(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

















ਪਿਛਲੇ ਲੰਮੇ ਸਮੇਂ ਤੋਂ ਜੋ ਹਾਲਾਤ ਕੌਮ ਅੰਦਰ ਬਣੇ ਹੋਏ ਹਨ । ਜਿਸ ਤਰ੍ਹਾਂ ਦੀ ਦੁਬਿਧਾ ਛਾਈ ਹੋਈ ਸੀ । ਉਸਨੂੰ ਖਤਮ ਕਰਦੇ ਹੋਏ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਦਾ ਫੈਸਲਾ ਲਿਆ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਹ ਬਿਨਾ ਸ਼ੱਕ ਸ਼ਲਾਘਾਯੋਗ ਤੇ ਸਮੇਂ ਸਿਰ ਲਿਆ ਗਿਆ ਸਹੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅਸੀ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਸਿੱਖ ਕੌਮ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਨਿਰੰਤਰ ਪੰਥ ਵਿਰੋਧੀ ਤਾਕਤਾਂ ਵੱਲੋਂ ਵਿਓਂਤਬੰਦ ਤਰੀਕੇ ਨਾਲ ਹਮਲੇ ਕੀਤੇ ਜਾ ਰਹੇ ਹਨ। ਇਹਨਾਂ ਹਮਲਿਆਂ ਦੇ ਟਾਕਰਿਆਂ ਲਈ ਕੌਮ ਨੂੰ ਸਿੰਘ ਸਾਹਿਬਾਨਾਂ ਨੂੰ ਸੁਯੋਗ ਅਗਵਾਈ ਦੀ ਉਮੀਦ ਕੌਮ ਕਰ ਰਹੀ ਸੀ ਤੇ ਜੋ ਇਹ ਫੈਸਲਾ ਹੋਇਆ ਹੈ ਇਸਦੇ ਨਾਲ ਸਾਨੂੰ ਆਸ ਹੈ ਕਿ ਕੌਮ ਨੂੰ ਹਾਲਤਾਂ ਦੇ ਟਾਕਰੇ ਲਈ ਸੁਚੱਜੀ ਅਗਵਾਈ ਮਿਲੇਗੀ।
ਉਨ੍ਹਾਂ ਕਿਹਾ ਕਿ ਇਹ ਹੋਰ ਵੀ ਚੰਗੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਹੋਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਿੱਖ ਕੌਮ ਦੇ ਉੱਦਮੀ ਪ੍ਰਚਾਰਕ ਜੋ ਪਹਿਲਾਂ ਤੋਂ ਹੀ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਕਥਾ ਵਿਚਾਰ ਨਾਲ ਸੰਗਤ ਨੂੰ ਗੁਰੂ ਸਾਹਿਬ ਨਾਲ ਜੋੜ ਰਹੇ ਹਨ ਤੇ ਹੁਣ ਕੌਮ ਦੀ ਸਨਮਾਨਯੋਗ ਪਦਵੀ ਤੇ ਹੁੰਦਿਆਂ ਉਹ ਹੋਰ ਬਿਹਤਰ ਤਰੀਕੇ ਨਾਲ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨਗੇ ਤੇ ਧਰਮ ਪ੍ਰਚਾਰ ‘ਚ ਆਈ ਖੜੋਤ ਨੂੰ ਆਪ ਅੱਗੇ ਹੋ ਕੇ ਤੋੜਨਗੇ।