ ਉਹ ਸੱਚ ਦੀ ਆਵਾਜ਼ ਨੂੰ ਹਮੇਸ਼ਾ ਲਈ ਦਬਾ ਦੇਵੇਗੀ, ਪਰ ਇਹ ਓਹਨਾਂ ਦੀ ਸਭ ਤੋਂ ਵੱਡੀ ਭੁੱਲ ਸੀ। ਸਰਕਾਰੀ ਤਸ਼ੱਦਦ ਵੀ ਓਹਨਾਂ ਦੇ ਸਿਦਕ, ਅਣਖ ਅਤੇ ਸੱਚ ਪ੍ਰਤੀ ਦ੍ਰਿੜ੍ਹਤਾ ਨੂੰ ਡੇਗ ਨਹੀਂ ਸਕਿਆ।

Gambhir Car Associate Motion Ads Motion Ads

ਓਹਨਾਂ ਦੀ ਸ਼ਹਾਦਤ ਨੇ ਇਹ ਸਾਬਤ ਕਰ ਦਿੱਤਾ ਕਿ ਸੱਚ ਅਤੇ ਧਰਮ ਦੀ ਖਾਤਰ ਦਿੱਤੀ ਗਈ ਕੁਰਬਾਨੀ ਕਦੇ ਵਿਅਰਥ ਨਹੀਂ ਜਾਂਦੀ, ਬਲਕਿ ਉਹ ਜ਼ੁਲਮ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ। ਭਾਈ ਭਿਓਰਾ ਨੇ ਕਿਹਾ ਜਾਲਮ ਹਕੂਮਤਾਂ ਆਪਣੇ ਜੁਲਮ, ਬੰਦੂਕਾਂ ਅਤੇ ਜੇਲ੍ਹਾਂ ਦੇ ਜੋਰ ਨਾਲ ਸੱਚ ਦੀ ਆਵਾਜ ਨੂੰ ਕਦੇ ਨਹੀਂ ਦਬਾ ਸਕਦੀਆਂ। ਭਾਈ ਖਾਲੜਾ ਦੀ ਸ਼ਹਾਦਤ ਨੇ ਸਾਡੇ ਵਰਗੇ ਹਜਾਰਾਂ ਜੁਝਾਰੂਆਂ ਦੇ ਮਨਾਂ ਵਿਚ ਓਹ ਅੱਗ ਬਾਲੀ ਹੈ ਜੋ ਹੱਕ, ਛਤਰ ਅਤੇ ਖਾਲਸਾ ਰਾਜ ਦੇ ਨਿਸਾਨ ਤੱਕ ਬੁਝਣ ਵਾਲੀ ਨਹੀਂ। ਅਸੀਂ ਹਾਕਮਾਂ ਦੇ ਤਸ਼ੱਦਦ ਤੋਂ ਡਰਨ ਵਾਲੇ ਨਹੀਂ, ਸਗੋਂ ਓਹਨਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਓਹਨਾਂ ਦੇ ਜੁਲਮਾਂ ਦਾ ਹਿਸਾਬ ਮੰਗਣ ਵਾਲੇ ਹਾਂ। ਓਹਨਾਂ ਦੇ ਖੂਨ ਦਾ ਇੱਕ-ਇੱਕ ਕਤਰਾ ਸਾਨੂੰ ਅਣਖ, ਆਜਾਦੀ ਅਤੇ ਸਰਬੱਤ ਦੇ ਭਲੇ ਲਈ ਆਖਰੀ ਸਾਹ ਤੱਕ ਲੜਨ ਦਾ ਵੰਗਾਰ ਦਿੰਦਾ ਹੈ।

ਭਾਈ ਪਰਮਜੀਤ ਸਿੰਘ ਭਿਓਰਾ ਨੇ ਕਿਹਾ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਅੱਜ ਵੀ ਸਾਡੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਸਭ ਤੋਂ ਵੱਡੀ ਪ੍ਰੇਰਨਾ ਹੈ। ਓਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਚਾਹੇ ਸਾਹਮਣੇ ਕਿੱਡੀ ਵੀ ਜਾਲਮ ਅਤੇ ਸ਼ਕਤੀਸ਼ਾਲੀ ਹਕੂਮਤ ਕਿਉਂ ਨਾ ਹੋਵੇ, ਹੱਕ, ਸੱਚ ਅਤੇ ਇਨਸਾਫ਼ ਦੀ ਲੜਾਈ ਤੋਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ। ਅਸੀਂ ਓਹਨਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹਾਂ ਅਤੇ ਇਹ ਅਹਿਦ ਲੈਂਦੇ ਹਾਂ ਕਿ ਸਿੱਖ ਕੌਮ ਉਪਰ ਹੋਏ ਜ਼ੁਲਮਾਂ ਦੇ ਇਨਸਾਫ਼ ਲਈ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੱਚ ਦੀ ਜਿੱਤ ਨਹੀਂ ਹੋ ਜਾਂਦੀ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर