ਅਣਪਛਾਤੀ ਲਾਸ਼ਾਂ ਬਣਾਉਣ ਵਾਲੇ ਬੇਅੰਤ ਸਿੰਘ ਦੇ ਪੋਤਰੇ ਬਿੱਟੂ ਨੂੰ ਤਿੰਨ ਵਾਰ ਐੱਮ.ਪੀ. ਚੁਣਿਆ ਜਾ ਸਕਦਾ ਹੈ ਤਾਂ ਪੰਥਕ ਉੰਮੀਦੁਆਰਾ ਨੂੰ ਕਿਉਂ ਨਹੀਂ ਜਿਤਾਇਆ ਜਾ ਸਕਦਾ: ਈਮਾਨ ਸਿੰਘ ਖਾਰਾ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖ ਪੰਥ ਨਾਲ ਕੀਤੇ ਵਿਸਾਹਘਾਤ ਮਗਰੋਂ ਲਗਾਏ ਗਏ ਧਰਨ ਯੁੱਧ ਮੋਰਚਾ ਉਪਰੰਤ 1982-94 ਦੌਰਾਨ ਕੀਤੀ ਗਈ ਸਿੱਖ ਨਸਲਕੁਸ਼ੀ ਉਪਰੰਤ 30-40 ਸਾਲ ਬੀਤ ਜਾਣ ਬਾਅਦ ਵੀ ਪੀੜਿਤ ਸਿੱਖ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਣਾ, ਸਿੱਖ ਨੌਜਵਾਨਾਂ ਨੂੰ ਸਮੇਂ ਸਮੇਂ ਨਵੀਂ ਲੀਡਰਸ਼ਿਪ ਚੁਣਨ ਨੂੰ ਮਜ਼ਬੂਰ ਕਰਦਾ ਰਹਿੰਦਾ ਹੈ। ਅੱਜ ਦੇ ਯੁੱਗ ’ਚ ਸਾਡੀਆਂ ਵੋਟਾਂ ਬੁਲਟ ਨਾਲੋਂ ਵੱਧ ਤਾਕਤਵਰ ਸਿੱਧ ਹੋ ਸਕਦੀ ਹੈ ਪਰ ਜੇ ਇਸ ਦੀ ਵਰਤੋਂ ਸੂਝਬੂਝ ਨਾਲ ਕੀਤੀ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਐਨ ਐਸ ਏ ਅੱਧੀਨ ਦਿਬਰੂਗੜ੍ਹ ਜੇਲ੍ਹ ਅੰਦਰ ਬੰਦ, ਭਾਈ ਸਰਬਜੀਤ ਸਿੰਘ ਮਲੋਆ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ, ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਸਪੁੱਤਰ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਅਤੇ ਕੁਝ ਹੋਰ ਪੰਥਕ ਸਿੱਖਾਂ ਵਲੋਂ ਚੋਣਾਂ ਵਿਚ ਕਿਸਮਤ ਅਜਮਾਨ ਕਰਕੇ ਪੰਜਾਬ ਅੰਦਰ ਇਸ ਸਮੇਂ ਪੰਥਕ ਜਜ਼ਬਾ ਫਿਰ ਉਭਾਰ ’ਚ ਆਇਆ ਹੋਇਆ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਫ਼ਰਤ ਭਰੀ ਅਤੇ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰ ਰਿਹਾ ਹੈ ਅਤੇ ਓਸ ਵਲੋਂ ਕਿਸਾਨਾਂ ਘੱਟ ਗਿਣਤੀਆਂ ਨਾਲ ਕੀਤੇ ਗਏ ਕੁਕਰਮ ਉਸ ਨੂੰ ਮੁੜ ਸਤਾ ’ਚ ਆਉਣ ਤੋਂ ਰੋਕਣ ਲਈ ਭਾਜਪਾ ਨੂੰ ਇੱਕ ਵੀ ਗੈਰਤਵੰਦ ਪੰਜਾਬੀ ਦੀ ਵੋਟ ਨਹੀਂ ਪੈਣੀ ਚਾਹੀਦੀ।

ਜੇ ਝੂਠੇ ਮੁਕਾਬਲਿਆਂ ’ਚ ਸਿੱਖ ਨੌਜਵਾਨਾਂ ਨੂੰ ਮਾਰ ਕੇ ਅਣਪਛਾਤੀਆਂ ਲਾਸ਼ਾਂ ਬਣਾਉਣ ਅਤੇ ਇਨ੍ਹਾਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਅਣਪਛਾਤੀ ਲਾਸ਼ ਬਣਾਉਣ ਵਾਲੇ ਬੇਅੰਤ ਸਿੰਘ ਦੇ ਪੋਤਰੇ ਬਿੱਟੂ ਨੂੰ ਤਿੰਨ ਵਾਰ ਐੱਮ.ਪੀ. ਚੁਣਿਆ ਜਾ ਸਕਦਾ ਹੈ ਤਾਂ ਪੰਥਕ ਉੰਮੀਦੁਆਰਾ ਨੂੰ ਕਿਉਂ ਨਹੀਂ ਜਿਤਾਇਆ ਜਾ ਸਕਦਾ..? ਪੰਥਕ ਵਕੀਲ ਸਰਦਾਰ ਹਰਪਾਲ ਸਿੰਘ ਖਾਰਾ ਅਤੇ ਉਨ੍ਹਾਂ ਦੇ ਸਪੁੱਤਰ ਸਰਦਾਰ ਈਮਾਨ ਸਿੰਘ ਖਾਰਾ ਜੋ ਕਿ ਪਿਛਲੇ ਸਮੇਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪੰਥਕ ਉਮੀਦੁਆਰਾ ਨੂੰ ਜਿਤਾਉਣ ਲਈ ਵੱਡੀ ਮਿਹਨਤ ਕਰ ਰਹੇ ਹਨ ਨੇ ਕਿਹਾ ਕਿ ਸਾਨੂੰ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾ ਵਿਚ ਇਨ੍ਹਾਂ ਦੇ ਹਕ਼ ਵਿਚ ਪ੍ਰਚਾਰ ਕਰਦਿਆਂ ਸੰਗਤਾਂ ਵਲੋਂ ਸਾਨੂੰ ਇਨ੍ਹਾਂ ਦੇ ਹਕ਼ ਵਿਚ ਵੋਟਾਂ ਭੁਗਤਾਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ । ਖਡੂਰ ਸਾਹਿਬ ਵਿਚ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ ਆਂਧੀ ਚਲ ਰਹੀ ਹੈ ਲੋਕ ਆਪ ਮੁਹਾਰੇ ਉਨ੍ਹਾਂ ਦੇ ਹਕ਼ ਵਿਚ ਪ੍ਰਚਾਰ ਮੁਹਿੰਮ ਨਾਲ ਜੁੜ ਰਹੇ ਹਨ ਇਸ ਲਈ ਸਾਨੂੰ ਭਰੋਸਾ ਹੈ ਕਿ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਵਿਚ ਪੰਥ ਨਵਾਂ ਇਤਿਹਾਸ ਸਿਰਜੇਗਾ ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version