(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਖਾਲਿਸਤਾਨ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲੇ ਇੱਕ ਸਮੂਹ, ਸਿੱਖਸ ਫਾਰ ਜਸਟਿਸ, ਵਲੋਂ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ 12 ਘੰਟਿਆਂ ਦਾ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਦਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਸਨੇ ਸੰਸਦ ਵਿਚ ਕਿਹਾ ਸੀ ਕਿ ਸਾਡੇ ਕੋਲ “ਭਰੋਸੇਯੋਗ ਖੁਫੀਆ ਜਾਣਕਾਰੀ” ਹੈ ਕਿ ਸਰੀ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ 2023 ਵਿੱਚ ਹੋਈ ਘਾਤਕ ਗੋਲੀਬਾਰੀ ਨਾਲ ਭਾਰਤੀ ਸਰਕਾਰੀ ਏਜੰਟ ਜੁੜੇ ਹੋਏ ਹਨ, ਦੀ ਦੋ ਸਾਲਾ ਬਰਸੀ ‘ਤੇ ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਕਰਣ ਲਈ ਉਲੀਕਿਆ ਗਿਆ ਸੀ।
ਇਸ ਮੌਕੇ ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਵੈਨਕੂਵਰ ਵਿੱਚ ਇੰਡੀਅਨ ਟੈਰਰ ਹਾਊਸ ਦੀ ਘੇਰਾਬੰਦੀ ਸਿਰਫ਼ ਇਕ ਕਤਲੇਆਮ ਦੇ ਯਾਦ ਬਾਰੇ ਨਹੀਂ ਹੈ, ਇਹ ਸਾਡੇ ਤੇ ਕੀਤੀ ਜਾ ਰਹੀ ਨਜ਼ਰਸ਼ਾਨੀ ਦੇ ਵਿਰੋਧ ਬਾਰੇ ਵੀਂ ਹੈ। ਇਸ ਮੌਕੇ ਸਮੂਹ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਵੀ ਭੇਜਿਆ ਜਿਸ ਵਿੱਚ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਅਤੇ ਪੁੱਛਿਆ ਗਿਆ ਕਿ ਸਰਕਾਰ ਖਾਲਿਸਤਾਨ ਪੱਖੀ ਕੈਨੇਡੀਅਨਾਂ ਦੀ ਸੁਰੱਖਿਆ ਕਿਵੇਂ ਕਰੇਗੀ, ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਖਾਲਿਸਤਾਨ ਰਾਏਸ਼ੁਮਾਰੀ ਦੀ ਵਕਾਲਤ ਕਰਦੇ ਸਮੇਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਮੈਂਬਰ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਕੌਮ ਦੇ ਸ਼ਹੀਦ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ, ਜਿਨ੍ਹਾਂ ਨੂੰ ਗੁਰੂ ਘਰ ਦੀ ਹਦੂਦ ਅੰਦਰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਸੀ ਉਨ੍ਹਾਂ ਦੇ ਸ਼ਹੀਦੀ ਵਾਲੇ ਦਿਨ ਹਰ ਮਹੀਨੇ ਦੀ ਤਰ੍ਹਾਂ ਭਾਰਤੀ ਐਂਬੈਸੀ ਅੱਗੇ ਰੋਸ-ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਇਸ ਵਾਰ ਟਰੂਡੋ ਵਲੋਂ ਸੰਸਦ ਅੰਦਰ ਦਿੱਤੇ ਗਏ ਬਿਆਨ ਦੀ ਦੂਜੀ ਬਰਸੀ ਹੋਣ ਤੇ ਕਾਤਲਾਂ ਬਾਰੇ ਖੁਲਾਸਾ ਨਾ ਕਰਣ ਕਰਕੇ ਭਾਰਤੀ ਐੱਬੇਸੀ ਦੀ ਪੂਰੇ ਦਿਨ ਦੀ ਘੇਰਾਬੰਦੀ ਕਰਣ ਦੀ ਕਾਲ ਦਿੱਤੀ ਗਈ ਸੀ ਜਿਸ ਵਿਚ ਵਡੀ ਗਿਣਤੀ ਅੰਦਰ ਸੰਗਤਾਂ ਨੇ ਪਹੁੰਚ ਕਰਕੇ ਐੱਬੇਸੀ ਨੂੰ ਘੇਰਾ ਪਾਈ ਰੱਖਿਆ ਅਤੇ ਸਾਰਾ ਦਿਨ ਖਾਲਸਾਈ ਨਾਅਰੇ ਨਾਲ ਗੁੰਜਾ ਪੈਂਦੀ ਰਹੀਆਂ ਸਨ।
ਸੰਗਤ ਨੂੰ ਸੰਬੋਧਨ ਕਰਦਿਆਂ ਸਕੱਤਰ ਭਾਈ ਭਾਈ ਗੁਰਮੀਤ ਸਿੰਘ ਤੂਰ ਨੇ ਕਿਹਾ ਕਿ ਕੈਨੇਡਾ ਅੰਦਰ ਭਾਰਤੀ ਐਂਬੈਸੀ ਬੰਦ ਹੋਣੀ ਚਾਹੀਦੀ ਹੈ ਅਤੇ ਭਾਰਤੀ ਕੌਂਸਲੇਟ ਤੇ ਸਰਕਾਰੀ ਕਾਰਵਾਈ ਹੋਣੀ ਚਾਹੀਦੀ ਹੈ । ਉਨ੍ਹਾਂ ਦਸਿਆ ਕਿ ਓਸ ਸਮੇਂ ਦੇ ਤਤਕਾਲੀਨ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ ਕੌਂਸਲੇਟ ਮਨੀਸ਼ ਕੁਮਾਰ ਕੈਨੇਡਾ ਛੱਡ ਕੇ ਭੱਜ ਗਏ ਹਨ ਉਹਨਾਂ ਤੇ ਕਾਰਵਾਈ ਕਰਨ ਅਤੇ ਸਜ਼ਾ ਦੇਣ ਦੀ ਵੀ ਮੰਗ ਜੋਰਾ ਨਾਲ ਉਠਾਈ ਗਈ ਸੀ। ਉਨ੍ਹਾਂ ਕਿਹਾ ਕਿ ਦਿਨੇਸ਼ ਪਟਨਾਇਕ ਕੈਨੇਡਾ ਵਿੱਚ ਭਾਰਤ ਦੀ ਅਗਵਾਈ ਦਾ ਨਵਾਂ ਚਿਹਰਾ ਹੈ ਜਿਸਨੂੰ ਭਾਰਤ ਸਰਕਾਰ ਵੱਲੋਂ ਓਟਵਾ ਵਿੱਚ ਹਾਈ ਕਮਿਸ਼ਨਰ ਦੇ ਰੂਪ ਵਿੱਚ ਲਗਾਇਆ ਜਾ ਰਿਹਾ ਹੈ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।
ਰੋਸ ਪ੍ਰਦਰਸ਼ਨ ਦੌਰਾਨ ਜਿੱਥੇ ਖਾਲਸਾਈ ਨਾਹਰੇ ਗੂੰਜਦੇ ਰਹੇ ਸਨ ਓਥੇ ਭਾਰਤੀ ਤਿਰੰਗਾ ਵੀ ਸਾੜਿਆ ਗਿਆ ਸੀ। ਇਸ ਪ੍ਰਦਰਸ਼ਨ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ, ਰਜਿੰਦਰ ਸਿੰਘ ਨੱਤ, ਰਣਜੀਤ ਸਿੰਘ ਸਹੋਤਾ, ਭਾਈ ਚਰਨਜੀਤ ਸਿੰਘ ਅਤੇ ਜੈਗ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਤੋਂ ਰਣਜੀਤ ਸਿੰਘ ਖਾਲਸਾ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਪ੍ਰਦਰਸ਼ਨ ਕਰ ਰਹੀ ਸੰਗਤਾਂ ਦਾ ਉਤਸ਼ਾਹ ਵਧਾਇਆ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ 23 ਨਵੰਬਰ 2025 ਔਟਵਾ ਕੈਨੇਡਾ ਵਿੱਚ ਹੋਵੇਗਾ ਜਿਸ ਲਈ ਕਾਰਕੁਨ੍ਹਾਂ ਨੂੰ ਹੁਣ ਤੋਂ ਹੀ ਇਸ ਨੂੰ ਸਫਲ ਬਣਾਉਣ ਲਈ ਕਮਰਕੱਸੇ ਕਰਣ ਦੀ ਲੋੜ ਹੈ।


