(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਭਾਜਪਾ ਆਗੂ ਅਮਰਦੀਪ ਸਿੰਘ ਬੋਨੀ ਅਜਨਾਲਾ ਨੇ ਜੋ ਬੀਜੇਪੀ ਦੀ ਇਕ ਰੈਲੀ ਵਿਚ ਸ੍ਰੀ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਦੀਪ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਬਿਆਨ ਦਿੱਤਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਅਸੀਂ ਤਾਂ ਬਹੁਤ ਪਹਿਲਾਂ ਤੋਂ ਮਹਿਸੂਸ ਕਰ ਰਹੇ ਹਾਂ ਕਿ ਜਿਹੜਾ ਵੀ ਆਗੂ ਭਾਜਪਾ ‘ਚ ਜਾਂਦਾ ਹੈ । ਉਹ ਆਪਣੇ ਧਰਮ ਤੇ ਫ਼ਲਸਫ਼ੇ ਤੋਂ ਦੂਰ ਹੁੰਦਾ ਜਾਂਦਾ ਹੈ । ਠੀਕ ਏਸੇ ਤਰ੍ਹਾਂ ਹੁਣ ਬੋਨੀ ਅਜਨਾਲੇ ਨੇ ਵੀ ਧਰਮ ਛੱਡ ਦਿੱਤਾ ਹੈ ।
ਸਾਨੂੰ ਬਾਣੀ ਉਪਦੇਸ਼ ਕਰਦੀ ਹੈ ਕਿ
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥
ਇਹ ਸਾਰੇ ਉਸੇ ਤਰਾਂ ਦਾਗ਼ੀ ਹੋ ਰਹੇ ਹਨ। ਇਸਨੇ ਜਿਹੜਾ ਵੋਟਾਂ ਖਾਤਰ ਜੋ ਬਿਆਨ ਦਿੱਤਾ ਹੈ ਕਿ ਸਿੱਖੀ ਛੋਟੀ ਹੈ ਤੇ ਇਸਾਈਅਤ ਵੱਡੀ ਹੈ । ਇਹ ਬਹੁਤ ਮੰਦਭਾਗਾ ਹੈ ਤੇ ਇੱਕ ਸਿੱਖ ਦਿਸਦੇ ਬੰਦੇ ਲਈ ਗੁਨਾਹ ਬਰਾਬਰ ਹੈ । ਕੋਈ ਵੀ ਧਰਮ ਅਬਾਦੀ ਦੇ ਹਿਸਾਬ ਨਾਲ ਜਾਂ ਨਵੇਂ ਪੁਰਾਣੇ ਦੇ ਹਿਸਾਬ ਨਾਲ ਛੋਟਾ ਵੱਡਾ ਨਹੀਂ ਹੁੰਦਾ । ਹਰ ਧਰਮ ਦੀ ਆਪਣੀ ਹੀ ਪਛਾਣ ਅਤੇ ਫ਼ਲਸਫ਼ਾ ਹੈ।

ਬੋਨੀ ਅਜਨਾਲੇ ਨੇ ਅਜਿਹਾ ਬਿਆਨ ਦੇ ਕੇ ਆਪਣੇ ਅੰਦਰਲੀ ਮਾਨਸਿਕਤਾ ਜ਼ਾਹਰ ਕਰ ਦਿੱਤੀ ਹੈ ਕਿ ਹੁਣ ਤੱਕ ਸਿੱਖੀ ਦੇ ਭੇਸ ਵਿੱਚ ਸਿਰਫ ਸਿਆਸੀ ਲਾਹੇ ਲਈ ਹੀ ਵਿਚਰ ਰਿਹਾ ਸੀ। ਜਿਕਰਯੋਗ ਹੈ ਕਿ ਬੋਨੀ ਅਜਨਾਲਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਦੇ ਪੁੱਤਰ ਹਨ। ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਰਹਿ ਚੁੱਕੇ ਹਨ ਤੇ ਉਨ੍ਹਾਂ ਨੇ ਹਾਲ ਹੀ ਵਿੱਚ ਅਕਾਲੀ ਦਲ ਛੱਡ ਦਿੱਤਾ ਸੀ।

Share.
© 2026 (ਫਤਿਹ ਲਾਈਵ) FatehLive.com. Designed by Forever Infotech.
Exit mobile version