(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬੈਲਜੀਅਮ ਅੰਦਰ ਸਿੱਖਾਂ ਦੇ ਮਸਲੇ ਗੰਭੀਰ ਰੂਪ ਲੈ ਰਹੇ ਹਨ ਜਿਸ ਨਾਲ ਓਥੇ ਰਹਿ ਰਹੇ ਸਿੱਖਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਲਜੀਅਮ ਦੇ ਸਿੰਤਰੁਦਨ ਤੋਂ ਸਿੱਖ ਪਰਿਵਾਰ ਦੀ ਬੀਬੀ ਗੁਰਪ੍ਰੀਤ ਕੌਰ ਨਿੱਕੀ ਕੌਂਸਲਰ ਦੀ ਚੋਣ ਵਿਚ ਖੜੇ ਹੋਏ ਹਨ। ਜਿਕਰਯੋਗ ਹੈ ਬੀਬੀ ਗੁਰਪ੍ਰੀਤ ਕੌਰ ਦਾ ਪੂਰਾ ਪਰਿਵਾਰ ਸਾਬਤ ਸੂਰਤ ਅਤੇ ਗੁਰੂ ਗ੍ਰੰਥ ਸਾਹਿਬ ਉਪਰ ਪੂਰੀ ਸ਼ਰਧਾ ਰੱਖਣ ਵਾਲਾ ਹੈ ਤੇ ਨਾਲ ਹੀ ਓਹ ਸਿੱਖਾਂ ਦੇ ਮਸਲਿਆ ਪ੍ਰਤੀ ਗੰਭੀਰਤਾ ਦਿਖਾਂਦੇ ਰਹਿੰਦੇ ਹਨ।
ਬੀਤੇ ਦਿਨ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਸਿੰਤਰੁਦਨ ਵਿਖ਼ੇ ਪ੍ਰਧਾਨ ਕਰਮ ਸਿੰਘ ਵਲੋਂ ਜੀ ਆਇਆ ਆਖਦਿਆਂ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ ਉਪਰੰਤ ਸਿੰਤਰੁਦਨ ਦੀ ਸਮੂਹ ਸਿੱਖ ਪੰਜਾਬੀ ਵਸੋਂ ਨੂੰ ਉਨ੍ਹਾਂ ਦੇ ਹਕ਼ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਗਈ।
ਬੀਬੀ ਗੁਰਪ੍ਰੀਤ ਕੌਰ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਰਮ ਸਿੰਘ ਅਤੇ ਸਮੂਹ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲ ਸਿੱਖਾਂ ਮਸਲਿਆਂ ਨੂੰ ਚੁੱਕਣ ਦੇ ਨਾਲ ਤੁਰੰਤ ਹੱਲ ਕਰਵਾਉਣ ਦੀ ਹੋਏਗੀ । ਇਸ ਮੌਕੇ ਯੂਰੋਪਿਅਨ ਸਿੱਖ ਉਰਗੇਨਾਈਂਜੈਸ਼ਨ ਵਲੋਂ ਪ੍ਰਧਾਨ ਬਿੰਦਰ ਸਿੰਘ ਅਤੇ ਮੌਜੂਦਾ ਮੇਅਰ ਇਨਗ੍ਰੀਡ ਕੈਮਪੇਨੀਅਰਸ, ਪਰਵਿੰਦਰ ਸਿੰਘ ਸੰਨੀ ਦੇ ਨਾਲ ਵਡੀ ਗਿਣਤੀ ਅੰਦਰ ਸੰਗਤਾਂ ਹਾਜਿਰ ਸਨ।