(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਆਪਣੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਆਏ ਸਿਆਸੀ ਸਿੱਖ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿਚ ਆਪਸੀ ਝਗੜਿਆਂ ਕਾਰਣ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਤਤਕਾਲੀ ਅਤੇ ਮੌਜੂਦਾ ਸਰਕਾਰਾਂ ਨੇ ਸਿੱਖਾਂ ਵਲ ਮਿੱਥ ਕੇ ਨਿਸ਼ਾਨੇ ਸਾਧੇ ਹਨ ਜਿਸ ਨਾਲ ਪੰਥ ਨੂੰ ਵੱਡਾ ਘਾਟਾ ਪਿਆ ਹੈ ਪਰ ਅਸੀ ਉਨ੍ਹਾਂ ਦਾ ਸਾਹਮਣਾ ਕਰਣ ਵਿਚ ਆਪਸੀ ਏਕਤਾ ਨਾ ਹੋਣ ਕਰਕੇ ਅਸਮਰਥ ਰਹੇ ਹਾਂ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਯੂਥ ਵਿੰਗ ਦੇ ਸਕੱਤਰ ਜਨਰਲ ਸਰਦਾਰ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਅਸੀ ਭਾਈ ਰਾਜੋਆਣਾ ਜੀ ਦੀ ਗੱਲਾਂ ਨਾਲ ਸਹਿਮਤੀ ਪ੍ਰਗਟ ਕਰਦੇ ਹਾਂ ਅਤੇ ਸਮੂਹ ਕੌਮ ਨੂੰ ਇਕ ਨਿਸ਼ਾਨ ਸਾਹਿਬ ਅਤੇ ਪੰਥਕ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਇਕੱਠੇ ਹੋਕੇ ਸਿੱਖ ਕੌਮ ਦੇ ਅਤਿ ਗੰਭੀਰ ਮਸਲੇ ਬੰਦੀ ਸਿੰਘਾਂ ਦੀ ਰਿਹਾਈ, ਗੁਰਦੁਆਰਾ ਸਾਹਿਬਾਨ ਜੋ ਸਰਕਾਰ ਅਧੀਨ ਹੋ ਗਏ ਹਨ, ਮੁੜ ਪ੍ਰਾਪਤੀ, ਗੁਰਦੁਆਰਾ ਕਮੇਟੀਆਂ ਤੇ ਕਾਬਿਜ ਭਾਜਪਾ ਪੱਖੀ ਸਿੱਖਾਂ ਕੋਲੋਂ ਵਾਪਿਸ ਪੰਥਕ ਦਰਦ ਰੱਖਣ ਵਾਲਿਆਂ ਨੂੰ ਦਿਵਾਏ ਜਾਣੇ ਚਾਹੀਦੇ ਹਨ।

ਜ਼ੇਕਰ ਅਸੀ ਸਮਾਂ ਰਹਿੰਦੇ ਸਰਕਾਰਾਂ ਦੀਆਂ ਚਾਲਾਂ ਤੋਂ ਸੁਚੇਤ ਨਹੀਂ ਹੁੰਦੇ ਤਾਂ ਇੰਨ੍ਹਾ ਪੰਥਕ ਮੁਖੋਟਾਧਾਰੀ ਜੋ ਕੁਰਸੀਆਂ ਦੀ ਭੁੱਖ ਖਾਤਿਰ ਸਰਕਾਰੀ ਚਾਲਾਂ ਵਿਚ ਖੇਡ ਰਹੇ ਹਨ, ਕਰਕੇ ਪੰਥ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version