(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖ ਐਡਵੋਕੇਟਸ ਕਲੱਬ ਟੀਮ ਦੇ 30 ਵਕੀਲਾਂ ਨੇ “ਗੁਰੂ ਨਾਨਕ ਜਹਾਜ਼” ਫਿਲਮ ਦੇਖੀ। ਪੂਰੀ ਟੀਮ ਇਸ ਸ਼ਾਨਦਾਰ ਫਿਲਮ ਨੂੰ ਬਣਾਉਣ ਲਈ ਗੁਰੂ ਨਾਨਕ ਜਹਾਜ਼ ਫਿਲਮ ਟੀਮ ਦੀ ਸ਼ਲਾਘਾ ਕਰਦੀ ਹੈ। ਸਿੱਖ ਐਡਵੋਕੇਟਸ ਕਲੱਬ ਟੀਮ ਨੇ ਇਤਿਹਾਸ ‘ਤੇ ਫਿਲਮਾਂ ਬਣਾਉਣ ਲਈ ਪੂਰੀ ਟੀਮ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਸਿੱਖ ਐਡਵੋਕੇਟਸ ਕਲੱਬ ਟੀਮ ਸਮਾਜ ਨੂੰ ਇਹ ਸੰਦੇਸ਼ ਵੀ ਦਿੰਦੀ ਹੈ ਕਿ ਸਾਨੂੰ ਸੱਚ, ਸਮਾਜ ਅਤੇ ਆਪਣੇ ਭਾਈਚਾਰੇ ਲਈ ਖੜ੍ਹੇ ਹੋਣਾ ਚਾਹੀਦਾ ਹੈ। ਸਿੱਖ ਐਡਵੋਕੇਟਸ ਕਲੱਬ ਟੀਮ ਗੁਰਦੀਪ ਸਿੰਘ, ਸੀ.ਐਸ. ਮਾਨ, ਹੰਸਲੀਨ ਸਿੰਘ, ਅਮਰੀਕ ਸਿੰਘ ਬੱਬਰ, ਤਰੁਣਜੀਤ ਸਿੰਘ, ਮਨਜੀਤ ਸਿੰਘ, ਕਰਨੈਲ ਸਿੰਘ, ਗਗਨਪ੍ਰੀਤ ਸਿੰਘ, ਗੁਰਤਿੰਦਰ ਸਿੰਘ, ਮਨਮੋਹਨ ਸਿੰਘ, ਸਰਬਜੋਤ ਸਿੰਘ, ਰਾਜਿੰਦਰ ਸਿੰਘ, ਹਿੰਮਤ ਸਿੰਘ ਵਕੀਲਾਂ ਨੇ ਫਿਲਮ ਦੇਖੀ।