Author: फतेह लाइव • एडिटर
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵੱਲੋਂ ਖਿਜ਼ਰ ਹਯਾਤ ਨੂੰ ਸਿੱਖ ਪੰਥ ਦੇ ਧਾਰਮਿਕ ਗੁਟਕਾ ਸਾਹਿਬ ਜੀ ਦੀ ਬੇਅਦਬੀ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਦਾ ਵੀਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਓਸ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ। ਖਿਜ਼ਰ ਹਯਾਤ ਨੇ ਸਤੰਬਰ ਵਿੱਚ ਨਸਲੀ ਤੌਰ ‘ਤੇ ਪਰੇਸ਼ਾਨ ਕਰਨ ਦੇ ਇਰਾਦੇ ਦੇ ਇੱਕ ਮਾਮਲੇ ਵਿੱਚ ਦੋਸ਼ੀ ਮੰਨਿਆ ਅਤੇ ਉਸਨੂੰ ਇਕ ਸਮਾਜ ਵਿਰੁੱਧ ਨਫਰਤ ਫੈਲਾਨ ਲਈ ਸਜ਼ਾ ਸੁਣਾਈ ਗਈ। 21 ਸਾਲਾ ਨੌਜਵਾਨ ਖਿਜ਼ਰ ਹਯਾਤ ਨੇ 27 ਅਗਸਤ ਨੂੰ ਕੈਨਿੰਗ ਵੇਲ ਗੁਰਦੁਆਰੇ ਦੇ ਬਾਹਰ ਜ਼ਮੀਨ ‘ਤੇ ਸਿੱਖਾਂ ਦੇ ਪਵਿੱਤਰ ਗ੍ਰੰਥ ਗੁਟਕਾ ਸਾਹਿਬ ਨੂੰ ਸੁੱਟਦੇ ਹੋਏ ਕਈ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤਾ ਅਤੇ ਨਗਰ ਕੀਰਤਨ ਦੌਰਾਨ ਚੌਰ ਸਾਹਿਬ ਦੀ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬੀਤੇ 2 ਦਸੰਬਰ ਵਾਲੇ ਦਿਨ ਜਥੇਦਾਰ ਸਾਹਿਬਾਨ ਅਕਾਲੀਆਂ ਨੂੰ ਤਨਖਾਹ ਲਗਾਣ ਦੇ ਨਾਲ ਅਜਾਦ ਸਿੱਖ ਰਾਜ ਦਾ ਕੌਮੀ ਨਿਸ਼ਾਨਾ ਸਪੱਸ਼ਟ ਕਰਦੇ ਹੋਏ ਸਮੁੱਚੀ ਕੌਮ ਨੂੰ ਏਕਤਾ ਕਰਨ ਦਾ ਹੁਕਮ ਦਿੰਦੇ ਤਾਂ ਇਹ ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਵਿੱਚ ਦਰਜ ਹੋ ਜਾਂਦਾ। ਬਹੁ ਗਿਣਤੀ ਕੌਮੀ ਭਾਵਨਾਵਾਂ ਇਹ ਹਨ ਕਿ ਬਹੁਤ ਨਰਮ ਫੈਸਲੇ ਕੀਤੇ ਗਏ ਹਨ, ਪਰ ਲੰਬੇ ਅਰਸੇ ਤੋਂ ਅਕਾਲ ਤਖ਼ਤ ਸਾਹਿਬ ਤੋਂ ਆਉਂਦੇ ਰਹੇ ਹੁਕਮਨਾਮੇ ਅਤੇ ਸੰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮਹਿਸੂਸ ਕਰਦੇ ਹਾਂ ਕੇ ਇਨ੍ਹਾ ਫੈਸਲਿਆਂ ਦੇ ਭਵਿੱਖ ਵਿੱਚ ਦੂਰ-ਰਸ ਸਿੱਟੇ ਨਿਕਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਹਰ ਗੁਰਸਿੱਖ ਨੂੰ ਗੁਰੂ ਬਚਨਾਂ ‘ਤੇ ਪੂਰਨ ਭਰੋਸਾ ਹੈ ਕਿ ਗੁਰੂਘਰ ‘ਚ ਚੱਲ ਕੇ ਸ਼ਰਨ ਆਇਆਂ ਨੂੰ ਅਵੱਸ਼ ਮੁਆਫ਼ੀ ਮਿਲਦੀ ਹੈ। ਗੁਰੂ ਪੰਥ ਵੱਲੋਂ ਖ਼ਾਰਜ ਕੀਤਾ ਗਿਆ ਵਿਅਕਤੀ ਕਿਸੇ ਵੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਗੁਰੂ ਪੰਥ ਦੇ ਸਿਧਾਂਤ, ਮਰਯਾਦਾ ਤੇ ਪਰੰਪਰਾ ਨੂੰ ਸਵੀਕਾਰ ਕਰਦਿਆਂ ਆਪਣਾ ਰੋਮ ਰੋਮ ਗੁਰੂ ਪੰਥ ਨੂੰ ਸਮਰਪਿਤ ਕਰਦਾ ਹੈ ਤਾਂ ਉਸ ਦੇ ਔਗੁਣਾਂ ਨੂੰ ਦੂਰ ਕਰਦਿਆਂ ਪੰਥਕ ਪਰਿਵਾਰ ਦਾ ਮੁੜ ਹਿੱਸਾ ਬਣਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਪ੍ਰਦਾਨ ਕੀਤਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਨੇ ਇਕ ਬਿੱਲ ਪੇਸ਼ ਕੀਤਾ ਹੈ ਜਿਸ ਨਾਲ ਉਸ ਨੂੰ ਉਮੀਦ ਹੈ ਕਿ ਯੂਕੇ ਵਿਚ ਸਿੱਖਾਂ ਅਤੇ ਯਹੂਦੀਆਂ ਵਿਰੁੱਧ ਦਹਾਕਿਆਂ ਤੋਂ ਚੱਲ ਰਹੇ ਵਿਤਕਰੇ ਨੂੰ ਖਤਮ ਕੀਤਾ ਜਾਵੇਗਾ। ਬਰਮਿੰਘਮ ਐਜਬੈਸਟਨ ਲਈ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ 10 ਮਿੰਟ ਦੇ ਸਮੇਂ ਅੰਦਰ ਆਪਣਾ ਬਿੱਲ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤਾ, ਜਿਸਦਾ ਉਦੇਸ਼ ਅਧਿਕਾਰੀਆਂ ਨੂੰ ਯਹੂਦੀਆਂ ਅਤੇ ਸਿੱਖਾਂ ਨੂੰ ਨਾ ਸਿਰਫ਼ ਧਾਰਮਿਕ ਸਮੂਹਾਂ ਵਜੋਂ ਮਾਨਤਾ ਦੇਣ ਲਈ ਮਜਬੂਰ ਕਰਨਾ ਸੀ। ਯਹੂਦੀ ਅਤੇ ਸਿੱਖ ਯੂਕੇ ਵਿੱਚ ਨਫ਼ਰਤੀ ਅਪਰਾਧਾਂ ਦਾ ਅਨੁਭਵ ਕਰਨ ਵਾਲੇ ਚੋਟੀ ਦੇ ਤਿੰਨ ਨਸਲੀ ਸਮੂਹਾਂ ਵਿੱਚੋਂ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਵਰਲਡ ਸਿੱਖ ਚੈਂਬਰ ਆਫ਼ ਕਾਮਰਸ (ਡਬਲਯੂਐਸਸੀਸੀ), ਨੇ ਐਮਐਸ ਟਾਕਸ ਦੇ ਸਹਿਯੋਗ ਨਾਲ, ਵੱਕਾਰੀ ਬੇਲਾ ਮੋਂਡੇ ਵਿਖੇ ਗਲੋਬਲ ਸਿੱਖ ਲੇਖਕ ਅਤੇ ਵਪਾਰ ਪੁਰਸਕਾਰ (ਜੀਐਸਏਬੀਏ) ਦੇ ਦੂਜੇ ਸੀਜ਼ਨ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ। ਇਸ ਮਹੱਤਵਪੂਰਨ ਸਮਾਗਮ ਨੇ ਸਿੱਖ ਉੱਦਮੀਆਂ, ਪੇਸ਼ੇਵਰਾਂ ਅਤੇ ਲੇਖਕਾਂ ਦੇ ਬੇਮਿਸਾਲ ਯੋਗਦਾਨ ਨੂੰ ਮਾਨਤਾ ਦਿੱਤੀ ਅਤੇ ਮਨਾਈ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕੀਤਾ ਹੈ, ਸਿੱਖ ਕਮਿਊਨਿਟੀ ਨੂੰ ਉੱਚਾ ਚੁੱਕਣ ਅਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਰੋਲ ਅਦਾ ਕੀਤਾ ਹੈ। ਇਸ ਸਮਾਗਮ ਵਿੱਚ ਬੋਲਦਿਆਂ ਡਬਲਯੂਐਸਸੀਸੀ ਗਲੋਬਲ ਦੇ ਚੇਅਰਮੈਨ ਡਾ. ਪਰਮੀਤ ਸਿੰਘ ਚੱਢਾ ਨੇ ਟਿੱਪਣੀ ਕੀਤੀ, “ਇਹ ਪੁਰਸਕਾਰ ਸਮਾਰੋਹ ਕੇਵਲ ਪ੍ਰਾਪਤੀਆਂ ਦਾ ਜਸ਼ਨ ਹੀ ਨਹੀਂ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਸਮੇਤ ਕਮੇਟੀ ਦੇ ਮੈਂਬਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਾਂ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮਾਮਲੇ ਵਿੱਚ ਧਾਰਮਿਕ ਸਜ਼ਾ ਸੁਣਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਸਾਥ ਹੀ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋਂ ਮੰਜੀਤ ਸਿੰਘ ਜੀਕੇ ਉੱਤੇ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਿਆਹੀਆ ਕਰਾਰ ਦੇਣ ਦੇ ਫ਼ੈਸਲੇ ਦੇ ਮੱਦੇਨਜ਼ਰ ਉਨ੍ਹਾਂ ਦੇ ਅਸਤੀਫ਼ੇ ਦੀ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬੀਤੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇੱਕਤਰਤਾ ਵਿੱਚ ਗੁਰੂ ਰੂਪ ਸੰਗਤ ਸਾਹਮਣੇ ਕੌਮ ਦੇ ਆਗੂਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਆਪਣੀ ਸਿਆਸੀ ਜਿੰਮੇਵਾਰੀ ਵਿੱਚ ਪੰਥ ਨੂੰ ਅਣਗੌਲਿਆ ਕਰਨ ਲਈ ਸਮੂਹ ਸੰਗਤ ਸਾਹਮਣੇ ਜਵਾਬਦੇਹ ਹੋਣਾ ਪਿਆ। ਇਸ ਤੋਂ ਬਾਅਦ ਤਖ਼ਤ ਸਾਹਿਬ ਤੇ ਨਿਮਾਣੇ ਬਣਕੇ ਆਏ ਸਿੱਖ ‘ਤੇ ਕੀ ਕਾਰਵਾਈ ਹੁੰਦੀ ਹੈ ਅਤੇ ਸੇਵਾ ਤਨਖਾਹ ਦੀ ਤਰਤੀਬ ਸਿੱਖ ਰਹਿਤ ਮਰਿਆਦਾ ਅਨੁਸਾਰ ਕੀਤੀ ਗਈ। ਇਹ ਵਿਧਾਨ ਗੁਰੂ ਦੀ ਸ਼ਰਨ ਵਿੱਚ ਆਏ ਸਿੱਖ ਨੂੰ ਆਪਣੇ ਕਿਰਦਾਰ ਅਤੇ ਕੌਮ ਪ੍ਰਤੀ ਮੁੜ ਜਵਾਬਦੇਹ ਬਣਾਉਣ ਦਾ ਵਿਧਾਨ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ…
ਪਾਣੀਆਂ ਨੂੰ ਗੰਦਲਾ ਕਰਨ ਵਾਲੇ ਕਾਰਖਾਨਿਆਂ ਦੇ ਹੱਕ ਵਿੱਚ ਖੜੀ ਝਾੜੂ ਸਰਕਾਰ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪੰਜਾਬ ਦੇ ਦਰਿਆਵਾਂ ਵਿੱਚ ਫੈਕਟਰੀਆਂ ਤੇ ਕਾਰਖਾਨਿਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੈਮੀਕਲ ਪਾਇਆ ਜਾ ਰਿਹਾ ਹੈ ਇਸ ਕਰਕੇ ਪੰਜਾਬ ਦਾ ਪਾਣੀ ਲਗਾਤਾਰ ਦੂਸਤ ਹੋ ਰਿਹਾ ਹੈ ਤੇ ਲੋਕਾਂ ਨੂੰ ਅਨੇਕਾਂ ਖਤਰਨਾਕ ਬਿਮਾਰੀਆਂ ਲੱਗ ਚੁੱਕੀਆਂ ਹਨ। ਅਜੇ ਗੰਭੀਰ ਮਸਲਿਆਂ ਤੇ ਕਿਸੇ ਵੀ ਸਰਕਾਰ ਜਾਂ ਸਿਆਸੀ ਪਾਰਟੀਆਂ ਨੇ ਕਦੇ ਕੋਈ ਸਟੈਂਡ ਨਹੀਂ ਲਿਆ ਪਰ ਇਹ ਮਸਲਾ ਆਮ ਲੋਕਾਂ ਵਿੱਚ ਕਾਫੀ ਵਾਰ ਚਰਚਾ ਵਿੱਚ ਆਇਆ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬੁੱਢੇ ਨਾਲੇ ਦੇ ਹੱਲ ਲਈ ਡੱਕਾ ਨਹੀਂ ਤੋੜਿਆ ਤੇ ਲਗਾਤਾਰ ਕਾਰਖਾਨੇ ਤੇ ਫੈਕਟਰੀਆਂ…
ਦੋਸ਼ੀ ਸੁਖਬੀਰ ਬਾਦਲ ਸਮੇਤ ਸਮੂਹ ਲੀਡਰਸ਼ਿਪ ਨੂੰ ਜਨਤਕ ਅਤੇ ਸਿਆਸੀ ਜੀਵਨ ਤੋਂ ਸਥਾਈ ਤੌਰ ‘ਤੇ ਹਟਾਉਣ ਦੀ ਅਪੀਲ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਿੱਖ ਫੈਡਰੇਸ਼ਨ (ਯੂ.ਕੇ.) ਦੀ ਲੀਡਰਸ਼ਿਪ ਨੇ ਇਸ ਦੇ ਰਣਨੀਤੀ ਬੋਰਡ ਅਤੇ ਕੌਮੀ ਕਾਰਜਕਾਰਨੀ ਟੀਮ ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਹਾਲ ਹੀ ਵਿੱਚ ਕੀਤੇ ਜਨਤਕ ਐਲਾਨਾਂ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਉਹਨਾਂ ਨੇ ਉਸ ਇਤਿਹਾਸਕ ਪਲ ਦੀ ਸ਼ਲਾਘਾ ਕੀਤੀ ਜਦੋਂ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੀ ਲੀਡਰਸ਼ਿਪ ਨੂੰ ਉਹਨਾਂ ਦੀਆਂ ਗਲਤੀਆਂ ਲਈ ਜਨਤਕ ਤੌਰ ‘ਤੇ ਜਵਾਬਦੇਹ ਠਹਿਰਾਇਆ ਗਿਆ ਸੀ, ਜਿਸ ਨੂੰ ਉਹ ਅਕਾਲ ਤਖ਼ਤ ਦੀ ਪ੍ਰਭੂਸੱਤਾ ਨੂੰ ਬਹਾਲ ਕਰਨ…
