(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


























ਕੈਨੇਡੀਅਨ ਜੱਥੇਬੰਦੀ ਰਿਵਰ ਫਾਈਵ ਈਵੈਂਟ ਵੱਲੋਂ 13 ਅਪ੍ਰੈਲ ਐਤਵਾਰ ਨੂੰ ਵਿਸਾਖੀ ਦੇ ਪੁਰਬ ਤੇ ਇਕ ਵਿਸ਼ੇਸ਼ ਰੰਗਾਂਰੰਗ ਪ੍ਰੋਗਰਾਮ ਓਲੀਮਿਆ ਹਾਲ 3855 B ਬੋਲ ਸੈਂਟ ਜੀਨ ਡਾਲਰਡ ਦਾਸ ਓਰਮੇਔਜ਼ ਵਿਖੇ ਵੱਡੇ ਪੈਮਾਨੇ ਤੇ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਰਿੰਦਰ ਸਿੰਘ ਔਜਲਾ , ਬਲਕਾਰ ਸਿੰਘ, ਸ਼ਰਨਪ੍ਰੀਤ ਸਿੰਘ, ਹਰਮਨਜੋਤ ਸਿੰਘ ਨੇ ਦੱਸਿਆ ਕਿ ਅਸੀਂ ਮੌਂਟਰੀਆਲ ਵਿਚ ਪਹਿਲੀ ਵਾਰ ਵਿਸਾਖੀ ਮੇਲਾ ਕਰਵਾਉਣ ਜਾ ਰਹੇ ਹਾਂ।
ਇਸ ਲਈ ਸਾਡਾ ਮਕਸਦ ਇਹ ਹੈ ਕਿ ਵਿਦੇਸ਼ ਰਹਿੰਦਾ ਪੰਜਾਬੀ ਸਿੱਖ ਭਾਈਚਾਰਾ ਪੰਜਾਬੀ ਕਲਚਰ ਨਾਲ ਜੁੜੇ ਰਹਿਣ। ਉਨ੍ਹਾਂ ਦਸਿਆ ਕਿ ਪੰਜਾਬ ਵਿੱਚ ਤਾਂ ਬਹੁਤ ਮੇਲੇ ਹੁੰਦੇ ਹਨ ਪਰ ਕੈਨੇਡਾ ਵਿੱਚ ਸਭ ਲੋਕ ਆਪਣੇ ਕੰਮਾਂ ਕਾਰਾਂ ਵਿੱਚ ਮਸ਼ਰੂਫ ਰਹਿੰਦੇ ਹਨ। ਸਾਡਾ ਇਕ ਮਕਸਦ ਬੱਚਿਆਂ ਨੂੰ ਵੀ ਆਪਣੇ ਕਲਚਰ ਨਾਲ ਜੋੜਨਾ ਅਤੇ ਵਿਸਾਖੀ ਦੇ ਤਿਉਹਾਰ ਦਾ ਕੀ ਮਹੱਤਵ ਹੈ ਇਸ ਬਾਰੇ ਜਾਣਕਾਰੀ ਇਸ ਮੇਲੇ ਰਾਹੀਂ ਉਨ੍ਹਾਂ ਨੂੰ ਦਿੱਤੀ ਜਾਵੇਗੀ।
ਇਸ ਮੇਲੇ ਵਿੱਚ ਸੋਲੋ ਗਰੁੱਪ ਡਾਂਸ ਪਰਫੋਰਮਸ, ਸੋਲੋ ਸਿੰਗਿੰਗ ਪ੍ਰਫੋਰਮਸ, ਵਿਸਾਖੀ ਸਪੈਸ਼ਲ ਪਲੇ ਗਰੁੱਪ ਭੰਗੜਾ, ਗਿੱਦਾ ਅਤੇ ਇਤਿਹਾਸਿਕ ਪੰਜਾਬੀ ਕਲਚਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਈਵੈਂਟ ਦੇ ਸੰਚਾਲਕਾਂ ਨੇ ਦੱਸਿਆ ਕਿ ਮੇਲੇ ਵਿੱਚ ਪੁੱਜਣ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ।