(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)






































ਸ਼੍ਰੋਮਣੀ ਅਕਾਲੀ ਦਲ ਜਿਸਨੂੰ ਸਾਡੇ ਪੁਰਖਿਆਂ ਵੱਲੋਂ ਗੁਰੂ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਲੇ ਇੱਕ ਵਾੜ੍ਹ ਦੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਇਮ ਕੀਤਾ ਸੀ। ਜਿਸਨੇ ਸਿੱਖ ਪੰਥ ਨੂੰ ਹਮੇਸ਼ਾ ਹੀ ਯੋਗ ਸਿਆਸੀ ਅਗਵਾਈ ਦਿੱਤੀ ਤੇ ਪੰਥਕ ਹਿੱਤਾਂ ਦਾ ਪਹਿਰੇਦਾਰ ਰਿਹਾ । ਉਸਦੇ ਡੈਲੀਗੇਟ ਇਜਲਾਸ ਵਿੱਚ ਪੰਜਾਬ ਸਮੇਤ ਹੋਰ ਵੱਖ – ਵੱਖ ਸੂਬਿਆਂ ਵਿੱਚੋਂ ਚੁਣੇ ਗਏ ਡੈਲੀਗੇਟਾਂ ਵੱਲੋਂ ਜੋ ਬੀਤੇ ਕੱਲ੍ਹ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਸ. ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਹੈ । ਇਸਦੇ ਲਈ ਸਭ ਤੋਂ ਪਹਿਲਾਂ ਤੇ ਸ. ਸੁਖਬੀਰ ਸਿੰਘ ਬਾਦਲ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈ ਦੇ ਹੱਕਦਾਰ ਹਨ। ਇਸਦੇ ਨਾਲ ਹੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਉਹ ਬਖਸ਼ਿਸ ਕਰਨ ਤੇ ਸ. ਬਾਦਲ ਨੂੰ ਪੰਥ, ਪੰਜਾਬ ਤੇ ਪਾਰਟੀ ਅੱਗੇ ਚੁਣੌਤੀਆਂ ਨੂੰ ਸਰ ਕਰਨ ਦਾ ਬਲ ਬਖਸ਼ਣ।
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਇਸਦੇ ਨਾਲ ਹੀ ਇਹ ਦਿੱਲੀ ਦੇ ਸਿੱਖਾਂ ਲਈ ਵੀ ਅਹਿਮ ਸਨ ਕਿ ਜਦੋਂ ਏਨੀ ਵੱਡੀ ਗਿਣਤੀ ਵਿੱਚ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਦੇ ਪੂਰੇ ਦਸ ਡੈਲੀਗੇਟ ਜਿੰਨਾ ਵਿੱਚ ਦਾਸ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਤਜਿੰਦਰ ਸਿੰਘ ਗੋਪਾ, ਜਤਿੰਦਰ ਸਿੰਘ ਸੋਨੂੰ, ਜਤਿੰਦਰ ਸਿੰਘ ਸਾਹਨੀ, ਸੁਰਿੰਦਰ ਸਿੰਘ ਦਾਰਾ, ਰਮਨਦੀਪ ਸਿੰਘ ਸੋਨੂੰ , ਪ੍ਰਿਤਪਾਲ ਸਿੰਘ ਸਰਨਾ , ਪਰਮਜੀਤ ਸਿੰਘ ਰਾਣਾ ਤੇ ਮਨਜੀਤ ਸਿੰਘ ਸਰਨਾ ਚੁਣੇ ਗਏ ਹਨ। ਇਸਦੇ ਨਾਲ ਹੀ ਉਤਰਾਖੰਡ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਵਿੱਚ ਉਤਸ਼ਾਹ ਨਾਲ ਭਰਤੀ ਹੋਈ ਹੈ ਤੇ ਡੈਲੀਗੇਟ ਚੁਣੇ ਗਏ ਹਨ । ਉੱਤਰਾਖੰਡ ਤੋਂ ਸ. ਕੁਲਦੀਪ ਸਿੰਘ ਭੋਗਲ ਅਤੇ ਯੂ.ਪੀ ਤੋਂ ਸ. ਹਰਵਿੰਦਰ ਸਿੰਘ ਕਾਨਪੁਰ ਨੇ ਇਸ ਮੌਕੇ ਸਾਥੀਆਂ ਸਮੇਤ ਹਾਜ਼ਰੀ ਲਗਵਾਈ। ਉਹ ਭਰਤੀ ਪੂਰੇ ਦੇਸ਼ ਵਿੱਚੋਂ ਸਿੱਖਾਂ ਵੱਲੋਂ ਆਪਣੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸਬੂਤ ਹੈ।
ਇਸਤੋਂ ਇਲਾਵਾ ਦਾਸ ਆਪਣੇ ਆਪ ਨੂੰ ਵਡਭਾਗਾ ਮੰਨਦਾ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਤੋਂ ਬਾਅਦ ਦਾਸ ਨੂੰ ਸ. ਸੁਖਬੀਰ ਸਿੰਘ ਬਾਦਲ ਤੇ ਨਾਮ ਦੀ ਤਾਈਦ ਕਰਨ ਦਾ ਮੌਕੇ ਸਮੂਹ ਡੈਲੀਗੇਟਾਂ ਤੇ ਪਾਰਟੀ ਵਰਕਰਾਂ ਵੱਲੋਂ ਦਿੱਤਾ ਗਿਆ। ਜਿਸ ਤਰ੍ਹਾਂ ਦਾ ਉਤਸ਼ਾਹ ਸਮੁੱਚੇ ਡੈਲੀਗੇਟਾਂ ਵਿੱਚ ਸੀ ਤੇ ਸ. ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਜਿਸ ਤਰਾਂ ਦਾ ਜੋਸ਼ ਅਕਾਲੀ ਵਰਕਰਾਂ ਵਿੱਚ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੂਰੇ ਜ਼ੋਰ ਨਾਲ ਪੰਥ ਤੇ ਪੰਜਾਬ ਦੀ ਆਵਾਜ਼ ਬਣਕੇ ਅੱਗੇ ਆ ਰਿਹਾ ਹੈ।