ਗੁਰਦੇ ਦੀ ਬਿਮਾਰੀ ਨਾਲ ਪੀੜਿਤ ਲੋਕਾਂ ਲਈ ਲੱਖਾਂ ਦੇ ਖਰਚੇ ਵਾਲਾ ਇਲਾਜ ਹੋਵੇਗਾ ਮੁਫ਼ਤ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਕੇਤ ਦੇ ਸਾਹਿਬਜਾਦਾ ਅਜੀਤ ਸਿੰਘ ਚੈਰੀਟੇਬਲ ਪਾਲਿਕਲੀਨੀਕ ਵਿਖੇ ਗੁਰਦੇ ਅਤੇ ਕਿਡਨੀ ਦੀ ਬਿਮਾਰੀ ਨਾਲ ਪੀੜਿਤ ਲੋਕਾਂ ਦੀ ਮਦਦ ਲਈ ਰੋਟਰੀ ਕਲੱਬ ਦੇ ਸਹਿਯੋਗ ਨਾਲ ਫ੍ਰੀ ਡਾਇਲਸਿਸ ਸੈਂਟਰ ਖੋਲਿਆ ਗਿਆ ਹੈ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਕੇਤ ਵਲੋਂ ਅਤੇ ਸਾਹਿਬਜਾਦਾ ਅਜੀਤ ਸਿੰਘ ਚੈਰੀਟੇਬਲ ਪਾਲਿਕਲੀਨੀਕ ਵਿਖੇ ਪਹਿਲਾਂ ਤੋਂ ਹੀ ਬੱਚਿਆਂ ਦੀ ਪੜਾਈ ਅਤੇ ਮਨੁੱਖੀ ਬਿਮਾਰੀਆਂ ਦੇ ਇਲਾਜ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ।

ਜਿਕਰਯੋਗ ਹੈ ਕਿ ਬਾਜ਼ਾਰ ਅੰਦਰ ਡਾਇਲਸਿਸ ਕਰਵਾਉਣ ਲਈ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ, ਗੁਰਦੁਆਰਾ ਸਾਹਿਬ ਅਤੇ ਰੋਟਰੀ ਕਲੱਬ ਦੀ ਪਹਿਲ ਮਗਰੋਂ ਇਥੇ ਜਰੂਰਤਮੰਦ ਲੋਕਾਂ ਨੂੰ ਮੁਫ਼ਤ ਡਾਇਲਸਿਸ ਮਿਲਿਆ ਕਰੇਗੀ । ਡਾਇਲਸਿਸ ਉਹਨਾਂ ਲੋਕਾਂ ਲਈ ਇੱਕ ਇਲਾਜ ਹੈ ਜਿਨ੍ਹਾਂ ਦੇ ਗੁਰਦੇ ਫੇਲ ਹੋ ਰਹੇ ਹਨ। ਜਦੋਂ ਤੁਹਾਡੀ ਕਿਡਨੀ ਫੇਲ੍ਹ ਹੁੰਦੀ ਹੈ ਤਾਂ ਤੁਹਾਡੇ ਗੁਰਦੇ ਖੂਨ ਨੂੰ ਉਸ ਤਰ੍ਹਾਂ ਫਿਲਟਰ ਨਹੀਂ ਕਰਦੇ ਜਿਸ ਤਰ੍ਹਾਂ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਅਸਫਲਤਾ, ਜਾਂ ਅੰਤਮ ਪੜਾਅ ਦੀ ਗੁਰਦੇ ਦੀ ਬਿਮਾਰੀ ਹੈ, ਨੂੰ ਡਾਇਲਸਿਸ ਦੀ ਲੋੜ ਹੋ ਸਕਦੀ ਹੈ।

ਇਸ ਮੌਕੇ ਪਾਰਲੀਮੈਂਟ ਮੈਂਬਰ ਬਾਂਸੁਰੀ ਸਵਰਾਜ ਨੇ ਡਾਇਲਸਿਸ ਸੈਂਟਰ ਦਾ ਰਿਬਨ ਕੱਟ ਕੇ ਘੁੰਡ ਚੁੱਕਾਈ ਕੀਤੀ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿੱਖ ਪੰਥ ਵਲੋਂ ਮਨੁੱਖਤਾ ਦੀ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਵਾਰ ਵਾਰ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਮੈਂ ਸਿੱਖ ਪੰਥ ਦੀਆਂ ਮੰਗਾ ਨੂੰ ਸੰਸਦ ਵਿਚ ੳਠਾਵਾਂਗੀ ਤੇ ਵੱਧ ਤੋਂ ਵੱਧ ਸਿੱਖ ਪੰਥ ਨੂੰ ਆਪਣੇ ਵਲੋਂ ਸਹਿਯੋਗ ਦੇਵਾਂਗੀ। ਪ੍ਰੋਗਰਾਮ ਅੰਦਰ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮੈਂਬਰ ੳੰਕਾਰ ਸਿੰਘ ਰਾਜਾ ਨੇ ਵੀਂ ਹਾਜ਼ਿਰੀ ਭਰੀ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਈ ਹੋਈ ਸੰਗਤਾਂ ਅਤੇ ਪਤਵੰਤੇ ਸੱਜਣਾ ਦਾ ਸਨਮਾਨ ਕਰਣ ਦੇ ਨਾਲ ਧੰਨਵਾਦ ਕੀਤਾ ਗਿਆ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version