(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਚ ਬੀਤੀ 10 ਜੂਨ ਤੋਂ ਲਗਾਤਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਪਹਿਲੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਚੱਲ ਰਹੇ ਹਨ । ਇਨ੍ਹਾਂ ਸਮਾਗਮ ਵਿੱਚ ਕਵੀਸ਼ਰੀ ਤੇ ਢਾਡੀ ਦਰਬਾਰ, ਕਥਾ ਦਰਬਾਰ ਅਤੇ ਆਤਮਰਸ ਕੀਰਤਨ ਦਰਬਾਰ ਸਜ ਰਹੇ ਹਨ। ਗੁਰਮਤਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਹਰਚਰਨ ਸਿੰਘ ਖਾਲਸਾ ਦੇ ਰਾਗੀ ਜਥਿਆਂ ਨੇ ਪਾਵਨ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਸੰਗਤਾਂ ਦੇ ਭਰਵੇਂ ਇਕੱਠ ਅੰਦਰ ਭਾਈ ਹਰਦੀਪ ਸਿੰਘ ਦੇ ਪਿਤਾ ਜੀ ਨੂੰ ਗੁਰਦੁਆਰਾ ਕਮੇਟੀ ਵੱਲੋ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਭਾਈ ਤਰਲੋਚਨ ਸਿੰਘ ਸਪੁੱਤਰ ਸ਼ਹੀਦ ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ, ਸ਼ਹੀਦ ਭਾਈ ਦਿਲਾਵਰ ਸਿੰਘ ਦੇ ਮਾਤਾ ਜੀ, ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਦੇ ਭਰਾਤਾ ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਤਨਾਮ ਸਿੰਘ ਤੁੜ ਦੇ ਭਾਈ ਸਰੂਪ ਸਿੰਘ ਤੁੜ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਭਾਈ ਮਨਬੀਰ ਸਿੰਘ ਅਤੇ ਭਾਈ ਕਮਲਜੀਤ ਸਿੰਘ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ।
ਭਾਈ ਨਰਿੰਦਰ ਸਿੰਘ ਖਾਲਸਾ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਸ਼ਰਦਾ ਦੇ ਫੁੱਲ ਭੇਂਟ ਕਰਨ ਵਾਲੀਆਂ ਸ਼ਖਸ਼ੀਅਤਾਂ ਵਿੱਚ ਭਾਈ ਤਰਲੋਚਨ ਸਿੰਘ ਭਿੰਡਰਾਂਵਾਲੇ, ਐਸ ਐਫ ਜੇ ਦੇ ਵਕੀਲ ਅਤੇ ਟੋਪ ਸਿੱਖ ਐਕਟੀਵੈਸਟ ਜਤਿੰਦਰ ਸਿੰਘ ਗਰੇਵਾਲ, ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਬੀਸੀ ਯੁਨਾਇਟਡ ਪਾਰਟੀ ਦੇ ਚੀਫ ਅਤੇ ਆਪਜੀਸ਼ਨ ਲੀਡਰ ਕੈਵਿਨ ਫਾਲਕਨ, ਬੀਸੀ ਗੁ. ਕੌਂਸਲ ਦੇ ਬੁਲਾਰੇ ਭਾਈ ਮਨਿੰਦਰ ਸਿੰਘ, ਭਾਈ ਕਰਮਜੀਤ ਸਿੰਘ ਸੁਨਾਮ, ਡਾ. ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ, ਡਾ ਬਖਸ਼ੀਸ਼ ਸਿੰਘ ਕੌਂਸਲ ਆਫ਼ ਖਾਲਿਸਤਾਨ ਇਕਤਦਾਰ ਚੀਮਾ ਯੂਕੇ ਭਾਈ ਦੁਪਿੰਦਰ ਸਿੰਘ ਪੋਲਿਟਿਕਸ ਪੰਜਾਬ, ਗੁਰਪ੍ਰੀਤ ਸਿੰਘ ਯੂਕੇ ਅਵਤਾਰ ਸਿੰਘ ਪੰਨੂ ਬਿਕਰਮ ਸਿੰਘ ਐਸ ਐਫ ਜੇ, ਜਥੇਦਾਰ ਸੰਤੋਖ ਸਿੰਘ ਖੇਲਾ ਹਰਪਾਲ ਸਿੰਘ ਅਮਰੀਕਾ ਤੋਂ ਇਲਾਵਾ ਗੁਰਦੁਆਰਾ ਕਮੇਟੀਆਂ ਤੋਂ ਇਲਾਵਾ ਪੰਥਕ ਜਥੇਬੰਦੀਆਂ ਅਤੇ ਪੁੱਜੀਆਂ ਹੋਈਆਂ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਨਿੱਝਰ ਪਰਿਵਾਰ ਨਾਲ ਹਰ ਤਰਾਂ ਦੇ ਸਹਿਯੋਗ ਦਾ ਸੰਕਲਪ ਲਿਆ ਗਿਆ।