Breaking News
Jamshedpur Nikhar Sablok Murder Case : युवा व्यवसायी निखार सबलोक हत्याकांड का खुलासा, सफेदपोश लोगों की चल अचल संपत्ति की होगी जांच Jamshedpur police : सुदूरवर्ती गांवों में पहुंची पुलिस, बच्चों को बांटी पढ़ाई की सामग्री; ग्रामीणों को नक्सलवाद और नशे के खिलाफ किया जागरूक Delhi : ਕਾਂਗਰਸ ਵਿਰੁੱਧ ਗਰਜਣ ਵਾਲੀ ਦਿੱਲੀ ਕਮੇਟੀ ਭਾਜਪਾ ਮਾਮਲੇ ’ਚ ਕਿਉਂ ਹੋਈ ਖਾਮੋਸ਼, ਸੰਤ ਮੀਤ ਸਿੰਘ ਨੇ ਘੇਰੀ ਪ੍ਰਬੰਧਕਾਂ ਦੀ ਦੋਗਲੀ ਨੀਤੀ Tamil Sikh Sangat : ਗੁਰੂ ਨਾਨਕ ਚੇਅਰ ਨੂੰ ਮੁੜ ਸਰਗਰਮ ਕਰਨ ਦੀ ਮੰਗ, ਜੀਵਨ ਸਿੰਘ ਤਾਮਿਲ ਦੀ ਅਗਵਾਈ ਹੇਠ ਤਾਮਿਲ ਸਿੱਖ ਸੰਗਤ ਨੇ ਯੂਨੀਵਰਸਿਟੀ ਨੂੰ ਸੋਪਿਆਂ ਮੰਗ ਪੱਤਰ Delhi : ਸੱਜਣ ਕੁਮਾਰ ਦੇ ਉਠਾਲੇ ’ਤੇ ਪਹੁੰਚ ਕੇ ਸਿੱਖ ਪੰਥ ਦੇ ਜ਼ਖ਼ਮ ਕੁਰੇਦਣ ਵਾਲੇ ਭਾਜਪਾ ਮੈਂਬਰ ਹੁਣ ਮੁਆਫ਼ੀ ਤੋਂ ਕਿਉਂ ਭੱਜ ਰਹੇ : ਬੀਬੀ ਰਣਜੀਤ ਕੌਰ Jamshedpur : ग्राहक का अस्वीकृत हेल्थ इंश्योरेंस क्लेम दिलाने में अखिल भारतीय ग्राहक पंचायत को सफलता
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Harimandir Saheb : ਨਸ਼ੇ ਤੇ ਪਤਿਤਪੁਣਾ ਸਿੱਖ ਕੌਮ ਉੱਤੇ ਸਭ ਤੋਂ ਵੱਡਾ ਹਮਲਾ; ਹਾਲੇ ਵੀ ਨਾ ਜਾਗੇ ਤਾਂ ਕੱਲ੍ਹ ਵਿਰਾਸਤ ਬਚਾਉਣੀ ਹੋਵੇਗੀ ਔਖੀ : ਭਾਈ ਸ਼ੁਭਦੀਪ ਸਿੰਘ

SHARE:

ਮਨਪ੍ਰੀਤ ਸਿੰਘ ਖਾਲਸਾ.

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੰਥ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਨੇ ਨੌਜੁਆਨਾਂ ਅੰਦਰ ਫੈਲ ਰਹੇ ਨਸ਼ੇ ਅਤੇ ਪਤਿਤਪੁਣੇ ਉਤੇ ਗਹਿਰੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਸਿੱਖ ਪੰਥ ਉੱਤੇ ਸਭ ਤੋਂ ਵੱਡਾ ਹਮਲਾ ਤਲਵਾਰਾਂ ਨਾਲ ਨਹੀਂ, ਸਗੋਂ ਨਸ਼ਿਆਂ, ਪੱਛਮੀ ਅੰਨ੍ਹੀ ਰੀਸ ਅਤੇ ਸਿੱਖੀ ਤੋਂ ਦੂਰ ਕੀਤੀ ਜਾ ਰਹੀ ਨੌਜਵਾਨ ਪੀੜ੍ਹੀ ਰਾਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਕੌਮ ਨੇ ਆਪਣੇ ਕੇਸਾਂ ਦੀ ਰੱਖਿਆ ਲਈ ਖੂਨ ਦੀਆਂ ਨਦੀਆਂ ਵਗਾਈਆਂ, ਉਸੇ ਕੌਮ ਦੇ ਕੁਝ ਨੌਜਵਾਨ ਬੱਚੇ ਬੱਚੀਆਂ ਅੱਜ ਫੈਸ਼ਨ ਦੇ ਨਾਂ ‘ਤੇ ਗੁਰੂ ਦੀ ਬਖ਼ਸ਼ੀ ਦਾਤ ਨੂੰ ਤਿਆਗ ਰਹੇ ਹਨ, ਜੋ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ।

ਭਾਈ ਸ਼ੁਭਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ, “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।” ਪਰ ਜਦੋਂ ਮਨੁੱਖ ਆਪਣੇ ਮੂਲ ਤੋਂ ਟੁੱਟ ਜਾਂਦਾ ਹੈ ਤਾਂ ਨਸ਼ੇ, ਕਾਮ, ਕ੍ਰੋਧ, ਲੋਭ ਅਤੇ ਮੋਹ ਉਸ ਦੀ ਜ਼ਿੰਦਗੀ ਉੱਤੇ ਕਬਜ਼ਾ ਕਰ ਲੈਂਦੇ ਹਨ। ਅੱਜ ਇਹੀ ਦ੍ਰਿਸ਼ ਪੰਜਾਬ ਅਤੇ ਸਿੱਖ ਸਮਾਜ ਵਿੱਚ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ਵਿੱਚ ਚਿਣੇ ਜਾਣਾ ਕਬੂਲ ਕੀਤਾ ਪਰ ਧਰਮ ਨਹੀਂ ਛੱਡਿਆ, ਜਿਨ੍ਹਾਂ ਭਾਈ ਤਾਰੂ ਸਿੰਘ ਜੀ ਨੇ ਕੇਸਾਂ ਦੀ ਰੱਖਿਆ ਲਈ ਆਪਣੀ ਖੋਪੜੀ ਲਹਵਾ ਦਿੱਤੀ, ਜਿਨ੍ਹਾਂ ਭਾਈ ਮਣੀ ਸਿੰਘ ਜੀ ਨੇ ਬੰਦ-ਬੰਦ ਕਟਵਾਉਣਾ ਮਨਜ਼ੂਰ ਕੀਤਾ ਅਤੇ ਜਿਨ੍ਹਾਂ ਬਾਬਾ ਦੀਪ ਸਿੰਘ ਜੀ ਨੇ ਸਿਰ ਹਥੇਲੀ ‘ਤੇ ਰੱਖ ਕੇ ਗੁਰੂ ਘਰ ਦੀ ਲਾਜ ਰੱਖੀ, ਉਨ੍ਹਾਂ ਦੇ ਵਾਰਸ ਜੇ ਅੱਜ ਨਸ਼ਿਆਂ ਦੀਆਂ ਸੂਈਆਂ ਅਤੇ ਫੈਸ਼ਨ ਦੀ ਕੈਂਚੀ ਅੱਗੇ ਹਾਰ ਮੰਨ ਜਾਣ ਤਾਂ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਨਹੀਂ, ਸਗੋਂ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ।

Gambhir Car Associate Motion Ads Motion Ads

ਉਨ੍ਹਾਂ ਕਿਹਾ ਕਿ ਇਹ ਸੋਚਣਾ ਗਲਤ ਹੈ ਕਿ ਕੇਸ ਕਟਾਉਣਾ ਜਾਂ ਨਸ਼ਿਆਂ ਵਿੱਚ ਡੁੱਬਣਾ ਸਿਰਫ਼ ਨਿੱਜੀ ਮਾਮਲਾ ਹੈ। ਜਦੋਂ ਇੱਕ ਸਿੱਖ ਆਪਣੀ ਪਹਿਚਾਣ ਛੱਡਦਾ ਹੈ ਤਾਂ ਪੂਰੀ ਕੌਮ ਕਮਜ਼ੋਰ ਹੁੰਦੀ ਹੈ। ਜਦੋਂ ਇੱਕ ਨੌਜਵਾਨ ਨਸ਼ੇ ਦਾ ਸ਼ਿਕਾਰ ਹੁੰਦਾ ਹੈ ਤਾਂ ਸਿਰਫ਼ ਇੱਕ ਘਰ ਨਹੀਂ, ਸਗੋਂ ਸਮਾਜ ਦੀ ਇੱਕ ਨੀਂਹ ਹਿੱਲ ਜਾਂਦੀ ਹੈ। ਭਾਈ ਸ਼ੁਭਦੀਪ ਸਿੰਘ ਨੇ ਕਿਹਾ ਕਿ ਅੱਜ ਲੋੜ ਗੁਰੂ ਘਰਾਂ ਨੂੰ ਸਿਰਫ਼ ਮੱਥਾ ਟੇਕਣ ਤੱਕ ਸੀਮਤ ਰੱਖਣ ਦੀ ਨਹੀਂ, ਸਗੋਂ ਗੁਰਬਾਣੀ ਨੂੰ ਜੀਵਨ ਵਿੱਚ ਉਤਾਰਨ ਦੀ ਹੈ। ਮਾਪੇ ਆਪਣੇ ਬੱਚਿਆਂ ਨੂੰ ਸਿਰਫ਼ ਡਿਗਰੀਆਂ ਹੀ ਨਹੀਂ, ਗੁਰਮਤਿ, ਇਤਿਹਾਸ ਅਤੇ ਰਹਿਤ-ਮਰਿਆਦਾ ਦੀ ਸਿੱਖਿਆ ਵੀ ਦੇਣ। ਨੌਜਵਾਨ ਅੰਮ੍ਰਿਤ ਵੇਲੇ, ਨਾਮ ਬਾਣੀ ਅਤੇ ਗੁਰੂ ਦੀ ਸੰਗਤ ਨਾਲ ਜੁੜਨ, ਕਿਉਂਕਿ ਇਹੀ ਨਸ਼ਿਆਂ ਅਤੇ ਵਿਕਾਰਾਂ ਦਾ ਅਸਲ ਇਲਾਜ ਹੈ। ਉਨ੍ਹਾਂ ਅਖੀਰ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਅੱਜ ਵੀ ਸਿੱਖ ਕੌਮ ਨਾ ਜਾਗੀ ਤਾਂ ਦੁਸ਼ਮਣਾਂ ਨੂੰ ਸਾਨੂੰ ਹਰਾਉਣ ਦੀ ਲੋੜ ਨਹੀਂ ਪਵੇਗੀ, ਅਸੀਂ ਆਪਣੇ ਗੁਰੂ ਦੀ ਬਖ਼ਸ਼ੀ ਪਹਿਚਾਣ ਅਤੇ ਆਪਣੇ ਸ਼ਹੀਦਾਂ ਦੀ ਵਿਰਾਸਤ ਨੂੰ ਆਪਣੇ ਹੀ ਹੱਥਾਂ ਨਾਲ ਗੁਆ ਬੈਠਾਂਗੇ। ਇਹ ਸਮਾਂ ਚੁੱਪ ਰਹਿਣ ਦਾ ਨਹੀਂ, ਸਗੋਂ ਗੁਰੂ ਵੱਲ ਮੁੜਨ ਅਤੇ ਹਰ ਘਰ ਵਿੱਚ ਸਿੱਖੀ ਦੀ ਜੋਤ ਮੁੜ ਜਗਾਉਣ ਦਾ ਹੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर