ਫਤਿਹ ਲਾਈਵ, ਰਿਪੋਰਟਰ.






































ਜਮਸ਼ੇਦਪੁਰ ਦੇ ਬਾਰੀਡੀਹ ਗੁਰੂਦਵਾਰਾ ਸਾਹਿਬ ਦਾ ਵਿਵਾਦ ਸਿਖਾਂ ਦੀ ਸਰਵੋੱਚ ਸੰਸਦ ਸ਼੍ਰੀ ਅਕਾਲ ਤਖ਼ਤ ਸਾਹਿਬ ਅਮ੍ਰਿਤਸਰ ਪੁੱਜ ਚੁੱਕਾ ਹੈ. ਇਥੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਵਾਪਰੀ ਘਟਨਾਵਾਂ ਨੂੰ ਇਕ ਪੱਤਰ ਰਾਹੀਂ ਮੇਲ ਕਰਦੇ ਹੋਏ ਕੁਝ ਸਵਾਲ ਕੀਤੇ ਨੇ. ਸੇੰਟ੍ਰਲ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਕਰਦਿਆਂ ਨ੍ਯਾਯ ਦੀ ਮੰਗ ਕੀਤੀ ਹੈ. ਪੱਤਰ ਵਿੱਚ ਕੁਲਵਿੰਦਰ ਸਿੰਘ ਨੇ ਕੀ ਕਿਹਾ ਹੈ. ਪੜੋ
ਇਥੇ ਦੱਸਣ ਜੋਗ ਇਹ ਵੀ ਹੈ ਕਿ ਝਾਰਖੰਡ ਦੇ ਜਮਸ਼ੇਦਪੁਰ ਵਿਖੇ ਸਿੱਖ ਆਪਸੀ ਖੀੰਚਾਤਾਨ ਵਿੱਚ ਫਸੇ ਹੋਏ ਨੇ. ਇਹ ਵਿਵਾਦ ਤੋਂ ਬਾਦ ਸਿੱਖਾਂ ਦੇ ਦੋ ਧੜੇ ਜਮਸ਼ੇਦਪੁਰ ਵਿੱਚ ਖੁਲਕੇ ਕਦੇ ਵੀ ਆਹਮਣੇ ਸਾਹਮਣੇ ਹੋ ਸਕਦੇ ਨੇ, ਜਿਸ ਦਾ ਨੁਕਸਾਨ ਆਮ ਸੰਗਤ ਨੂੰ ਹੋਵੇਗਾ.
ਸੇਵਾ ਵਿਖੇ,
ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਜੀ,
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਿਸੈ:- ਤਖਤ ਸਾਹਿਬ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਸਿੰਘ ਸਾਹਿਬ ਬਲਦੇਵ ਸਿੰਘ ਜੀ ਦੁਆਰਾ ਸਰਦਾਰ ਅਵਤਾਰ ਸਿੰਘ ਸੋਖੀ (ਜਿਸਨੇ ਇਹ ਸਵੀਕਾਰ ਕੀਤਾ ਕਿ ਉਹ ਬਾਬਾ ਵਡਭਾਗ ਸਿੰਘ ਦੇ ਡੇਰੇ ਜਾਂਦਾ ਹੈ ਪਰੰਤੂ ਪ੍ਰਣ ਕਰਦਾ ਹੈ ਅੱਗੇ ਤੋਂ ਨਹੀਂ ਜਾਵੇਗਾ) ਨੂੰ ਦੋਸ ਮੁਕਤ ਕਰਨ ਅਤੇ ਇਸ ਦੋਸ ਮੁਕਤੀ ਦੇ ਆਧਾਰ ਵਿੱਚ ਝਾਰਖੰਡ ਕੋਲਹਾਨ ਦੀ ਸਿੱਖ ਸੰਸਥਾ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭਗਵਾਨ ਸਿੰਘ ਅੱਤੇ ਉਹਨਾਂ ਦੀ ਟੀਮ ਵੱਲੋਂ ਸਰਦਾਰ ਅਵਤਾਰ ਸਿੰਘ ਸੋਖੀ ਨੂੰ ਬਾਰੀਡੀਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਘੋਸਿਤ ਕਰਨ ਤੇ ਚਾਰਜ ਦੇਣ ਦੇ ਸੰਬੰਧ ਵਿੱਚ।
ਫਤਿਹ ਉਪਰੰਤ ਦਾਸ ਐਡਵੋਕੇਟ ਕੁਲਵਿੰਦਰ ਸਿੰਘ ਬੇਨਤੀ ਕਰਦਾ ਹੈ ਕਿ ਇੱਕ ਸਮਝੌਤੇ ਦੇ ਤਹਿਤ 12 ਅਪ੍ਰੈਲ 2022 ਨੂੰ ਮੈਂ ਬਾਰੀਡਿਹ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਮਨੋਨੀਤ ਹੋਇਆ ਅਤੇ ਚਾਰਜ ਅਗਸਤ 2022 ਵਿੱਚ ਲਿਆ।
*ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 2023 ਵਿੱਚ ਲੰਗਰ ਮਸਤਾਨਾ ਹੋ ਗਿਆ। ਇਸ ਦਾ ਜਿਮੇਦਾਰ ਮੈਨੂੰ ਮੰਨਦੇ ਹੋਏ ਨਵੰਬਰ ਵਿੱਚ ਸਰਦਾਰ ਅਵਤਾਰ ਸਿੰਘ ਸੋਖੀ (ਮੋਬਾਈਲ ਫੋਨ 8825156761, 9835732549) ਨੂੰ ਇਲਾਕੇ ਦੇ ਲੋਕ ਲੈ ਕਰ ਗੁਰੂਦੁਆਰਾ ਸਾਹਿਬ ਦਰਬਾਰ ਹਾਲ ਆਏ ਔਰ ਉਹਨੂੰ ਮਾਲਾ ਪਾ ਕਰ ਪ੍ਰਧਾਨ ਘੋਸ਼ਿਤ ਕਰ ਦਿੱਤਾ।
ਉੱਥੇ ਪ੍ਰੋਬਲਮ ਦੇਖ ਕਰ ਸੈਂਟਰਲ ਕਮੇਟੀ ਨੇ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ. ਉਦੋਂ ਸੈਂਟਰਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭਗਵਾਨ ਸਿੰਘ ਨੇ ਕਿਹਾ ਕਿ ਸਰਦਾਰ ਅਵਤਾਰ ਸਿੰਘ ਸੋਖੀ ਨੇ ਗਲਤ ਕੀਤਾ ਹੈ ਔਰ ਉਸਨੂੰ ਪ੍ਰਧਾਨ ਨਹੀਂ ਮਾਣਦੇ ਹਾਂ।
ਫੇਰ 14 ਜੂਨ 2024 ਨੂੰ ਸਰਦਾਰ ਕੁਲਦੀਪ ਸਿੰਘ ਸ਼ੇਰਗਿੱਲ ( ਮੋਬਾਈਲ ਫੋਨ ਨੰਬਰ 9031108313, 7991154243,) ਵੀ ਕੁਝ ਬੰਦਿਆਂ ਨਾਲ ਗੁਰੂ ਦਰਬਾਰ ਆਇਆ ਔਰ ਲੋਕਾਂ ਨੇ ਉਸ ਨੂੰ ਹਾਰ ਪਾ ਦਿੱਤੇ ਔਰ ਪ੍ਰਧਾਨ ਘੋਸ਼ਿਤ ਕਰ ਦਿੱਤਾ।
ਮੈਂ ਕੁਲਵਿੰਦਰ ਸਿੰਘ ਪ੍ਰਧਾਨ ਹਾਂ ਪਰੰਤੂ ਸਰਦਾਰ ਭਗਵਾਨ ਸਿੰਘ ( ਮੋਬਾਈਲ ਫੋਨ ਨੰਬਰ 9973510085) ਨੇ ਮਨ ਮਰਜ਼ੀ ਕਰਦੇ ਹੋਏ ਕਮੇਟੀ ਭੰਗ ਕਰ ਦਿੱਤੀ। ਦੋ ਵਾਰੀ ਉਸ ਤੇ ਆਫਿਸ ਵਿੱਚ ਮੇਰੇ ਉੱਪਰ ਹਮਲਾ ਕੀਤਾ ਗਿਆ। ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਸਨੇ ਸੰਗਤ ਦੇ ਵਿੱਚ ਕਿਹਾ ਕਿ ਵੋਟਰ ਲਿਸਟ ਤਿਆਰ ਹੋਵੇਗੀ ਹੋਰ ਗੁਪਤ ਮਤਦਾਨ ਤਰੀਕੇ ਨਾਲ ਵੋਟਾਂ ਪਾਈਆਂ ਜਾਣਗੀਆਂ ਤੇ ਨਵਾਂ ਪ੍ਰਧਾਨ ਚੁਣਿਆ ਜਾਵੇਗਾ।
ਜਥੇਦਾਰ ਜੀ ਝਾਰਖੰਡ ਵਿੱਚ ਖਾਲਸਾ ਸਜਾਉਣ ਦੀ ਜਿੰਮੇਦਾਰੀ ਪਿਛਲੇ ਇਕ ਸੌ ਸਾਲ ਤੋਂ ਧਰਮ ਪ੍ਰਚਾਰ ਅਕਾਲੀ ਦਲ ਕਮੇਟੀ ਕਰ ਰਹੀ ਹੈ। ਸੈਂਟਰਲ ਕਮੇਟੀ ਤੇ ਬੇਨਤੀ ਤੇ ਸਰਦਾਰ ਅਵਤਾਰ ਸਿੰਘ ਸੋਖੀ ਹੋਰ ਸਰਦਾਰ ਕੁਲਦੀਪ ਸਿੰਘ ਦਾ ਧਾਰਮਿਕ ਇਸਕਰੂਟਨੀ ਹੋਈ। ਦੋਵੇਂ ਫੇਲ ਹੋ ਗਏ।
ਸਰਦਾਰ ਕੁਲਦੀਪ ਸਿੰਘ ਤੇ ਸਰਦਾਰ ਅਵਤਾਰ ਸਿੰਘ ਉੱਤੇ ਨਸਾ ਸੇਵਨ ਦਾ ਆਰੋਪ ਲੱਗਿਆ। ਨਾਲ ਹੀ ਸਰਦਾਰ ਅਵਤਾਰ ਸਿੰਘ ਨੇ ਮੰਨਿਆ ਕਿ ਉਹ ਬਾਬਾ ਵਡਭਾਗ ਸਿੰਘ ਦੇ ਡੇਰੇ ਜਾਂਦਾ ਹੈ। ਧਰਮ ਪ੍ਰਚਾਰ ਅਕਾਲੀ ਦਲ ਦੇ ਸਿੰਘ ਸਾਹਿਬਾਨ ਨੇ ਦੋਵਾਂ ਨੂੰ ਤਨਖਾਹ ਲਗਾਉਣ ਦਾ ਸੁਝਾਵ ਦਿੱਤਾ।
ਸਰਦਾਰ ਅਵਤਾਰ ਸਿੰਘ ਸੋਖੀ ਪਟਨਾ ਤਖਤ ਸਾਹਿਬ ਪੇਸ਼ ਹੋਇਆ ਔਰ ਉੱਥੇ ਮੰਨਿਆ ਕੀ ਉਹ ਬਾਬਾ ਵਡਭਾਗ ਸਿੰਘ ਦੇ ਡੇਰੇ ਜਾਂਦਾ ਹੈ ਹੁਣ ਪ੍ਰਨ ਕਰਦਾ ਹੈ ਨਹੀਂ ਜਾਵੇਗਾ।
ਇੱਥੇ ਮੇਰਾ ਸਵਾਲ ਹੈ ਕਿ ਰਵਾਇਤ ਪਰੰਪਰਾ ਇਤਿਹਾਸ ਅਤੇ ਗੁਰਮਤ ਮਰਿਆਦਾ ਅਨੁਸਾਰ ਧੀਰਮਲੀਆਂ ਨਾਲ ਸਾਂਝ ਨਹੀਂ ਰੱਖਣੀ ਹੈ। ਜਦੋਂ ਸਰਦਾਰ ਅਵਤਾਰ ਸਿੰਘ ਨੇ ਖੁਦ ਮੰਨ ਲਿਆ ਤੇ ਉਸ ਨੂੰ ਤਨਖਵਾ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ।
ਕਿਸ ਤਰ੍ਹਾਂ ਤਨਖਾਹ ਲਗਾਉਣ ਦੇ ਬਾਅਦ ਉਹਨੂੰ ਕਲੀਨ ਚਿੱਟ ਦਿੱਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਪਟਨਾ ਤਖਤ ਸਰਦਾਰ ਕੁਲਦੀਪ ਸਿੰਘ ਪੇਸ਼ ਹੋਇਆ ਔਰ ਉਹਨੇ ਮੁਆਫੀ ਮੰਗੀ ਉਸਨੂੰ ਤਨਖਾਹ ਲੱਗੀ ਔਰ ਕਲੀਨ ਚਿੱਟ ਮਿਲ ਗਈ।
ਸਰਦਾਰ ਅਵਤਾਰ ਸਿੰਘ ਸੋਖੀ ਅਤੇ ਸਰਦਾਰ ਕੁਲਦੀਪ ਸਿੰਘ ਦੋਹਾਂ ਨੂੰ ਕਲੀਨ ਚਿੱਟ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮਿਲ ਗਈ। ਲੇਕਿਨ ਸੈਂਟਰਲ ਕਮੇਟੀ ਨੇ ਸਰਦਾਰ ਅਵਤਾਰ ਸਿੰਘ ਸੋਖੀ ਨੂੰ ਪ੍ਰਧਾਨ ਘੋਸ਼ਿਤ ਕਰ ਦਿੱਤਾ।
ਮੈਂ ਪੂਰਨ ਤੌਰ ਤੇ ਗੁਰਸਿੱਖ ਹਾਂ। ਆਪਣੇ 61 ਸਾਲ ਦੀ ਉਮਰ ਵਿੱਚ ਕਦੀ ਮੀਟ ਨਹੀਂ ਖਾਦਾ ਕਦੀ ਨਸ਼ੇ ਦਾ ਸੇਵਨ ਨਹੀਂ ਕੀਤਾ।
ਜਥੇਦਾਰ ਮੈਂ ਫਿਰ ਸਵਾਲ ਚੁੱਕ ਰਿਹਾ ਹਾਂ ਕਿ ਕੋਈ ਧਿਰਮਲੀਏ ਸਾਬਿਤ ਹੋ ਜਾਂਦਾ ਹੈ ਤੇ ਉਸ ਨੂੰ ਤਨਖਵਾ ਲਗਾਈ ਜਾ ਸਕਦੀ ਹੈ। ਬਿਨਾਂ ਨਏ ਸਿਰੇ ਤੋਂ ਅੰਮ੍ਰਿਤ ਛਕਾਉਣ ਦੇ ਉਹ ਖਾਲਸਾ ਸੱਜ ਜਾਊਗਾ। ਜਬਕਿ ਸੈਂਟਰਲ ਕਮੇਟੀ ਦੇ ਸੰਵਿਧਾਨ ਵਿੱਚ ਹੈ ਕੀ ਉਹੀ ਪ੍ਰਾਣੀ ਪ੍ਰਧਾਨ ਬਨ ਸਕੇਗਾ ਜਿਸ ਨੇ ਦੋ ਸਾਲ ਪਹਿਲੋਂ ਅੰਮ੍ਰਿਤ ਛਕਿਆ ਹੈ।
*ਸੋ ਆਪ ਜੀ ਪਾਸ ਮੈਂ ਬੇਨਤੀ ਕਰਦਾ ਹਾਂ ਕਿ ਕੌਮ, ਪੰਥ, ਸੱਚਾਈ,ਤੇ ਪਰੰਪਰਾ ਉੱਪਰ ਲੋਕਾਂ ਦਾ ਵਿਸ਼ਵਾਸ ਕਾਇਮ ਰਹੇ, ਗੁਰਮਤਿ ਮਰਿਆਦਾ ਨੂੰ ਕੜਾਈ ਨਾਲ ਪਾਲਨ ਕਰਵਾਇਆ ਜਾਣਾ ਚਾਹੀਦਾ ਹੈ।
ਮੈਂ ਉਮੀਦ ਕਰਦਾ ਹਾਂ ਕਿ ਆਪ ਜੀ ਟੀਮ ਪੇਸ਼ ਕਰ ਮਾਮਲੇ ਦੀ ਪੂਰੀ ਜਾਣਕਾਰੀ ਲਓਗੇ ਅਤੇ ਧੀਰਮਲੀਏ ਨੂੰ ਪ੍ਰਧਾਨਗੀ ਪਦ ਤੋਂ ਖਾਰੀਜ ਕਰੋਗੇ।
ਜਥੇਦਾਰ ਮੈਨੂੰ ਉਮੀਦ ਹੈ ਆਪ ਜੀ ਸਰਬਤ ਖਾਲਸਾ ਦੀ ਬੈਠਕ ਬੁਲਾ ਕਰ ਇਹ ਤੈ ਕਰੋਗੇ ਕਿ ਕਿਸੇ ਤਖਤ ਦੇ ਜਥੇਦਾਰ ਸਿੰਘ ਸਾਹਿਬਾਨ ਨੂੰ ਇਹ ਅਧਿਕਾਰ ਹੈ ਕਿ ਉਹ ਧੀਰਮਲੀਏ ਨੂੰ ਤਨਖਾਲ ਲਗਾ ਕਰ ਕਲੀਨ ਚਿੱਟ ਦਵੇ ਔਰ ਉਹਨੂੰ ਸਿੱਖ ਘੋਸ਼ਿਤ ਕਰੇ। ਇਹ ਸਾਡਾ ਇਤਿਹਾਸ ਹੈ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਫ ਫਰਮਾਨ ਹੈ ਧੀਰਮਲੀਆ ਨਾਲ ਕੋਈ ਸੰਬੰਧ ਨਹੀਂ ਰੱਖਣਾ ਹੈ।
ਨਿਆਂ ਦੀ ਉੱਮੀਦ ਵਿੱਚ।
ਖਾਲਸਾ ਪੰਥ ਦਾ ਦਾਸ
ਐਡਵੋਕੇਟ ਕੁਲਵਿੰਦਰ ਸਿੰਘ, ਮਸੇਦਪੁਰ ਝਾਰਖੰਡ
[email protected]
Mobile No. 9430155142