(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਕਾਲੇ ਗਏ ਨਗਰ ਕੀਰਤਨ ਦੌਰਾਨ ਕਮੇਟੀ ਮੈਂਬਰ ਅਤੇ ਸਮਾਜਸੇਵੀ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਨੇ ਨਵੇਕਲਾ ਉਪਰਾਲਾ ਕਰਦਿਆਂ ਰਾਜੋਰੀ ਗਾਰਡਨ ਦੇ ਮੁੱਖ ਰੋਡ ਤੇ ਸਿੱਖਿਆ ਦੇ ਲੰਗਰ ਲਗਾਕੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਪੜਨ ਲਈ ਪ੍ਰੇਰਿਤ ਕੀਤਾ।

ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੌਂਟੀ ਨੇ ਦਸਿਆ ਕਿ ਨਗਰ ਕੀਰਤਨ ਦੌਰਾਨ ਲੰਗਰਾਂ ਦੇ ਸਟਾਲ ਬਹੁਤੇ ਲਗਦੇ ਹਨ ਪਰ ਬੱਚਿਆਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਪੜਨ ਲਈ ਪ੍ਰੇਰਿਤ ਕਰਣ ਦਾ ਉਪਰਾਲਾ ਨਹੀਂ ਹੁੰਦਾ ਹੈ ਇਸ ਲਈ ਅਸੀਂ ਆਪਣੀ ਟੀਮ ਬਾਲਾ ਪ੍ਰੀਤਮ ਬਾਲ ਸੇਵਕ ਜੱਥੇ ਦੇ ਨਾਲ ਇਹ ਉਪਰਾਲਾ ਕੀਤਾ ਹੈ ਜਿਸ ਦਾ ਸਾਨੂੰ ਭਰਪੂਰ ਹੁੰਗਾਰਾ ਮਿਲਿਆ ਹੈ।

ਉਨ੍ਹਾਂ ਦਸਿਆ ਕਿ ਇਸ ਸਟਾਲ ਤੇ ਬੱਚਿਆਂ ਕੋਲੋਂ ਇਤਿਹਾਸ ਮੁਕਾਬਲੇ, ਚਿੱਤਰ ਪੇਂਟਿੰਗ, ਸੁਆਲ ਜੁਆਬਾਂ ਰਾਹੀਂ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਸਾਨੂੰ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ਅਸੀਂ ਦਿੱਲੀ ਦੇ ਵੱਖ ਵੱਖ ਇਲਾਕਿਆ ਅੰਦਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਣ ਦਾ ਜਲਦ ਹੀ ਉਪਰਾਲਾ ਕਰਾਂਗੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version