(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬੀਤੇ ਦਿਨ ਉਤਰਾਖੰਡ ਵਿਖ਼ੇ ਰਿਸ਼ੀਕੇਸ਼ ਦੇ ਸਰਵਹਰਾ ਨਗਰ ਵਿੱਚ ਸਿੱਖਾਂ ਦੇ ਬਾਈਕ ਸ਼ੋਅਰੂਮ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਹੰਗਾਮਾ ਹੋਇਆ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਸ਼ੋਅਰੂਮ ਦੇ ਮਾਲਿਕ ਰਣਜੀਤ ਸਿੰਘ ਮੁਤਾਬਿਕ ਕੌਂਸਲਰ ਵੀਰਪਾਲ ਜੋ ਕਿ ਬੀਤੇ ਦੋ ਮਹੀਨੇ ਪਹਿਲਾਂ ਹੀ ਚੋਣ ਜਿੱਤ ਕੇ ਕੌਂਸਲਰ ਬਣਿਆ ਹੈਂ ਉਨ੍ਹਾਂ ਕੋਲੋਂ ਚੋਣ ਸਮੇਂ ਚੋਣ ਖਰਚੇ ਲਈ ਵਾਰ ਵਾਰ ਪੈਸੇ ਦੀ ਮੰਗ ਕਰਦਾ ਸੀ ਪਰ ਓਹ ਓਸ ਦੀ ਮਦਦ ਨਹੀਂ ਕਰ ਪਾਏ । ਚੋਣ ਜਿੱਤਣ ਮਗਰੋਂ ਵੀਰਪਾਲ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਤੰਗ ਕਰਣ ਲਗ ਪਿਆ।
ਬੀਤੇ ਦਿਨ ਓਹ ਆਪਣੇ ਭਤੀਜੇਆ ਅਤੇ ਹੋਰ ਲੋਕਾਂ ਨਾਲ ਆ ਕੇ ਸ਼ੋਂਅਰੂਮ ਅੰਦਰ ਬਦਤਮੀਜ਼ੀ ਕਰਣ ਲਗ ਪਿਆ ਤੇ ਗੱਲ ਹੱਥਾਪਾਈ ਤਕ ਪਹੁੰਚਾ ਦਿੱਤੀ ਜਿਸ ਮਗਰੋਂ ਉਸਦੇ ਨਾਲ ਆਏ ਲੋਕਾਂ ਨੇ ਸ਼ੋਅਰੂਮ ਦੀ ਭੰਨ ਤੋੜ ਕੀਤੀ, ਬੀਬੀਆਂ ਨੂੰ ਲਤਾਂ ਮਾਰੀਆਂ ਗਾਲੀ ਗਲੋਚ ਕੀਤੀ ਤੇ ਦਸਤਾਰ ਨੂੰ ਹੱਥ ਪਾ ਕੇ ਉਤਰਵਾਇਆ ਤੇ ਕੇਸਾਂ ਦੀ ਖਿੱਚ ਧੂਹ ਕੀਤੀ ਗਈ। ਇੰਨ੍ਹਾ ਗੁੰਡਿਆਂ ਵਲੋਂ ਸਿੱਖਾਂ ਦੀ ਦਸਤਾਰ ਨੂੰ ਹੱਥ ਪਾਣਾ ਕੇਸਾਂ ਦੀ ਖਿੱਚ ਧੂਹ ਕਰਣਾ ਨਾ ਸਹਿਣਯੋਗ ਅਤੇ ਬਰਦਾਸ਼ਤ ਤੋ ਬਾਹਰ ਹੈਂ ਜਿਸ ਦੀ ਸਖ਼ਤ ਨਿੰਦਾ ਕਰਦੇ ਹਾਂ। ਇਸਲਈ ਦਸਤਾਰ ਤੇ ਕੇਸਾਂ ਦੀ ਬੇਅਦਬੀ ਦੇ ਮੱਦੇਨਜ਼ਰ, ਪੁਲਿਸ ਵਲੋਂ ਪਰਚੇ ’ਚ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਧਾਰਾਵਾਂ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਸੁਆਲ ਉੱਠਦਾ ਹੈਂ ਕਿ ਜ਼ੇਕਰ ਕੌਂਸਲਰ ਨੂੰ ਸ਼ੋਅਰੂਮ ਵਾਲਿਆਂ ਵਲੋਂ ਕੀਤੀ ਜਾਂਦੀ ਗੱਡੀਆਂ ਦੀ ਪਾਰਕਿੰਗ ਦੀ ਦਿੱਕਤ ਸੀ ਤਾਂ ਓਸ ਨੇ ਕਨੂੰਨੀ ਸਹਾਰਾ ਕਿਉਂ ਨਹੀਂ ਲਿਆ ਕਿਉਂ ਨਹੀਂ ਓਸ ਨੇ ਮੁਯੁਨਿਸਿਪਲ ਜਾ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤੀ ਨਾਲ ਸੁਲਝਾਇਆ। ਅਸੀਂ ਉਤਰਾਖੰਡ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕਰਦੇ ਹਾਂ ਕਿ ਵੀਰਪਾਲ ਜਿਹੇ ਘਿਨੌਨੀ ਮਾਨਸਿਕਤਾ ਵਾਲੇ ਲੋਕਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਏ ਅਤੇ ਸਮਾਜ ਲਈ ਖਤਰਨਾਕ ਵੀਰਪਾਲ ਦੀ ਕੌਂਸਲਰ ਸ਼ਿਪ ਵਾਪਿਸ ਲੈਣੀ ਚਾਹੀਦੀ ਹੈਂ। ਜ਼ੇਕਰ ਇੰਨ੍ਹਾ ਤੇ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਲੋਕ ਰਾਜ ਅੰਦਰ ਦੰਗੇ ਵੀ ਲਗਵਾ ਸਕਦੇ ਹਨ।