(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਦੇ ਇੰਦਰਲੋਕ ਗੁਰਦੁਆਰਾ ਸਾਹਿਬ ਅੰਦਰ ਬੀਤੀ 23 ਫਰਵਰੀ ਨੂੰ ਪ੍ਰੋ ਦਰਸ਼ਨ ਸਿੰਘ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਵਲੋਂ ਪੰਥ ਵਿੱਚੋ ਖਾਰਿਜ ਕੀਤਾ ਹੋਇਆ ਹੈਂ ਦੇ ਕਰਵਾਏ ਗਏ ਕੀਰਤਨ ਪ੍ਰੋਗਰਾਮ ਉਪਰੰਤ ਕੀਤੀ ਗਈ ਅਰਦਾਸ ਅੰਦਰ ਦਵਿੰਦਰ ਸਿੰਘ ਹੈਪੀ ਵਲੋਂ ਛੇੜਖਾਣੀ ਬਾਰੇ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਚੱਢਾ ਨੇ ਕਿਹਾ ਕਿ ਗੁਰੂਘਰ ਅੰਦਰ ਕੀਤੀ ਗਈ ਅਰਦਾਸ ਨਾਲ ਅਸੀਂ ਸਹਿਮਤ ਨਹੀਂ ਹਾਂ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹਾਜਿਰ ਨਾ ਹੋਣ ਕਰਕੇ ਦਵਿੰਦਰ ਸਿੰਘ ਨੇ ਅਰਦਾਸ ਕੀਤੀ ਓਸ ਸਮੇਂ ਅਸੀਂ ਹਾਜਿਰ ਨਹੀਂ ਸੀ ਜ਼ੇਕਰ ਓਥੇ ਹਾਜਿਰ ਹੁੰਦੇ ਤਾਂ ਅਸੀਂ ਜਰੂਰ ਉਨ੍ਹਾਂ ਨੂੰ ਰੋਕਦੇ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਇਕ ਕਮੇਟੀ ਬੀਤੇ ਦਿਨ ਸਾਡੇ ਕੋਲ ਆਈ ਸੀ ਤੇ ਅਸੀਂ ਉਨ੍ਹਾਂ ਨੂੰ ਲਿਖਤੀ ਸਪਸ਼ਟੀਕਰਨ ਦੇ ਦਿੱਤਾ ਹੈਂ ਅਤੇ ਇਸ ਮਾਮਲੇ ਵਿਚ ਅਕਾਲ ਤਖਤ ਸਾਹਿਬ ਤੋ ਜੋ ਆਦੇਸ਼ ਜਾਰੀ ਹੋਏਗਾ ਅਸੀਂ ਓਸ ਨੂੰ ਮਨਿਆਂ ਜਾਏਗਾ। ਉਨ੍ਹਾਂ ਨੂੰ ਪੁਛੇ ਗਏ ਸੁਆਲ ਕਿ ਜਦੋ ਪ੍ਰੋ ਦਰਸ਼ਨ ਸਿੰਘ ਨੂੰ ਪੰਥ ਵਿੱਚੋ ਖਾਰਿਜ ਕੀਤਾ ਗਿਆ ਹੈਂ ਫੇਰ ਪ੍ਰੋਗਰਾਮ ਕਿਉਂ ਕਰਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਮੁਰੀਦ ਹਾਂ।