ਵੱਖ ਵੱਖ ਖੇਤਰਾਂ ਵਿਚ ਕੰਮ ਕਰਣ ਵਾਲੇ ਪਤਵੰਤੇ ਸੱਜਣ ਕੀਤੇ ਗਏ ਸਨਮਾਨਿਤ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਰਿਟਜ਼ ਬੇਨਕੁਏਟ ਹਾਲ ਮੋਤੀ ਨਗਰ ਨਵੀਂ ਦਿੱਲੀ ਵਿਖੇ ਹਰ ਸਾਲ ਦੀ ਤਰ੍ਹਾਂ ਸਿੱਖ ਬੰਧੂ ਵੈਲਫੇਅਰ ਟਰੱਸਟ ਵਲੋਂ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 302ਵੇਂ ਜਨਮਦਿਨ ਨੂੰ ਸਮਰਪਿਤ ਇਕ ਸ਼ਾਨਦਾਰ ਅਵਾਰਡ ਫੰਕਸ਼ਨ ਕੀਤਾ ਗਿਆ। ਇਸ ਸਾਲ ਦੇ ਅਵਾਰਡ ਫੰਕਸ਼ਨ ਵਿੱਚ ਸਿੱਖ ਬੰਧੂ ਵੈਲਫੇਅਰ ਟਰੱਸਟ ਦੇ ਚੇਅਰਮੈਨ ਸ੍ਰ. ਸੁਖਦੇਵ ਸਿੰਘ ਰਿਐਤ ਅਤੇ ਪ੍ਰਧਾਨ ਸ੍ਰ. ਜਸਵਿੰਦਰ ਸਿੰਘ ਰਿਐਤ ਨੇ ਮਹਾਨ ਸਖਸ਼ੀਅਤਾਂ ਨੂੰ ਅਨਮੋਲ ਰਤਨ, ਰਾਮਗੜ੍ਹੀਆ ਰਤਨ, ਖਾਲਸਾ ਰਤਨ, ਮੈਂਬਰ ਆਫ ਦੀ ਇਅਰ, ਐਡਵੋਕੇਟ ਆਫ ਦੀ ਇਅਰ, ਸੀ.ਏ ਆਫ ਦੀ ਇਅਰ, ਵਿਸ਼ੇਸ਼ ਸਨਮਾਨ, ਆਰਟਿਸਟ ਆਫ ਦੀ ਇਅਰ, ਪੱਤਰਕਾਰਿਤਾ ਅਤੇ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰ ਵਿਸ਼ੇਸ਼ ਵਿਅਕਤੀ ਜਿਨ੍ਹਾਂ ਨੇ ਕੋਈ ਵਿਸ਼ੇਸ਼ ਉਪਲੱਬਧੀ ਹਾਸਿਲ ਕੀਤੀ ਹੋਵੇ ਉਨ੍ਹਾਂ ਨੂੰ ਵੀ ਸਨਮਾਨ ਦੇ ਕੇ ਸਮਾਜ ਦੇ ਭੱਲੇ ਵਾਸਤੇ ਉਤਸਾਹਿਤ ਕੀਤਾ ਤਾਂ ਕਿ ਆਪ ਅੱਗੇ ਵੀ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਸਮਾਜ ਨੂੰ ਦੇਂਦੇ ਰਹਿਣ।
ਇਹ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦਿੱਲੀ, ਪੰਜਾਬ, ਹਰਿਆਣਾ ਅਤੇ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਰਾਮਗੜ੍ਹੀਆ ਬਰਾਦਰੀ ਦੇ ਚੁਨਿੰਦਾ ਉੱਘੇ ਕਾਰੋਬਾਰੀ ਭਰਾਵਾਂ ਨੇ ਹਾਜ਼ਰੀ ਭਰੀ। ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ, ਸ੍ਰ.ਰਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ ਐਸਜੀਪੀਸੀ, ਸ੍ਰ. ਮਨਜੀਤ ਸਿੰਘ ਜੀ.ਕੇ ਸਾਬਕਾ ਦਿੱਲੀ ਕਮੇਟੀ ਪ੍ਰਧਾਨ, ਸ੍ਰ.ਹਰਮਨਜੀਤ ਸਿੰਘ ਐਸਜੀਪੀਸੀ ਮੈਂਬਰ, ਬੀਬੀ ਰਣਜੀਤ ਕੌਰ, ਸ੍ਰੀ.ਕੇਵਲ ਕ੍ਰਿਸ਼ਨ ਅਜੀਮਲ, ਸ੍ਰ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਲੁਧਿਆਣਾ, ਸ੍ਰ.ਹਰਭਜਨ ਸਿੰਘ ਲੁਧਿਆਣਾ, ਸ੍ਰ. ਹਰਚਰਨ ਸਿੰਘ ਧੰਮੂ ਪਾਣੀਪਤ ਅਤੇ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਨਵੀਂ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਮਹਿੰਦਰ ਸਿੰਘ ਭੁੱਲਰ, ਸ੍ਰ.ਕੁਲਵੰਤ ਸਿੰਘ ਖਾਲਸਾ, ਸ੍ਰ.ਪਰਮਜੀਤ ਸਿੰਘ ਵਿਰਦੀ, ਸ੍ਰ.ਮਲਕੀਤ ਸਿੰਘ ਸੌਂਧ, ਸ੍ਰ.ਤੇਜਪਾਲ ਸਿੰਘ ਜਗਦੇਵ, ਸ੍ਰ.ਸੁਰਜੀਤ ਸਿੰਘ ਵਿਲਖੂ, ਸ੍ਰ.ਗਿਆਨ ਉਂਕਾਰ ਸਿੰਘ, ਸ੍ਰ.ਹਰਵਿੰਦਰ ਸਿੰਘ ਰੀਹਲ, ਸ੍ਰ.ਸੁਲੱਖਣ ਸਿੰਘ, ਸ੍ਰ.ਗੁਰਦੇਵ ਸਿੰਘ ਕਾਕੂ, ਸ੍ਰ.ਰਵਿੰਦਰ ਸਿੰਘ ਸੋਨੂ, ਸ੍ਰ.ਜਸਵੰਤ ਸਿੰਘ ਬਮਰ੍ਹਾ, ਜਥੇਦਾਰ ਇੰਦਰਜੀਤ ਸਿੰਘ, ਸ੍ਰ.ਮਨੋਹਰ ਸਿੰਘ ਅਤੇ ਗੁਰਦੁਆਰਾ ਸੀ ਬਲਾਕ ਮਾਨਸਰੋਵਰ ਗਾਰਡਨ ਦੀ ਟੀਮ, ਗੁਰਦੁਆਰਾ ਰਾਮਗੜ੍ਹੀਆ ਸਭਾ ਹਰੀ ਨਗਰ ਦੀ ਟੀਮ, ਗੁਰਦੁਆਰਾ ਸੀ ਬਲਾਕ ਹਰੀ ਨਗਰ ਦੀ ਟੀਮ, ਗੁਰਦੁਆਰਾ ਐਮ.ਐਸ ਬਲਾਕ ਹਰੀ ਨਗਰ ਦੀ ਟੀਮ, ਰਾਮਗੜ੍ਹੀਆ ਬੋਰਡ ਆਰ.ਬੀ.ਡੀ ਦਿੱਲੀ ਦੀ ਟੀਮ, ਸ੍ਰ.ਗੁਰਮੀਤ ਸਿੰਘ ਸੰਮੀ ਪ੍ਰਧਾਨ ਸ਼੍ਰੋਮਣੀ ਸਿੱਖ ਸੰਗਤ ਸਭਾ ਵਿਸ਼ਨੂੰ ਗਾਰਡਨ ਦੀ ਟੀਮ, ਸ੍ਰ.ਚਰਨਜੀਤ ਸਿੰਘ ਪਾਸੀ ਗਾਜੀਆਬਾਦ, ਸ੍ਰ.ਅੰਗਰੇਜ਼ ਸਿੰਘ ਪੰਨੂੰ ਕਰਨਾਲ, ਸ੍ਰ.ਭੁਪਿੰਦਰ ਸਿੰਘ ਜੰਡੂ ਸੋਨੀਪਤ, ਸ੍ਰ.ਸੁਖਵੰਤ ਸਿੰਘ ਮਠਾੜੂ ਗੁਰੁਗ੍ਰਾਮ, ਸ੍ਰ.ਇੰਦਰਜੀਤ ਸਿੰਘ ਗੁਰੁਗ੍ਰਾਮ, ਸ੍ਰ.ਵਿਕਰਮਜੀਤ ਸਿੰਘ ਪਾਣੀਪਤ, ਰਾਮਗੜ੍ਹੀਆ ਫੈਡਰੇਸ਼ਨ ਕਰਨਾਲ ਸੰਸਥਾਂ ਦੀ ਪੂਰੀ ਟੀਮ, ਸ੍ਰ.ਕੇ.ਪੀ ਸਿੰਘ ਬੰਸਲ ਪ੍ਰਧਾਨ ਰਾਮਗੜ੍ਹੀਆ ਸਭਾ ਜਮਸ਼ੇਦਪੁਰ, ਸ੍ਰ.ਹਰਦੀਪ ਸਿੰਘ ਬਮਰ੍ਹਾ ਮੀਤ ਪ੍ਰਧਾਨ ਰਾਮਗੜ੍ਹੀਆ ਸਭਾ ਜਮਸ਼ੇਦਪੁਰ, ਸ੍ਰ.ਸਤਨਾਮ ਸਿੰਘ ਬਮਰ੍ਹਾ ਮੀਤ ਪ੍ਰਧਾਨ ਰਾਮਗੜ੍ਹੀਆ ਸਭਾ ਜਮਸ਼ੇਦਪੁਰ, ਆਦਿਕ ਕਈ ਮਹਾਨ ਸਖਸ਼ੀਅਤਾਂ ਨੇ ਉੱਚੇਚੇ ਤੌਰ ਤੇ ਪ੍ਰੋਗਰਾਮ ਵਿਚ ਪਹੁੰਚ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਸੇਵਾ ਸ੍ਰ. ਕਰਮ ਸਿੰਘ ਹਾਪੁੜ ਨੇ ਨਿਭਾਈ।
ਸਭ ਤੋਂ ਪਹਿਲਾਂ ਸ੍ਰ. ਮਲਕੀਤ ਸਿੰਘ ਸੌਂਧ ਮੀਤ ਪ੍ਰਧਾਨ ਆਲ ਇੰਡੀਆ ਰਾਮਗੜੀਆਂ ਫੈਡਰੇਸ਼ਨ ਅਤੇ ਸ੍ਰ. ਕੁਲਵੰਤ ਸਿੰਘ ਖਾਲਸਾ ਜਰਨਲ ਸਕੱਤਰ ਆਲ ਇੰਡੀਆ ਰਾਮਗੜੀਆਂ ਫੈਡਰੇਸ਼ਨ ਨੇ ਬੜੇ ਹੀ ਸੁਚੱਜੇ ਢੰਗ ਨਾਲ ਮੂਲ ਮੰਤਰ ਦਾ ਜਾਪ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਉਪਰੰਤ ਸ੍ਰ.ਅੰਗਰੇਜ਼ ਸਿੰਘ ਪੰਨੂੰ, ਸ੍ਰ.ਹੀਰਾ ਸਿੰਘ ਗਾਬੜੀਆ, ਸ੍ਰ.ਰਜਿੰਦਰ ਸਿੰਘ ਮਹਿਤਾ, ਸ੍ਰ.ਬਲਬੀਰ ਸਿੰਘ ਨਾਮਧਾਰੀ, ਸ੍ਰ.ਪਰਮਜੀਤ ਸਿੰਘ ਸਰਨਾ, ਸ੍ਰ. ਮਨਜੀਤ ਸਿੰਘ ਜੀ.ਕੇ ਅਤੇ ਬੀਬੀ ਰਣਜੀਤ ਕੌਰ ਜੀ ਨੇ ਆਪੋ-ਆਪਣੇ ਵਿਚਾਰਾਂ ਰਾਹੀਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ੍ਰ.ਸੁਖਦੇਵ ਸਿੰਘ ਰਿਐਤ, ਸ੍ਰ.ਜਸਵਿੰਦਰ ਸਿੰਘ ਰਿਐਤ, ਸ੍ਰ.ਨਰਿੰਦਰ ਸਿੰਘ ਰਿਐਤ ਅਤੇ ਸ੍ਰ. ਕਿਰਨਦੀਪ ਸਿੰਘ ਰਿਐਤ ਨੇ ਸਾਬਕਾ ਮੰਤਰੀ ਸ੍ਰ.ਹੀਰਾ ਸਿੰਘ ਗਾਬੜੀਆ ਜੀ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸ੍ਰ. ਹਰਮਨਜੀਤ ਸਿੰਘ ਅਨਮੋਲ ਰਤਨ, ਸ੍ਰ. ਹਰਚਰਨ ਸਿੰਘ ਧੰਮੂ ਰਾਮਗੜ੍ਹੀਆ ਰਤਨ, ਸ੍ਰ.ਮਲਕੀਤ ਸਿੰਘ ਸੌਂਧ ਮੈਂਬਰ ਆਫ ਦੀ ਇਅਰ ਆਲ ਇੰਡੀਆ ਰਾਮਗੜੀਆਂ ਫੈਡਰੇਸ਼ਨ, ਕੱਥਾ ਵਾਚਕ ਡਾ.ਮਨਪ੍ਰੀਤ ਸਿੰਘ ਖਾਲਸਾ ਰਤਨ, ਡਾ.ਗੁਰਪ੍ਰੀਤ ਸਿੰਘ ਖਾਲਸਾ ਡਾਕਟਰ ਆਫ ਦੀ ਇਅਰ, ਸ੍ਰ. ਇਸ਼ਪ੍ਰੀਤ ਸਿੰਘ ਐਡਵੋਕੇਟ ਆਫ ਦੀ ਇਅਰ, ਸ੍ਰ.ਜਗਦੇਵ ਸਿੰਘ ਰਾਣਾ ਗੋਲਡ ਮੈਡਲਿਸਟ, ਸ੍ਰ.ਪਰਮਜੀਤ ਸਿੰਘ ਮਾਰਵਾਹ ਆਰਟਿਸਟ ਆਫ ਦੀ ਇਅਰ, ਸ੍ਰ.ਭੁਪਿੰਦਰ ਸਿੰਘ ਉੱਭੀ ਪੱਤਰਕਾਰ ਆਫ ਦੀ ਇਅਰ, ਡਾ.ਮਨਜੀਤ ਸਿੰਘ ਪੰਜਾਬੀ ਸਾਹਿਤਕ ਸੇਵਾ ਸਨਮਾਨ, ਸ੍ਰੀ ਰਕੇਸ਼ ਗੁਪਤਾ ਸੀ.ਏ ਆਫ ਦੀ ਇਅਰ, ਸ੍ਰ. ਸੁਰਿੰਦਰ ਸਿੰਘ ਸਮਾਣਾ ਵਿਸ਼ੇਸ਼ ਸਨਮਾਨ ਅਤੇ ਕਾਕਾ ਯਸ਼ਦੀਪ ਸਿੰਘ ਸ਼ਟੁਦੲਨਟ ਆਫ ਦੀ ਇਅਰ ਨੂੰ ਅਵਾਰਡ ਨਾਲ ਨਿਵਾਜਿਆ ਅਤੇ ਸਭ ਨੂੰ ਸਨਮਾਨਿਤ ਕੀਤਾ।ਉਪਰੰਤ ਸ੍ਰ.ਸੁੁੁਖਦੇਵ ਸਿੰਘ ਰਿਐਤ ਕੌਮੀ ਪ੍ਰਧਾਨ ਆਲ ਇੰਡੀਆ ਰਾਮਗੜੀਆਂ ਫੈਡਰੇਸ਼ਨ ਅਤੇ ਚੇਅਰਮੈਨ ਸਿੱਖ ਬੰਧੂ ਟ੍ਰਸਟ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਸਭ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੇ ਮਿਤੀ 05 ਮਈ 2025 ਨੂੰ ਆਉਣ ਵਾਲੇ 302ਵੇਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ।
ਇਸ ਮੌਕੇ ਸ੍ਰ.ਸੁਖਦੇਵ ਸਿੰਘ ਰਿਐਤ ਅਤੇ ਸ੍ਰ. ਜਸਵਿੰਦਰ ਸਿੰਘ ਰਿਐਤ ਜੀ ਨੇ ਆਈਆਂ ਸਾਰੀਆਂ ਸਖਸ਼ੀਅਤਾਂ ਨੂੰ ਮੋਮੈਂਟੋਂ ਅਤੇ ਸ਼ਾਲ ਨਾਲ ਨਿਵਾਜਿਆਂ। ਸਭ ਨੂੰ ਜੀ ਆਇਆਂ ਆਖਿਆ ਅਤੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੰਤ ਵਿੱਚ ਢਾਡੀ ਜੱਥਾ ਗਿਆਨੀ ਗੁਰਦੇਵ ਸਿੰਘ ਕੋਮਲ ਸ਼ਾਹਕੋਟੀ, ਢਾਡੀ ਜੋਤ ਕੌਰ, ਢਾਡੀ ਮਨਦੀਪ ਕੌਰ ਅਤੇ ਸਾਰੰਗੀ ਮਾਸਟਰ ਸ੍ਰ. ਪਵਨਦੀਪ ਸਿੰਘ ਜੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਤੇ ਰੋਸ਼ਨੀ ਪਾਈ ਅਤੇ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ।