Author: फतेह लाइव • एडिटर
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “1984 ਵਿਚ ਮਰਹੂਮ ਇੰਦਰਾ ਗਾਂਧੀ ਦੇ ਖਤਮ ਹੋਣ ਤੋ ਬਾਅਦ ਜਦੋ ਰਾਜੀਵ ਗਾਂਧੀ ਇੰਡੀਆਂ ਦੇ ਵਜੀਰ ਏ ਆਜਮ ਬਣੇ ਤਾਂ ਰਾਜੀਵ ਗਾਂਧੀ ਦੀ ਅਗਵਾਈ ਹੇਠ ਸਮੁੱਚੇ ਕਾਂਗਰਸੀਆਂ ਅਤੇ ਕੱਟੜਵਾਦੀ ਹਿੰਦੂ ਜਮਾਤਾਂ ਵੱਲੋ ਬਣਾਈ ਗਈ ਸਾਂਝੀ ਸਾਜਿਸ ਅਧੀਨ ਦਿੱਲੀ, ਕਾਨਪੁਰ, ਬੋਕਾਰੋ ਅਤੇ ਅਨੇਕਾ ਹੋਰ ਸਥਾਨਾਂ ਤੇ ਵੱਡੀ ਗਿਣਤੀ ਵਿਚ ਬਹੁਤ ਬੇਰਹਿੰਮੀ ਨਾਲ ਸਿੱਖ ਨੌਜਵਾਨਾਂ, ਬੀਬੀਆਂ, ਬਜੁਰਗਾਂ, ਬੱਚਿਆਂ ਦਾ ਕਤਲੇਆਮ ਕੀਤਾ ਗਿਆ। ਸਿੱਖਾਂ ਦੇ ਘਰ ਅਤੇ ਕਾਰੋਬਾਰ ਨੂੰ ਅੱਗਾਂ ਲਗਾ ਦਿੱਤੀਆ ਗਈਆ। ਇਸ ਸਮੇਂ ਫ਼ੌਜ, ਬੀ.ਐਸ.ਐਫ, ਪੁਲਿਸ ਨੇ ਆਪਣੀ ਬਣਦੀ ਜਿੰਮੇਵਾਰੀ ਨਹੀ ਨਿਭਾਈ। ਬਲਕਿ ਕਾਤਲ ਟੋਲੀਆ ਦਾ ਸਾਥ ਦਿੰਦੇ ਨਜਰ ਆਏ। ਰਾਜੀਵ ਗਾਂਧੀ ਵੱਲੋ ਇਸ ਅਣਮਨੁੱਖੀ…
ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਯਾਫ਼ਤਾ ਅਤੇ ਚੇਤਾਵਨੀ ਮਿਲੇ ਵਿਅਕਤੀ ਐਸਜੀਪੀਸੀ ਦੇ ਅਧਿਕਾਰਿਤ ਫੰਕਸ਼ਨਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਉਣ ਲੱਗ ਪਏ, ਤਾਂ ਕੀ ਇਹ ਪੰਥਕ ਇਨਸਾਫ਼ ਦੀ ਸਿੱਧੀ ਉਲੰਘਣਾਂ ਨਹੀ: ਭਾਈ ਪੱਧਰੀ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਅਕਾਲੀ ਦਲ “ਵਾਰਿਸ ਪੰਜਾਬ ਦੇ” ਦੀ ਅੰਮ੍ਰਿਤਸਰ ਕਾਰਜਕਾਰਨੀ ਕਮੇਟੀ ਵੱਲੋਂ ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਬਾਜਵਾ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਅੱਜ ਅਕਾਲੀ ਦਲ “ਵਾਰਿਸ ਪੰਜਾਬ ਦੇ” ਅੰਮ੍ਰਿਤਸਰ ਦੀ ਪੰਜ ਮੈਂਬਰੀ ਕਮੇਟੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿੱਚ ਉਹਨਾਂ ਕਿਹਾ ਕਿ ਇਕ ਵੱਡੀ ਚਿੰਤਾਜਨਕ ਘਟਨਾਂ ਸਾਹਮਣੇਂ ਆਈ ਹੈ ਜਿੱਥੇ ਸਾਬਕਾ ਅਕਾਲੀ ਐਮ ਐਲ ਏ ਸ੍ਰ ਵਿਰਸਾ…
1984 ਦੀ ਸਿੱਖ ਨਸਲਕੁਸ਼ੀ ਦੌਰਾਨ ਇਨ੍ਹਾਂ ਲੋਕਾਂ ਦੇ ਇਸ਼ਾਰੇ ‘ਤੇ ਗੁਰਦੁਆਰਿਆਂ ਨੂੰ ਅੱਗ ਲਗਾਈ ਗਈ, ਮਾਵਾਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਗਿਆ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਚੇਅਰਮੈਨ ਜੱਥੇਦਾਰ ਕੁਲਦੀਪ ਸਿੰਘ ਭੋਗਲ, ਗੁਰਦੇਵ ਸਿੰਘ ਗੁਜਰਾਲ, ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਸਿੰਘ ਖੁਰਾਣਾ, ਜਨਰਲ ਸਕੱਤਰ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ਵਿੱਚ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜਸਵੰਤ ਸਿੰਘ ਅਤੇ ਉਸ ਨੇ ਤਰਨਦੀਪ ਸਿੰਘ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਨ੍ਹਾਂ ਦੱਸਿਆ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਅੰਦਰ ਭਾਜਪਾ ਸਰਕਾਰ ਬਣਨ ਦੇ ਨਾਲ ਹੀ ਦਿੱਲੀ ਵਿੱਚ ਮੁਸਲਿਮ ਇਲਾਕਿਆਂ ਦੇ ਨਾਮ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ। ਭਾਜਪਾ ਦੇ ਕਈ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਆਪਣੇ ਇਲਾਕੇ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ। ਨਜ਼ਫਗੜ੍ਹ ਦੀ ਵਿਧਾਇਕ ਨੀਲਮ ਪਹਿਲਵਾਨ ਵਲੋਂ ਨਜ਼ਫਗੜ੍ਹ ਦਾ ਨਾਮ ਬਦਲ ਕੇ ਨਾਹਰਗੜ੍ਹ, ਆਰਕੇ ਪੁਰਮ ਦੇ ਵਿਧਾਇਕ ਅਨਿਲ ਸ਼ਰਮਾ ਵਲੋਂ ਮੁਹੰਮਦਪੁਰ ਦਾ ਨਾਮ ਬਦਲ ਕੇ ਮਾਧੋਪੁਰਮ ਅਤੇ ਮੁਸਤਫਾਬਾਦ ਤੋਂ ਵਿਧਾਇਕ ਮੋਹਨ ਸਿੰਘ ਬਿਸ਼ਟ ਵਲੋਂ ਮੁਸਤਫਾਬਾਦ ਦਾ ਨਾਮ ਬਦਲ ਕੇ ਸ਼ਿਵ ਵਿਹਾਰ ਕਰਣ ਦੀ ਮੰਗ ਕੀਤੀ ਗਈ ਹੈਂ। ਬੀਜੇਪੀ ਵਿਧਾਇਕ ਆਪਣੇ-ਆਪਣੇ ਇਲਾਕਿਆਂ ਵਿੱਚ ਨਾਮ ਬਦਲ ਦੀ ਮੰਗ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਏਕਤਾ ਦੇ ਸੂਤਰ ਵਿੱਚ ਪ੍ਰੋਣ ਲਈ ਬਹੁਤ ਲੰਮੀ ਵਿਚਾਰ ਚਰਚਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਤਿਆਰ ਕੀਤੀ ਗਈ ਸੀ ਤਾਂ ਕਿ ਸਮੁੱਚੀ ਕੌਮ ਨੂੰ ਸਾਂਝੀ ਅਗਵਾਈ, ਸਾਂਝੇ ਨਿਸ਼ਾਨ ਤੇ ਸਾਂਝੀ ਮਰਿਯਾਦਾ ਰਾਹੀ ਇਕ ਰੱਖਿਆ ਜਾ ਸਕੇ। ਪਰ ਜਿਸ ਤਰ੍ਹਾਂ ਕੱਲ੍ਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਲੋਕ ਦਿੱਲੀ ਵਿੱਚ ਉਸ ਬੰਦੇ ਵੱਲੋਂ ਅਰਦਾਸ ਨਾਲ ਛੇੜ ਛਾੜ ਕੀਤੀ ਗਈ ਜਿਸ ਤੋਂ ਕਦੇ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰ ਲੋਕ ਵਿਚ ਪੰਥ ਵਿਚੋਂ ਛੇਕੇ ਰਾਗੀ ਦਰਸ਼ਨ ਸਿੰਘ ਤੋਂ ਕੀਰਤਨ ਕਰਵਾਉਣ ਤੇ ਉਹਨਾਂ ਦੇ ਨਾਲ ਆਏ ਦਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਅਰਦਾਸ ਤੋੜ ਮਰੋੜ ਕੇ ਪੇਸ਼ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਮਾਮਲੇ ’ਤੇ ਤੁਰੰਤ ਕਾਰਵਾਈ ਕਰਦਿਆਂ ਇਸਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸਨੂੰ ਲੈ ਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ। ਉਹਨਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਆਪ ਤੁਰੰਤ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਦੇ ਇੰਦਰਲੋਕ ਗੁਰਦੁਆਰਾ ਸਾਹਿਬ ਅੰਦਰ ਬੀਤੀ 23 ਫਰਵਰੀ ਨੂੰ ਪ੍ਰੋ ਦਰਸ਼ਨ ਸਿੰਘ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਵਲੋਂ ਪੰਥ ਵਿੱਚੋ ਖਾਰਿਜ ਕੀਤਾ ਹੋਇਆ ਹੈਂ ਦੇ ਕਰਵਾਏ ਗਏ ਕੀਰਤਨ ਪ੍ਰੋਗਰਾਮ ਉਪਰੰਤ ਕੀਤੀ ਗਈ ਅਰਦਾਸ ਅੰਦਰ ਦਵਿੰਦਰ ਸਿੰਘ ਹੈਪੀ ਵਲੋਂ ਛੇੜਖਾਣੀ ਬਾਰੇ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਚੱਢਾ ਨੇ ਕਿਹਾ ਕਿ ਗੁਰੂਘਰ ਅੰਦਰ ਕੀਤੀ ਗਈ ਅਰਦਾਸ ਨਾਲ ਅਸੀਂ ਸਹਿਮਤ ਨਹੀਂ ਹਾਂ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹਾਜਿਰ ਨਾ ਹੋਣ ਕਰਕੇ ਦਵਿੰਦਰ ਸਿੰਘ ਨੇ ਅਰਦਾਸ ਕੀਤੀ ਓਸ ਸਮੇਂ ਅਸੀਂ ਹਾਜਿਰ ਨਹੀਂ ਸੀ ਜ਼ੇਕਰ ਓਥੇ ਹਾਜਿਰ ਹੁੰਦੇ ਤਾਂ ਅਸੀਂ ਜਰੂਰ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਇਸ ਮਾਮਲੇ ਤੇ ਪ੍ਰਤੀਕਰਮ ਦੇਂਦਿਆ ਕਿਹਾ ਕਿ ਵੀਡੀਓਜ਼ ਨੂੰ ਦੇਖ ਕੇ ਕੁੱਝ ਅਜਿਹਾ ਜਾਪਦਾ ਹੈ ਕਿ ਇਹ ਸਭ ਜਾਣਬੁਝ ਕੇ ਕੀਤੀ ਗਈ ਕਾਰਵਾਈ ਹੈਂ ਜਿਸ ਨਾਲ ਪੰਥ ਅੰਦਰ ਭਰਾ ਮਾਰੂ ਜੰਗ ਸ਼ੁਰੂ ਹੋ ਸਕਦੀ ਹੈਂ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਗੁਰੂ, ਇਤਿਹਾਸ ਅਤੇ ਹੁਣ ਅਰਦਾਸ ‘ਤੇ ਹਮਲਾ ਕੀਤਾ ਜਾਣਾ ਛੋਟੀ ਗੱਲ ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਅਜਿਹੇ ਮਸਲਿਆਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਇਸ ਮੰਦਭਾਗੇ ਵਰਤਾਰੇ ਨੂੰ ਠੱਲ੍ਹ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਿੱਖਾਂ ਅਤੇ ਸਿੱਖੀ ‘ਤੇ ਹਮਲੇ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਦੇ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਹੋਰ ਤਾਂ ਹੋਰ ਸਿੱਖਾਂ ਦੇ ਗੌਰਵਮਈ ਇਤਿਹਾਸ ਨਾਲ ਵੀ ਛੇੜਛਾੜ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕੀ ਬੀਤੀ 23 ਫਰਵਰੀ ਨੂੰ ਦਿੱਲੀ ਦੇ ਇੰਦਰਲੋਕ ਗੁਰਦੁਆਰਾ ਸਾਹਿਬ ਵਿਖ਼ੇ ਦਵਿੰਦਰ ਸਿੰਘ ਹੈਪੀ ਜੋ ਕਿ ਪਟੇਲ ਨਗਰ ਰਹਿੰਦਾ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਦੀ ਇੱਕ ਅਦਾਲਤ ਅੰਦਰ ਬੀਤੇ ਦਿਨ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਚੱਲ ਰਹੀ ਕਾਨੂੰਨੀ ਕਾਰਵਾਈ ਵਿੱਚ ਇੱਕ ਸਰਕਾਰੀ ਗਵਾਹ ਦੀ ਗਵਾਹੀ ਦਰਜ ਕੀਤੀ ਗਈ। ਜਿਕਰਯੋਗ ਹੈਂ ਕਿ ਅਦਾਲਤ ਨੇ ਆਖਰੀ ਵਾਰ 12 ਨਵੰਬਰ, 2024 ਨੂੰ ਲਖਵਿੰਦਰ ਕੌਰ ਦਾ ਬਿਆਨ ਦਰਜ ਕੀਤਾ ਸੀ। ਲਖਵਿੰਦਰ ਕੌਰ ਮਰਹੂਮ ਬਾਦਲ ਸਿੰਘ ਦੀ ਵਿਧਵਾ ਹੈ, ਜੋ ਗੁਰਦੁਆਰਾ ਪੁਲ ਬੰਗਸ਼ ਦੇ ਪੀੜਤਾਂ ਵਿੱਚੋਂ ਇੱਕ ਸੀ। ਅਦਾਲਤ ਅੰਦਰ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਫੋਰੈਂਸਿਕ ਮਾਹਰ ਐਸ ਇੰਗਰਸਲ ਦੁਆਰਾ ਦਿੱਤੇ ਗਏ ਸਬੂਤ ਦਰਜ ਕੀਤੇ ਅਤੇ ਦਲੀਲਾਂ ਲਈ 7 ਮਾਰਚ ਦੀ ਤਰੀਕ ਨਿਰਧਾਰਤ ਕੀਤੀ। ਟਾਈਟਲਰ, ਜਿਸਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ…
