Jamshedpur.
ਪੰਜਵੇਂ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁਖ ਰੱਖਦੇ ਹੋਏ ਲੌਹਨਗਰੀ ਦੇ ਗੁਰੂਦਵਾਰਾ ਸਾਹਿਬ ਵਿਖੇ ਸ਼੍ਰੀ ਸੁੱਖਮਨੀ ਸਾਹਿਬ ਦੇ ਪਾਠ ਸ਼ੁਰੂ ਹੋ ਗਏ ਹਨ. ਕੁਝ ਇਕ ਗੁਰੁਦ੍ਵਾਰੇਆਂ ਤੇ ਵੈਸਾਖੀ ਮਨਾਉਣ ਤੋਂ ਬਾਦ ਪਾਠ ਦੀ ਲੜੀ ਸ਼ੁਰੂ ਕੀਤੀ ਜਾਵੇਗੀ.
ਮੰਗਲਵਾਰ ਨੂੰ ਸਾਕਚੀ ਗੁਰਦੁਆਰਾ ਸਾਹਿਬ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਬੀਬੀਆਂ ਨੇ ਸ਼ਾਮਿਲ ਹੋਕੇ ਪਾਠ ਕੀਤੇ. ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 40 ਦਿਨਾਂ ਤੱਕ ਚੱਲੇ ਸੁਖਮਨੀ ਸਾਹਿਬ ਪਾਠ ਦੀ ਆਰੰਭਤਾ ਇਸਤਰੀ ਸਤਿਸੰਗ ਸਭਾ ਸਾਖੀ ਦੀ ਪ੍ਰਧਾਨ ਬੀਬੀ ਗੁਰਮੀਤ ਕੌਰ ਦੀ ਅਗਵਾਈ ਹੇਠ ਹੋਈ. ਪਹਿਲੇ ਦਿਨ ਸਤਿਸੰਗ ਸਭਾ ਦੇ ਮੈਂਬਰਾਂ ਵਿੱਚੋਂ ਮੁੱਖ ਤੌਰ ਤੇ ਬੀਬੀ ਕਮਲਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਸਤਨਾਮ ਕੌਰ, ਬੀਬੀ ਗੁਰਦੀਪ ਕੌਰ ਅਤੇ ਹੋਰ ਬੀਬੀਆਂ ਨੇ ਵੀ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਗੁਰੂ ਅੱਗੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ. ਇਸਤਰੀ ਸਤਿਸੰਗ ਸਭਾ ਸਾਕਚੀ ਦੇ ਮੁਖੀ ਬੀਬੀ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਸਾਕਚੀ ਗੁਰਦੁਆਰਾ ਸਾਹਿਬ ਦੇ ਆਸ-ਪਾਸ ਇਲਾਕੇ ਦੀਆਂ ਬੀਬੀਆਂ ਵੱਧ ਤੋਂ ਵੱਧ ਗਿਣਤੀ ਵਿੱਚ ਇਨ੍ਹਾਂ 40 ਦਿਨਾਂ ਦੀ ਸ਼ਰਧਾ ਭਾਵਨਾ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲ ਕਰਨ. ਜਮਸ਼ੇਦਪੁਰ ਦੇ ਲਗਭਗ ਹਰ ਗੁਰਦੁਆਰੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੋਂ ਇੱਕ ਮਹੀਨਾ ਪਹਿਲਾਂ ਤੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ. ਕੇਂਦਰੀ ਸਤਿਸੰਗ ਸਭਾ ਦੀ ਚੇਅਰਪਰਸਨ ਬੀਬੀ ਕਮਲਜੀਤ ਕੌਰ ਨੇ ਵੀ ਪਹਿਲੇ ਦਿਨ ਪਾਠ ਤੇ ਸ਼ਾਮਿਲ ਹੋਕੇ ਸੁਭਾਗ ਪ੍ਰਾਪਤ ਕੀਤਾ.

