ਪਾਣੀਆਂ ਨੂੰ ਗੰਦਲਾ ਕਰਨ ਵਾਲੇ ਕਾਰਖਾਨਿਆਂ ਦੇ ਹੱਕ ਵਿੱਚ ਖੜੀ ਝਾੜੂ ਸਰਕਾਰ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪੰਜਾਬ ਦੇ ਦਰਿਆਵਾਂ ਵਿੱਚ ਫੈਕਟਰੀਆਂ ਤੇ ਕਾਰਖਾਨਿਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੈਮੀਕਲ ਪਾਇਆ ਜਾ ਰਿਹਾ ਹੈ ਇਸ ਕਰਕੇ ਪੰਜਾਬ ਦਾ ਪਾਣੀ ਲਗਾਤਾਰ ਦੂਸਤ ਹੋ ਰਿਹਾ ਹੈ ਤੇ ਲੋਕਾਂ ਨੂੰ ਅਨੇਕਾਂ ਖਤਰਨਾਕ ਬਿਮਾਰੀਆਂ ਲੱਗ ਚੁੱਕੀਆਂ ਹਨ। ਅਜੇ ਗੰਭੀਰ ਮਸਲਿਆਂ ਤੇ ਕਿਸੇ ਵੀ ਸਰਕਾਰ ਜਾਂ ਸਿਆਸੀ ਪਾਰਟੀਆਂ ਨੇ ਕਦੇ ਕੋਈ ਸਟੈਂਡ ਨਹੀਂ ਲਿਆ ਪਰ ਇਹ ਮਸਲਾ ਆਮ ਲੋਕਾਂ ਵਿੱਚ ਕਾਫੀ ਵਾਰ ਚਰਚਾ ਵਿੱਚ ਆਇਆ ਹੈ।
ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬੁੱਢੇ ਨਾਲੇ ਦੇ ਹੱਲ ਲਈ ਡੱਕਾ ਨਹੀਂ ਤੋੜਿਆ ਤੇ ਲਗਾਤਾਰ ਕਾਰਖਾਨੇ ਤੇ ਫੈਕਟਰੀਆਂ ਵਾਲੇ ਆਪਣੇ ਉਦਯੋਗਾਂ ਦਾ ਗੰਦਾ ਕੈਮੀਕਲ ਪਾ ਕੇ ਪਾਣੀ ਨੂੰ ਗੰਧਲਾ ਕਰ ਰਹੇ ਹਨ ਪਰ ਹੁਣ ਪਿਛਲੇ ਕਾਫੀ ਸਮੇਂ ਤੋਂ ਲਖਵੀਰ ਸਿੰਘ ਸਿੰਘ ਲੱਖਾ ਸਧਾਣਾ ਤੇ ਹੋਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬੁੱਢਾ ਨਾਲੇ ਤੇ ਬੰਨ ਮਾਰਨ ਦੇ ਲਈ ਲੁਧਿਆਣੇ ਵਿਖੇ 3 ਦਸੰਬਰ ਵੱਡਾ ਇਕੱਠ ਰੱਖਿਆ ਸੀ,ਜਿਸ ਵਿੱਚ ਦਲ ਖਾਲਸਾ ਤੇ ਹੋਰ ਕਈ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਪਹੁੰਚਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਜਿੱਥੇ ਕਈ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਤੇ ਉੱਥੇ ਹੀ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਘਰ ਵਿਖੇ ਨਜ਼ਰਬੰਦ ਕਰ ਲਿਆ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੇ ਘਰ ਨੂੰ ਘੇਰਾ ਪਾਈ ਰੱਖਿਆ।
ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਨਜ਼ਰਬੰਦ ਕਰਨ ਦੇ ਮਾਮਲੇ ਵਿੱਚ ਦਲ ਖਾਲਸਾ ਦੇ ਆਗੂਆਂ ਭਾਈ ਗੁਰਵਿੰਦਰ ਸਿੰਘ ਬਠਿੰਡਾ, ਬਲਜਿੰਦਰ ਸਿੰਘ ਕੋਟਭਾਰਾ, ਭਾਈ ਰਾਮ ਸਿੰਘ, ਜੀਵਨ ਸਿੰਘ ਗਿੱਲ ਕਲਾਂ,ਸਿੱਖ ਆਗੂ ਸੁਰਿੰਦਰ ਸਿੰਘ ਨਥਾਣਾ,ਗ੍ਰੰਥੀ ਸਭਾ ਦੇ ਨੁਮਾਇਦੇ ਭਾਈ ਭਗਵਾਨ ਸਿੰਘ,ਜੀਤ ਸਿੰਘ, ਤੇਜਾ, ਬਾਬਾ ਬਲਵਿੰਦਰ ਸਿੰਘ ਨਿਹੰਗ,ਹਰਪਿੰਦਰ ਸਿੰਘ ਆਗੂਆਂ ਨੇ ਝਾੜੂ ਸਰਕਾਰ ਦੀ ਸਖ਼ਤ ਨਿੰਦਾ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਝਾੜੂ ਸਰਕਾਰ ਕਾਰਖਾਨਿਆਂ ਤੇ ਫੈਕਟਰੀਆਂ ਵਾਲੇ ਤੋਂ ਮੋਟਾ ਫੰਡ ਲੈ ਕੇ ਦਰਿਆਵਾਂ ਦੇ ਵਿੱਚ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਗੰਦੇ ਪਾਣੀ ਦੇ ਪੈਸੇ ਜਿੱਥੇ ਸਤਲੁਜ ਦੇ ਪਵਿੱਤਰ ਪਾਣੀ ਪਲੀਤ ਹੋ ਰਿਹਾ ਹੈ, ਉੱਤੇ ਹੀ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ, ਜਿਸ ਦੀ ਸਿਧੇ ਤੌਰ ਤੇ ਸਰਕਾਰ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਕੋਈ ਵੀ ਕਿਸੇ ਵੀ ਰਾਜ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਨਾ ਕਰੇ ਇਸ ਦੀ ਜਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਹਨਾਂ ਕਾਰਖਾਨਿਆਂ ਤੇ ਫੈਕਟਰੀਆਂ ਵਾਲਿਆਂ ਦੀ ਪਿੱਠ ਥਾਪੜੀ ਤੇ ਇਹਨਾਂ ਤੋਂ ਮੋਟਾ ਫੰਡ ਲੈ ਕੇ ਆਪਣੇ ਘਰ ਭਰੇ।