ਰੋਸ ਪ੍ਰਦਰਸ਼ਨ ਕਰਕੇ ਗੁਰੂਘਰ ਪਹੁੰਚੇ ਸਿੰਘਾਂ ਤੇ ਅਣਪਛਾਤੇ ਹਮਲਾਵਰਾਂ ਵਲੋਂ ਹਮਲਾ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਕੈਨੇਡੀਅਨ ਸਿੱਖਾਂ ਵਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ 30 ਵੀਂ ਬਰਸੀ ਮੌਕੇ ਭਾਰਤੀ ਐੱਬੇਸੀ ਮੂਹਰੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਜਿੱਥੇ ਖਾਲਸਾਈ ਨਾਹਰੇ ਲਗਾਏ ਗਏ ਭਾਈ ਹਰਦੀਪ ਸਿੰਘ ਨਿੱਝਰ ਦੀ ਹੋਈ ਸ਼ਹਾਦਤ ਦੀ ਜਾਂਚ ਪੜਤਾਲ ਵਿਚ ਤੇਜੀ ਲਿਆਉਣ ਦੀ ਮੰਗ ਵੀਂ ਕੀਤੀ ਗਈ ਸੀ । ਇਸ ਮੌਕੇ ਗੁਰੂ ਨਾਨਕ ਸਿੱਖ ਗੁਰੂਦੁਆਰਾ ਸਾਹਿਬ ਦੇ ਜਨਰਲ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਓਥੇ ਮੌਜੂਦ ਭਾਰੀ ਗਿਣਤੀ ਅੰਦਰ ਸੰਗਤਾਂ ਨੂੰ ਭਾਈ ਦਿਲਾਵਰ ਸਿੰਘ ਨੂੰ ਸ਼ਹਾਦਤ ਕਿਉਂ ਦੇਣੀ ਪਈ, ਤੇ ਉਨ੍ਹਾਂ ਜੀਵਨ ਆਏ ਬਦਲਾਵ ਬਾਰੇ ਜਾਣੂ ਕਰਵਾਇਆ । ਹਾਜਿਰ ਸੰਗਤਾਂ ਵਲੋਂ ਕੈਨੇਡਾ ਅੰਦਰ ਭਾਰਤੀ ਐੱਬੇਸਿਆ ਬੰਦ ਕਰਣ ਦੀ ਮੰਗ ਨੂੰ ਦੋਹਰਾਇਆ ਗਿਆ ਸੀ।

ਇਥੇ ਦਸਣਯੋਗ ਹੈ ਕਿ ਰੋਸ ਪ੍ਰਦਰਸ਼ਨ ਮਗਰੋਂ ਜਦੋ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚੀਆਂ ਤਦ ਕੁਝ ਅਣਪਛਾਤੇ ਲੋਕਾਂ ਨੇ ਭਾਈ ਅਵਤਾਰ ਸਿੰਘ ਖੈਰਾ, ਭਾਈ ਮਨਜਿੰਦਰ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਅਜੈਪਾਲ ਸਿੰਘ ਅਤੇ ਜੈਗ ਸਿੱਧੂ ਨੂੰ ਘੇਰ ਲਿਆ ਤੇ ਉਨ੍ਹਾਂ ਨਾਲ ਬਹਿਸ ਕਰਣ ਲਗ ਪਏ ਜਦੋ ਓਹ ਸਿੰਘਾਂ ਵਲੋਂ ਲਗਾਤਾਰ ਦਿੱਤੇ ਜਾ ਰਹੇ ਉਨ੍ਹਾਂ ਨੂੰ ਜੁਆਬ ਨਾਲ ਸੰਤੁਸ਼ਟ ਨਹੀਂ ਹੋਏ ਤਾਂ ਉਨ੍ਹਾਂ ਨੇ ਇੰਨ੍ਹਾ ਉਪਰ ਹਮਲਾ ਕਰ ਦਿੱਤਾ, ਭਾਈ ਗੁਰਮੀਤ ਸਿੰਘ ਤੂਰ ਜਦੋ ਬਚਾਅ ਕਰਣ ਲਈ ਆਏ ਤਦ ਉਨ੍ਹਾਂ ਨਾਲ ਵੀਂ ਬਦਸਲੁਕੀ ਕੀਤੀ ਗਈ।

ਹਮਲੇ ਵਿਚ ਜਿੱਥੇ ਸਿੱਖਾਂ ਦੀਆਂ ਦਸਤਾਰਾਂ ਖੁਲ ਗਈਆਂ ਓਥੇ ਭਾਈ ਨਰਿੰਦਰ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਏ ਜੋ ਕਿ ਅਸਪਤਾਲ ਅੰਦਰ ਇਲਾਜ ਅਧੀਨ ਹਨ । ਇਸ ਹਮਲੇ ਵਿਚ ਭਾਈ ਮਨਜਿੰਦਰ ਸਿੰਘ, ਭਾਈ ਅਵਤਾਰ ਸਿੰਘ ਖੈਰਾ, ਭਾਈ ਅਜੈਪਾਲ ਸਿੰਘ ਅਤੇ ਜੈਗ ਸਿੱਧੂ ਨੂੰ ਵੀਂ ਚੋਟਾ ਆਈਆਂ ਸਨ ਜਿਨ੍ਹਾਂ ਨੂੰ ਅਸਪਤਾਲ ਵਲੋਂ ਦਵਾਈ ਦੇਣ ਉਪਰੰਤ ਵਾਪਿਸ ਭੇਜ ਦਿੱਤਾ ਗਿਆ । ਹਮਲੇ ਬਾਰੇ ਦਸਿਆ ਜਾ ਰਿਹਾ ਹੈ ਕਿ ਇਹ ਅਣਪਛਾਤੇ ਲੋਕ ਸਿੰਘਾਂ ਵਲੋਂ ਭਾਰਤੀ ਐੱਬੇਸੀ ਮੂਹਰੇ ਕੀਤੇ ਜਾਂਦੇ ਰੋਸ ਪ੍ਰਦਰਸ਼ਨਾਂ ਨੂੰ ਬੰਦ ਕਰਣ ਦੀਆਂ ਧਮਕੀਆਂ ਦੇਂਦੇ ਰਹਿੰਦੇ ਸਨ, ਤੇ ਭਾਈ ਨਿੱਝਰ ਟੀਮ ਵਲੋਂ ਰੋਸ ਪ੍ਰਦਰਸ਼ਨ ਬੰਦ ਨਾ ਕਰਣ ਕਰਕੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ ਤੇ ਇਸ ਹਮਲੇ ਵਿਚ ਗੰਭੀਰ ਜਖਮੀ ਹੋਏ ਭਾਈ ਨਰਿੰਦਰ ਸਿੰਘ ਦੇ ਮੋਬਾਈਲ ਵੀਂ ਓਹ ਲੋਕ ਖੋਹ ਕੇ ਨਾਲ ਲੈ ਗਏ ਸਨ । ਇਸ ਬਾਰੇ ਕੈਨੇਡੀਅਨ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਜੋ ਕਿ ਮਾਮਲੇ ਦੀ ਅਗਲੀ ਕਾਰਵਾਈ ਕਰੇਗੀ ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version