(ਨਵੀ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)






































ਬੀਤੇ ਸਾਲ 18 ਮਈ ਨੂੰ ਹੋਈ ਜਥੇਦਾਰ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੇ ਇੱਕ ਸਾਲ ਬੀਤ ਜਾਣ ਤੇ ਸਿਖਸ ਫੋਰ ਜਸਟਿਸ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਸਹਿਯੋਗ ਨਾਲ ਭਾਰਤ ਦੀ ਅੰਬੈਸੀ ਵੈਨਕੋਵਰ ਕਨੇਡਾ ਦੇ ਸਾਹਮਣੇ ਇੱਕ ਲੋਕ ਅਦਾਲਤ ਲਗਾਈ ਗਈ। ਜਿਸ ਨੂੰ ਸਿਟੀਜਨ ਕੋਰਟ ਆਫ ਕਨੇਡਾ ਕਿਹਾ ਜਾਂਦਾ ਹੈ ਜੋ ਕਿ ਇੱਕ ਨਾਟਕ ਦੇ ਰੂਪ ਵਿੱਚ ਦਿਖਾਈ ਜਾਂਦੀ ਹੈ। ਜਿਸ ਵਿੱਚ ਜੱਜ ਸਾਹਿਬਾਨ ਅਤੇ ਸਹਾਇਕ ਜੱਜ ਸਾਹਿਬਾਨ ਜਿਨਾਂ ਨੂੰ ਜੂੳਰੀ ਵੀ ਕਿਹਾ ਜਾਂਦਾ ਹੈ ਅਤੇ ਵਕੀਲਾਂ ਦੇ ਪੈਨਲ ਬੈਠਦੇ ਹਨ। ਵਕੀਲਾਂ ਨੇ ਜੱਜ ਸਾਹਮਣੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਕੇਸ ਪੇਸ਼ ਕੀਤਾ ਅਤੇ ਤੱਥਾਂ ਸਬੂਤਾਂ ਨਾਲ ਅਦਾਲਤ ਵਿੱਚ ਭਾਈ ਨਿੱਝਰ ਦੇ ਕਾਤਲਾਂ ਦੇ ਖਿਲਾਫ ਕਾਰਵਾਈ ਕੀਤੀ ਗਈ । ਜੱਜ ਅਤੇ ਸਹਾਇਕ ਜੱਜਾਂ ਨੇ ਉਸ ਉਪਰ ਸੁਣਵਾਈ ਕੀਤੀ ਗਈ । ਇਸ ਲੋਕ ਅਦਾਲਤ ਅੰਦਰ ਵੈਨਕੋਵਰ ਦੇ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਹਾਜਰੀ ਭਰੀ । ਜੱਜ ਅਤੇ ਜੂੳਰੀ ਨੇ ਸਾਰੇ ਸਬੂਤ ਅਤੇ ਗਵਾਹੀਆਂ ਸੁਣਨ ਤੋਂ ਬਾਅਦ ਜੱਜ ਸਾਹਿਬਾਨ ਨੇ ਭਾਈ ਨਿਝਰ ਦੇ ਕਤਲ ਮਾਮਲੇ ਵਿਚ ਨਰਿੰਦਰ ਮੋਦੀ ਨੂੰ ਦੋਸ਼ੀ ਕਰਾਰ ਦਿਤਾ ਗਿਆ।
ਅਦਾਲਤ ਲਗਣ ਦੇ ਸਮੇ ਵਿਚ ਸੁਰੱਖਿਆ ਖਾਤਿਰ ਹੋਵ ਸਟਰੀਟ ਦੇ ਇੱਕ ਬਲਾਕ ‘ਤੇ ਪੁਲਿਸ ਦੁਆਰਾ ਘੇਰਾਬੰਦੀ ਕੀਤੀ ਗਈ। ਲੋਕ ਅਦਾਲਤ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਜੇਲ੍ਹ ਦੀਆਂ ਪੱਟੀਆਂ ਵਿੱਚ ਸਜੇ ਮੋਦੀ ਦੇ ਪੁਤਲੇ ਨੂੰ ਇੱਕ ਅਸਥਾਈ ਪਿੰਜਰੇ ਵਿੱਚ ਸੜਕ ਦੇ ਹੇਠਾਂ ਰੱਖਿਆ ਗਿਆ ਸੀ।
ਭਾਈ ਨਿਝਰ ਵਲੋਂ ਪੇਸ਼ ਕੀਤੇ ਗਏ ਵਕੀਲ ਨੇ ਅਦਾਲਤ ਨੂੰ ਦਸਿਆ ਕਿ “ਕਿਸੇ ਵੀ ਥਾਂ ‘ਤੇ ਬੇਇਨਸਾਫ਼ੀ ਹਰ ਥਾਂ ਨਿਆਂ ਲਈ ਖ਼ਤਰਾ ਹੈ।” “ਇਹ ਅਪਰਾਧ ਇੱਕ ਕੈਨੇਡੀਅਨ ਨਾਗਰਿਕ ਦੇ ਖਿਲਾਫ ਸੀ ਅਤੇ ਇਸਨੂੰ ਕੈਨੇਡੀਅਨ ਧਰਤੀ ‘ਤੇ ਅੰਜਾਮ ਦਿੱਤਾ ਗਿਆ ਸੀ, ਹਾਲਾਂਕਿ ਸਾਜ਼ਿਸ਼ ਅਤੇ ਅੰਤਮ ਜ਼ਿੰਮੇਵਾਰੀ ਹਜ਼ਾਰਾਂ ਅਤੇ ਹਜ਼ਾਰਾਂ ਕਿਲੋਮੀਟਰ ਦੂਰ ਭਾਰਤ ਵਿੱਚ ਰਚੀ ਗਈ ਸੀ।” ਇਹ ਦਰਸਾਉਣ ਲਈ “ਲੋਕ ਅਦਾਲਤ” ਬੁਲਾਈ ਗਈ ਹੈ ਕਿ ਨਿੱਝਰ ਦੀ ਹੱਤਿਆ ਲਈ ਮੋਦੀ ਜ਼ਿੰਮੇਵਾਰ ਸੀ, ‘ਸਬੂਤ” ਵਜੋਂ ਖ਼ਬਰਾਂ ਦੀਆਂ ਰਿਪੋਰਟਾਂ ਅਤੇ ਇੱਕ ਸੀਬੀਸੀ ਦਸਤਾਵੇਜ਼ੀ ਪੇਸ਼ ਕੀਤੀ ਗਈ ਸੀ।
ਇਸ ਲੋਕ ਅਦਾਲਤ ਵਿੱਚ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਭਾਈ ਗੁਰਮੀਤ ਸਿੰਘ ਤੂਰ ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਮਹਿਤਾਬ ਸਿੰਘ ਗਿੱਲ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਗੁਰਭੇਜ ਸਿੰਘ ਬਾਠ, ਬੀਬੀ ਪਰਮਿੰਦਰ ਕੌਰ ਪਹੁੰਚੇ ਹੋਏ ਸਨ। ਸਿੱਖਸ ਫੋਰ ਜਸਟਿਸ ਤੋ ਭਾਈ ਅਵਤਾਰ ਸਿੰਘ ਪੰਨੂ, ਭਾਈ ਗੁਰਦਿਆਲ ਸਿੰਘ, ਭਾਈ ਮਹਿੰਦਰ ਸਿੰਘ, ਸਰਬਜੀਤ ਸਿੰਘ ਸਾਬੀ, ਭਾਈ ਗਗਨ ਸਿੰਘ, ਡਾਕਟਰ ਬਖਸ਼ੀਸ਼ ਸਿੰਘ, ਵਕੀਲ ਜਤਿੰਦਰ ਸਿੰਘ ਗਰੇਵਾਲ, ਭਾਈ ਦੁਪਿੰਦਰਜੀਤ ਸਿੰਘ ਭਾਈ ਬਿਕਰਮਜੀਤ ਸਿੰਘ ਬੀਸੀ ਗੁਰਦੁਆਰਾ ਕੌਂਸਲ ਦੇ ਬੁਲਾਰੇ ਭਾਈ ਮਨਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।